ED ਦੇ ਸਾਹਮਣੇ ਪੇਸ਼ ਨਹੀਂ ਹੋਏ ਨੀਰਵ ਮੋਦੀ, ਵਿਦੇਸ਼ ਤੋਂ ਭੇਜਿਆ ਇਹ ਸੰਦੇਸ਼

02/23/2018 12:10:18 PM

ਨਵੀਂ ਦਿੱਲੀ—ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) 'ਚ 11,400 ਕਰੋੜ ਰੁਪਏ ਦੇ ਘੋਟਾਲੇ ਦੇ ਮੁੱਖ ਦੋਸ਼ੀ ਨੀਰਵ ਮੋਦੀ ਈ.ਡੀ ਦੇ ਸਾਹਮਣੇ ਪੇਸ਼ ਨਹੀਂ ਹੋਏ। ਈ.ਡੀ. ਨੇ ਇਸ ਤੋਂ ਬਾਅਦ ਮੋਦੀ ਦੇ ਖਿਲਾਫ ਨਵਾਂ ਸੰਮਨ ਜਾਰੀ ਕੀਤਾ ਹੈ। ਅਧਿਕਾਰਿਕ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਦੱਸ ਦੇਈਏ ਕਿ ਈ.ਡੀ. ਦਾ ਮੋਦੀ ਨੂੰ ਇਹ ਤੀਜਾ ਸੰਮਨ ਹੈ। ਮੋਦੀ ਨੂੰ ਸਖਤ ਹਿਦਾਇਤੀ ਦਿੰਦੇ ਹੋਏ ਈ.ਡੀ. ਨੇ ਕਿਹਾ ਕਿ ਜੇਕਰ ਉਹ ਇਸ ਸੰਮਨ ਨੂੰ ਸਖਤੀ ਨਾਲ ਲੈਂਦੇ ਹਨ ਤਾਂ ਏਜੰਸੀਆਂ ਹਵਾਲਗੀ ਦੀ ਕਾਰਵਾਈ ਤੇਜ਼ ਕਰ ਦੇਵੇਗੀ। 
ਮੋਦੀ ਨੂੰ 26 ਜਨਵਰੀ ਨੂੰ ਪੇਸ਼ ਹੋਣ ਦਾ ਨਿਰਦੇਸ਼
ਸੂਤਰਾਂ ਨੇ ਕਿਹਾ ਕਿ ਅਸਥਾਈ ਰੂਪ ਨਾਲ ਪਾਸਪੋਰਟ ਨੂੰ ਮੁਅੱਤਵ ਕੀਤੇ ਜਾਣ ਅਤੇ ਲੰਬਿਤ ਕੀਤੇ ਕਾਰੋਬਾਰੀ ਮਾਮਲਿਆਂ ਨੂੰ ਨੀਰਵ ਮੋਦੀ ਨੇ ਆਪਣੇ ਪੇਸ਼ ਨਹੀਂ ਹੋਣ ਦਾ ਕਾਰਨ ਦੱਸਿਆ ਹੈ। ਈ.ਡੀ. ਮੋਦੀ ਅਤੇ ਉਸ ਦੇ ਮਾਮਾ ਮੇਹੁਲ ਚੌਕਸੀ ਵਲੋਂ ਪੀ.ਐੱਨ.ਬੀ. ਦੇ ਨਾਲ ਕਥਿਤ 11,400 ਕਰੋੜ ਰੁਪਏ ਦੀ ਧੋਖਾਧੜੀ ਮਾਮਲੇ ਦੀ ਜਾਂਚ ਕਰ ਰਿਹਾ ਹੈ। ਈ.ਡੀ. ਨੇ ਮਨੀ ਲਾਂਡਰਿੰਗ ਰੋਧਕ ਕਾਨੂੰਨ (ਪੀ.ਐੱਮ.ਐੱਲ.ਏ) ਦੇ ਤਹਿਤ ਤਲਬ ਕੀਤਾ ਸੀ। ਹੁਣ ਮੋਦੀ ਨੂੰ 26 ਫਰਵਰੀ ਨੂੰ ਮੁੰਬਈ 'ਚ ਕੇਂਦਰੀ ਜਾਂਚ ਏਜੰਸੀ ਦੇ ਸਾਹਮਣੇ ਪੇਸ਼ ਹੋਣ ਨੂੰ ਕਿਹਾ ਹੈ। ਸਮਝਿਆ ਜਾਂਦਾ ਹੈ ਕਿ ਮੋਦੀ ਨੇ ਈ.ਡੀ. ਨੂੰ ਭੇਜੇ ਈ.ਮੇਲ 'ਚ ਕਿਹਾ ਕਿ ਉਸ ਦਾ ਪਾਸਪੋਰਟ ਅਸਥਾਈ ਰੂਪ ਨਾਲ ਮੁਅੱਤਲ ਹੋ ਚੁੱਕਾ ਹੈ ਅਤੇ ਉਹ ਮੌਜੂਦਾ ਘਟਨਾਕ੍ਰਮ ਨੂੰ ਲੈ ਕੇ ਦੇਸ਼ 'ਚ ਜਾਂਚ ਦਾ ਸਾਹਮਣਾ ਕਰ ਰਿਹਾ ਹੈ, ਅਜਿਹੇ 'ਚ ਪੇਸ਼ ਹੋਣਾ ਸੰਭਵ ਨਹੀਂ ਹੈ।  
ਕਰੋੜਾ ਦੀ ਸੰਪਤੀ ਜ਼ਬਤ
ਵਰਣਨਯੋਗ ਹੈ ਕਿ ਕੁਝ ਸਾਲ ਪਹਿਲਾਂ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੇ ਵੀ ਆਪਣੇ ਪੇਸ਼ ਨਹੀਂ ਹੋਣ ਦਾ ਇਹੀਂ ਕਾਰਨ ਦੱਸਿਆ ਸੀ। ਈ.ਡੀ ਨੇ ਚੌਕਸੀ ਨੂੰ ਇਸ ਮਾਮਲੇ 'ਚ ਅੱਜ ਪੇਸ਼ ਹੋਣ ਨੂੰ ਕਿਹਾ ਹੈ ਪਰ ਚੌਕਸੀ ਵੀ ਅੱਜ ਪੇਸ਼ ਨਹੀਂ ਹੁੰਦਾ ਹੈ ਤਾਂ ਉਸ ਨੂੰ ਨਵੇਂ ਸਿਰੇ ਤੋਂ ਸੰਮਨ ਜਾਰੀ ਕੀਤਾ ਜਾਵੇਗਾ। ਏਜੰਸੀ ਨੇ ਮੋਦੀ ਅਤੇ ਚੌਕਸੀ ਦੀਆਂ ਸਮੂਹ ਕੰਪਨੀਆਂ ਨਾਲ ਜੁੜੇ 100 ਕਰੋੜ ਰੁਪਏ ਦੇ ਸ਼ੇਅਰਾਂ, ਮਿਊਚੁਅਲ ਫੰਡ, ਲਗਜ਼ਗੀ ਕਾਰਾਂ ਨੂੰ ਆਪਣੇ ਕਬਜ਼ੇ 'ਚ ਲੈ ਲਿਆ।