ਨਿਸਾਨ ਨੇ ਘੋਸਨ ਦੇ ਫਰਾਰ ਹੋਣ ਨੂੰ ''ਬਹੁਤ ਦੁਖਦ'' ਠਹਿਰਾਇਆ

01/07/2020 12:26:37 PM

ਟੋਕੀਓ—ਜਾਪਾਨ ਦੀ ਵਾਹਨ ਨਿਰਮਾਤਾ ਕੰਪਨੀ ਨਿਸਾਨ ਨੇ ਮੰਗਲਵਾਰ ਨੂੰ ਆਪਣੇ ਸਾਬਕਾ ਪ੍ਰਮੁੱਖ ਕਾਰਲੋਸ ਘੋਸਨ ਦੀ ਜ਼ਮਾਨਤ ਦੇ ਦੌਰਾਨ ਫਰਾਰ ਹੋਣ 'ਤੇ ਨਿਸ਼ਾਨਾ ਸਾਧਿਆ ਹੈ। ਕੰਪਨੀ ਨੇ ਉਨ੍ਹਾਂ ਦੇ ਇਸ ਕਦਮ ਨੂੰ 'ਬਹੁਤ ਦੁਖਦ' ਕਰਾਰ ਦਿੰਦੇ ਹੋਏ ਕਿਹਾ ਕਿ ਘੋਸਨ ਨੂੰ ਜਵਾਬਦੇਹ ਬਣਾਉਣ ਲਈ ਕਾਨੂੰਨੀ ਕਦਮ ਚੁੱਕਿਆ ਜਾਣਾ ਜਾਰੀ ਹੈ। ਘੋਸ਼ਨ ਵਿੱਤੀ ਅਨਿਯਮਿਤਤਾ ਦੇ ਦੋਸ਼ਾਂ 'ਚ ਜਾਪਾਨ ਦੇ ਮੁਕੱਦਮੇ ਦਾ ਸਾਹਮਣਾ ਕਰ ਰਹੇ ਹਨ। ਉਹ 29 ਦਸੰਬਰ ਨੂੰ ਜਾਪਾਨ ਤੋਂ ਲੇਬਨਾਨ ਫਰਾਰ ਹੋ ਗਏ। ਜਾਪਾਨੀ ਅਧਿਕਾਰੀਆਂ ਨੇ ਘੋਸਨ ਦੀ ਇਸ ਹਰਕਤ 'ਤੇ ਨਾਰਾਜ਼ਗੀ ਜਤਾਈ ਹੈ। ਹਾਲਾਂਕਿ ਘੋਸਨ ਦਾ ਕਹਿਣਾ ਹੈ ਕਿ ਜਾਪਾਨ 'ਚ ਉਨ੍ਹਾਂ ਦੇ ਮਾਮਲੇ ਦੀ ਨਿਰਪੱਖ ਜਾਂਚ ਨਹੀਂ ਹੋ ਰਹੀ ਹੈ। ਨਿਸਾਨ ਨੇ ਬਿਆਨ 'ਚ ਕਿਹਾ ਕਿ ਘੋਸਨ ਦਾ ਫਰਾਰ ਹੋਣਾ ਜ਼ਮਾਨਤ ਦੀਆਂ ਸ਼ਰਤਾਂ ਦੇ ਖਿਲਾਫ ਹੈ। ਇਹ ਜਾਪਾਨ ਦੀ ਨਿਆਇਕ ਪ੍ਰਣਾਲੀ ਦੀ ਅਵਹੇਲਨਾ ਹੈ। ਇਹ ਬਹੁਤ ਹੀ ਅਫਸੋਸਜਨਕ ਹੈ। ਕੰਪਨੀ ਨੇ ਕਿਹਾ ਕਿ ਉਸ ਨੂੰ ਆਪਣੀ 'ਮਜ਼ਬੂਤ ਅੰਤਰਿਕ ਜਾਂਚ 'ਚ ਘੋਸਨ ਦੀ ਅਨਿਯਮਿਤਤਾ ਦੇ ਪੁਖਤਾ ਸਬੂਤ ਮਿਲੇ ਹਨ, ਜਿਨ੍ਹਾਂ ਦਾ ਖੰਡਨ ਨਹੀਂ ਕੀਤਾ ਜਾ ਸਕਦਾ ਹੈ। ਨਿਸਾਨ ਨੇ ਕਿਹਾ ਕਿ ਕੰਪਨੀ ਨੁਕਸਾਨ ਦੇ ਲਈ ਘੋਸਨ ਨੂੰ ਜਵਾਬਦੇਹ ਠਹਿਰਾਉਣ ਲਈ ਉਚਿਤ ਕਾਨੂੰਨੀ ਕਾਰਵਾਈ ਕਰਨਾ ਜਾਰੀ ਰੱਖੇਗੀ।


Aarti dhillon

Content Editor

Related News