ਅਜੇ ਸ਼ੁਰੂ ਹੀ ਹੋਈ ਹੈ ਭਾਰਤ ਦੀ ਕਹਾਣੀ : ਕਾਂਤ

12/14/2019 6:47:50 PM

ਵਾਸ਼ਿੰਗਟਨ (ਭਾਸ਼ਾ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਪਿਛਲੇ ਕੁਝ ਸਾਲਾਂ ’ਚ ਕਈ ਦੂਰਗਾਮੀ ਅਤੇ ਉਤਸ਼ਾਹੀ ਸੁਧਾਰ ਕੀਤੇ ਹਨ, ਜੋ ਲੰਮੀ ਮਿਆਦ ’ਚ ਭਾਰਤ ਨੂੰ ਮੁਕਾਬਲੇਬਾਜ਼ ਅਤੇ ਉਤਪਾਦਕਤਾ ਦੇ ਲਿਹਾਜ਼ ਨਾਲ ਕੁਸ਼ਲ ਅਰਥਵਿਵਸਥਾ ਬਣਾਉਣਗੇ। ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਅਮਿਤਾਭ ਕਾਂਤ ਨੇ ਇਕ ਇੰਟਰਵਿਊ ’ਚ ਕਿਹਾ, ‘‘ਭਾਰਤ ਬਾਰੇ ਕਾਫ਼ੀ ਹਾਂ-ਪੱਖੀ ਮਾਹੌਲ ਹੈ।’’

ਉਨ੍ਹਾਂ ਕਿਹਾ ਕਿ ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ.) ਸਮੇਤ ਇਨਸਾਲਵੈਂਸੀ ਐਂਡ ਬੈਂਕਰਪਸੀ ਕੋਡ ਜ਼ਰੀਏ ਸਖਤ ਪੂੰਜੀਵਾਦ ਨੂੰ ਖ਼ਤਮ ਕਰਨਾ, ਰੇਰਾ ਜ਼ਰੀਏ ਰੀਅਲ ਅਸਟੇਟ ’ਚ ਸੁਧਾਰ ਕਰਨਾ ਅਤੇ ਸਿੱਧਾ ਲਾਭ ਤਬਾਦਲਾ ਆਦਿ ਲੰਮੀ ਮਿਆਦ ’ਚ ਭਾਰਤ ਨੂੰ ਮੁਕਾਬਲੇਬਾਜ਼ ਅਤੇ ਉਤਪਾਦਕਤਾ ਦੇ ਲਿਹਾਜ਼ ਨਾਲ ਕੁਸ਼ਲ ਅਰਥਵਿਵਸਥਾ ਬਣਾਉਣਗੇ। ਉਨ੍ਹਾਂ ਕਿਹਾ, ‘‘ਭਾਰਤ ਦੀ ਕਹਾਣੀ ਅਜੇ ਸ਼ੁਰੂ ਹੋਈ ਹੈ।’’ ਕਾਂਤ ਨੇ ਕਿਹਾ, ‘‘ਸ਼ਹਿਰੀਕਰਨ, ਬੁਨਿਆਦੀ ਢਾਂਚਾ ਸਿਰਜਣ ਅਤੇ ਅੱਗੇ ਵਧਣ ਲਈ ਤਕਨੀਕ ਦੀ ਵਰਤੋਂ ਦੀ ਸਾਡੀ ਪ੍ਰਕਿਰਿਆ ਅਜੇ ਸ਼ੁਰੂ ਹੋਈ ਹੈ। ਇਹ ਜੋ ਸੁਧਾਰ ਕੀਤੇ ਗਏ ਹਨ, ਇਨ੍ਹਾਂ ਦੀ ਬੁਨਿਆਦ ’ਤੇ ਸ਼ਾਨਦਾਰ ਵਾਧੇ ਦੀ ਕਹਾਣੀ ਤੁਸੀਂ ਅਗਲੇ 3 ਦਹਾਕਿਆਂ ’ਚ ਵੇਖੋਗੇ।’’

ਆਰਥਿਕ ਵਾਧਾ ਦਰ ਦੇ ਕਈ ਸਾਲਾਂ ਦੇ ਹੇਠਲੇ ਪੱਧਰ ’ਤੇ ਪਹੁੰਚ ਜਾਣ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਇਹ ਥੋੜ੍ਹਚਿਰੇ ਸੂਚਕ ਅੰਕ ਹਨ ਅਤੇ ਭਾਰਤ 5000 ਅਰਬ ਡਾਲਰ ਦੀ ਅਰਥਵਿਵਸਥਾ ਬਣਨ ਦੇ ਰਸਤੇ ’ਤੇ ਹੈ। ਕਾਂਤ ਨੇ ਕਿਹਾ, ‘‘ਸਰਕਾਰ ਦਾ ਟੀਚਾ ਭਾਰਤ ਨੂੰ 2025 ਤੱਕ 5000 ਅਰਬ ਡਾਲਰ ਦੀ ਅਰਥਵਿਵਸਥਾ ਬਣਾਉਣਾ ਹੈ। ਅਸੀਂ ਸਾਰੇ ਇਸ ਦਿਸ਼ਾ ’ਚ ਕੰਮ ਕਰ ਰਹੇ ਹਾਂ। ਅਸੀਂ ਇਸ ਨੂੰ ਹਾਸਲ ਕਰ ਲਵਾਂਗੇ ਅਤੇ ਭਾਰਤ ਦੁਨੀਆ ’ਚ ਸਭ ਤੋਂ ਸਰਲ ਅਤੇ ਆਸਾਨ ਦੇਸ਼ਾਂ ’ਚੋਂ ਇਕ ਬਣ ਜਾਵੇਗਾ।’’ ਉਨ੍ਹਾਂ ਕਿਹਾ, ‘‘ਅਸੀਂ ਅਗਲੇ ਸਾਲ ਤੱਕ ਵਿਸ਼ਵ ਬੈਂਕ ਦੇ ਕਾਰੋਬਾਰ ਸੁਗਮਤਾ ਸੂਚਕ ਅੰਕ ’ਚ ਸਿਖਰਲੇ 50 ਦੇਸ਼ਾਂ ’ਚ ਅਤੇ ਅਗਲੇ 3 ਸਾਲਾਂ ’ਚ ਸਿਖਰਲੇ 25 ਦੇਸ਼ਾਂ ’ਚ ਸ਼ਾਮਲ ਹੋਣ ਦਾ ਇਰਾਦਾ ਬਣਾ ਚੁੱਕੇ ਹਾਂ। ਇਹ ਹਾਸਲ ਕਰਨ ਯੋਗ ਟੀਚਾ ਹੈ।’’


Karan Kumar

Content Editor

Related News