ਨੀਤਾ ਅੰਬਾਨੀ , ਨਿਰਮਲਾ ਸੀਤਾਰਮਣ ਬਣੀਆਂ ਭਾਰਤ ਦੀਆਂ ਮੋਸਟ ਪਾਵਰਫੁਲ ਵੂਮੈਨ ਇਨ ਬਿਜ਼ਨੈੱਸ-2022

08/04/2022 3:44:02 PM

ਨਵੀਂ ਦਿੱਲੀ (ਯੂ. ਐੱਨ. ਆਈ.) – ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਅਤੇ ਰਿਲਾਇੰਸ ਇੰਡਸਟ੍ਰੀਜ਼ ਦੀ ਡਾਇਰੈਕਟਰ ਨੀਤਾ ਅੰਬਾਨੀ ਨੂੰ ਫਾਰਚਿਊਨ ਇੰਡੀਆਜ਼ ਮੋਸਟ ਪਾਵਰਫੁਲ ਵੂਮੈਨ ਇਨ ਬਿਜ਼ਨੈੱਸ-2022 ਦੀ ਰੈਂਕਿੰਗ ’ਚ ਸਾਂਝੇ ਤੌਰ ’ਤੇ ਪਹਿਲਾ ਸਥਾਨ ਹਾਸਲ ਕੀਤਾ ਹੈ। ਚੈਨਲ ਦੀ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਲੀਨਾ ਨਾਇਰ ਤੀਜੇ ਸਥਾਨ ’ਤੇ ਹੈ। ਰੈਂਕਿੰਗ ’ਚ ਫੈਸ਼ਨ ਬ੍ਰਾਂਡ ਨਾਇਕਾ ਦੀ ਸੀ. ਈ. ਓ. ਫਾਲਗੁਨੀ ਨਾਇਰ, ਆਈ. ਐੱਮ. ਐੱਫ. ਦੀ ਡਿਪਟੀ ਮੈਨੇਜਿੰਗ ਡਾਇਰੈਕਟਰ ਗੀਤਾ ਗੋਪੀਨਾਥ, ਸੇਬੀ ਦੀ ਚੇਅਰਪਰਸਨ ਮਾਧਬੀ ਪੁਰੀ ਬੁਚ ਅਤੇ ਇੰਡੀਆ ਟੁਡੇ ਗਰੁੱਪ ਦੀ ਵਾਈਸ ਚੇਅਰਪਰਸਨ ਕਲੀ ਪੁਰੀ ਨੇ ਵੀ ਥਾਂ ਬਣਾਈ ਹੈ। ਇਸ ’ਚ ਸ਼ਾਮਲ ਹੋਣ ਵਾਲੀ ਈਸ਼ਾ ਅੰਬਾਨੀ ਸਭ ਤੋਂ ਯੁਵਾ ਔਰਤ ਹੈ।

ਇਹ ਵੀ ਪੜ੍ਹੋ : ਟੈਕਸ ਚੋਰੀ ਦੇ ਮਾਮਲੇ ਵਿੱਚ ਚੀਨ ਦੀਆਂ ਮੋਬਾਈਲ ਕੰਪਨੀਆਂ 'ਤੇ ਕੀਤੀ ਗਈ ਸੀ ਇਹ ਕਾਰਵਾਈ , ਵਿੱਤ ਮੰਤਰੀ ਨੇ ਦਿੱਤਾ ਜਵਾਬ

ਫਾਰਚਿਊਨ ਨੇ ਨੀਤੀ ਅੰਬਾਨੀ ਨੂੰ ਮਲਟੀ ਟਾਸਕਰ (ਇਕ ਸਮੇਂ ’ਚ ਵਧੇਰੇ ਕੰਮ ਕਰਨ ਵਾਲੀ) ਦੱਸਿਆ ਹੈ। ਫਾਰਚਿਊਨ ਨੇ ਕਿਹਾ ਕਿ ਨੀਤਾ ਅੰਬਾਨੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਰਿਲਾਇੰਸ ਦੀ ਡਾਇਰੈਕਟਰ ਅਤੇ ਰਿਲਾਇੰਸ ਫਾਊਂਡੇਸ਼ਨ ਦੀ ਚੇਅਰਪਰਸਨ ਹੋਣ ਦੇ ਨਾਲ ਰਿਲਾਇੰਸ ਦੇ ਫਲੈਗਸ਼ਿਪ ਬਿਜ਼ਨੈੱਸ ਅੰਪਾਇਰ ਅਤੇ ਪਰਿਵਾਰ ਦਰਮਿਆਨ ਕੜੀ ਦਾ ਕੰਮ ਕਰਦੀ ਹੈ। ਰਸਾਲੇ ਨੇ ਕਿਹਾ ਕਿ ਨਿੱਜੀ ਰੁਝਾਨਾਂ ਦੇ ਬਾਵਜੂਦ ਪਿਛਲੇ ਸਾਲ ਉਨ੍ਹਾਂ ਨੇ ਜੀਓ ਵਰਲਡ ਸੈਂਟਰ ਅਤੇ ਜੀਓ ਇੰਸਟੀਚਿਊਟ ਨੂੰ ਖੜ੍ਹਾ ਕਰਨ ’ਚ ਅਹਿਮ ਭੂਮਿਕਾ ਨਿਭਾਈ। ਰਿਲਾਇੰਸ ਫਾਊਂਡੇਸ਼ਨ ਦੇ ਸਿੱਖਿਆ ਅਤੇ ਸਿਹਤ ਪ੍ਰੋਗਰਾਮਾਂ ਦੀ ਅਗਵਾਈ ਕੀਤੀ। ਦੱਖਣੀ ਅਫਰੀਕਾ ਅਤੇ ਯੂ. ਏ. ਈ. ’ਚ ਕ੍ਰਿਕਟ ਟੀ-20 ਟੀਮ ਦੀ ਐਕਵਾਇਰਮੈਂਟ ਨੂੰ ਮੁਕਾਮ ਤੱਕ ਪਹੁੰਚਾਇਆ।

ਇਹ ਵੀ ਪੜ੍ਹੋ : 5G ਸਪੈਕਟਰਮ ਦੀ ਨਿਲਾਮੀ ਖ਼ਤਮ, ਜਾਣੋ ਬੋਲੀ ਲਗਾਉਣ 'ਚ ਕਿਹੜੀ ਕੰਪਨੀ ਰਹੀ ਅੱਗੇ

ਫਾਰਚਿਊਨ ਨੇ ਸ਼੍ਰੀਮਤੀ ਸੀਤਾਰਮਣ ਲਈ ਕਿਹਾ ਕਿ ਗਲੋਬਲ ਚੁਣੌਤੀਆਂ ਕਾਰਨ ਪੈਦਾ ਹੋਏ ਮਾੜੇ ਆਰਥਿਕ ਹਾਲਾਤਾਂ ਦਾ ਉਨ੍ਹਾਂ ਨੇ ਖੂਬ ਸਾਹਮਣਾ ਕੀਤਾ। ਦੇਸ਼ ’ਚ ਮਹਿੰਗਾਈ ਕਾਬੂ ’ਚ ਰੱਖਣ, ਮਾਲੀਆ ਵਧਾਉਣ ਅਤੇ ਬੁਨਿਆਦੀ ਢਾਂਚੇ ਲਈ ਧਨ ਦਾ ਪ੍ਰਬੰਧ ਕਰਨ ਲਈ ਉਨ੍ਹਾਂ ਨੂੰ ਪਹਿਲਾ ਸਥਾਨ ਮਿਲਿਆ ਹੈ। ਰਸਾਲੇ ਨੇ ਕਿਹਾ ਹੈ ਕਿ ਆਰਥਿਕ ਮੋਰਚੇ ’ਤੇ ਕੇਂਦਰੀ ਵਿੱਤ ਮੰਤਰੀ ਨੇ ਕਈ ਸਖਤ ਫੈਸਲੇ ਕੀਤੇ। ਆਤਮ ਨਿਰਭਰ ਭਾਰਤ ਲਈ 20 ਲੱਖ ਕਰੋੜ ਰੁਪਏ ਦੇ ਪੈਕੇਜ ਦਾ ਜ਼ਿਕਰ ਵੀ ਉਨ੍ਹਾਂ ਦੀਆਂ ਪ੍ਰਾਪਤੀਆਂ ’ਚ ਸ਼ਾਮਲ ਹੈ।

ਇਹ ਵੀ ਪੜ੍ਹੋ : ਅਗਸਤ ਮਹੀਨੇ ਦੀ ਸ਼ੁਰੂਆਤ ਰਾਹਤ ਨਾਲ, ਜਾਣੋ ਇਸ ਮਹੀਨੇ ਹੋਣ ਵਾਲੇ ਮਹੱਤਵਪੂਰਨ ਬਦਲਾਅ ਬਾਰੇ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News