ਨੀਰਵ ਮੋਦੀ ਨੂੰ ਵੱਡਾ ਝਟਕਾ, ਸਵਿਟਜ਼ਰਲੈਂਡ ''ਚ ਸੀਜ਼ ਹੋਏ ਬੈਂਕ ਖਾਤੇ

06/27/2019 12:58:55 PM

ਨਵੀਂ ਦਿੱਲੀ—ਭਗੌੜਾ ਹੀਰਾ ਕਾਰੋਬਾਰੀ ਨੀਰਵ ਮੋਦੀ ਲਈ ਇਹ ਬੁਰੀ ਖਬਰ ਹੈ। ਸਵਿਟਜ਼ਰਲੈਂਡ ਅਧਿਕਾਰੀਆਂ ਨੇ ਨੀਰਵ ਮੋਦੀ ਅਤੇ ਉਸ ਦੀ ਭੈਣ ਪੂਰਵੀ ਮੋਦੀ ਦੇ ਬੈਂਕ ਅਕਾਊਂਟ ਨੂੰ ਫਰੀਜ਼ ਕਰ ਦਿੱਤਾ ਹੈ। ਇਨ੍ਹਾਂ ਦੇ ਚਾਰ ਬੈਂਕ ਅਕਾਊਂਟ ਸਨ, ਜਿਸ 'ਚ ਕਰੀਬ 283 ਕਰੋੜ ਰੁਪਏ ਜਮ੍ਹਾ ਸਨ। ਈ.ਡੀ. ਨੇ ਸਵਿਸ ਅਧਿਕਾਰੀਆਂ ਤੋਂ ਇਸ ਦੀ ਅਪੀਲ ਕੀਤੀ ਸੀ। ਇਹ ਮਾਮਲਾ ਮਨੀ ਲਾਂਡਰਿੰਗ ਨਾਲ ਜੁੜਿਆ ਹੋਇਆ ਹੈ। ਈ.ਡੀ. ਦੇ ਅਧਿਕਾਰੀਆਂ ਨੇ ਸਵਿਸ ਅਧਿਕਾਰੀਆਂ ਨੂੰ ਕਿਹਾ ਕਿ ਇਹ ਪੈਸੇ ਭਾਰਤੀ ਬੈਂਕਾਂ ਤੋਂ ਗਲਤ ਤਰੀਕੇ ਨਾਲ ਲਏ ਗਏ ਸਨ। 
ਦੱਸ ਦੇਈਏ ਕਿ ਅੱਜ ਨੀਰਵ ਮੋਦੀ ਲੰਡਨ ਦੀ ਕੋਰਟ 'ਚ ਵੀ ਵੀਡੀਓ ਕਾਨਫਾਂਸਿੰਗ ਦੇ ਰਾਹੀਂ ਪੇਸ਼ ਹੋਵੇਗਾ। ਹੁਣ ਤੱਕ ਚਾਰ ਵਾਰ ਉਸ ਦੀ ਜ਼ਮਾਨਤ ਪਟੀਸ਼ਨ ਰੱਦ ਹੋ ਚੁੱਕੀ ਹੈ। ਪਿਛਲੀ ਸੁਣਵਾਈ ਦੌਰਾਨ ਜਸਟਿਸ ਇੰਗ੍ਰਿਡ ਸਿਮਲਰ ਨੇ ਕਿਹਾ ਕਿ ਇਸ ਗੱਲ ਦੇ ਪੂਰੇ ਸਬੂਤ ਹਨ ਕਿ ਜੇਕਰ ਉਸ ਨੂੰ ਜੇਲ ਤੋਂ ਰਿਹਾਅ ਕੀਤਾ ਜਾਂਦਾ ਹੈ ਤਾਂ ਉਹ ਇੰਗਲੈਂਡ ਛੱਡ ਕੇ ਭੱਜ ਸਕਦਾ ਹੈ। ਲੰਡਨ ਕੋਰਟ ਨੇ ਈ.ਡੀ. ਨੂੰ ਕਿਹਾ ਕਿ ਉਹ ਉਸ ਨੂੰ ਜੇਲ ਦੀ ਵੀਡੀਓ ਦਿਖਾਉਣ ਜਿਥੇ ਉਸ ਨੂੰ ਰੱਖਿਆ ਜਾਂਦਾ ਹੈ।
ਨੀਰਵ ਮੋਦੀ ਨੂੰ 19 ਮਾਰਚ ਨੂੰ ਲੰਡਨ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਗ੍ਰਿਫਤਾਰੀ ਦੇ ਬਾਅਦ ਤੋਂ ਉਹ ਸਾਊਥ ਵੈਸਟ ਲੰਡਨ ਦੀ ਵਾਂਡਸਵਰਥ ਜੇਲ 'ਚ ਬੰਦ ਹਨ। ਉਸ ਦੇ ਵਕੀਲ ਨੇ ਜ਼ਮਾਨਤ ਲਈ 20 ਲੱਖ ਪਾਊਂਡ ਜਮ੍ਹਾ ਕਰਵਾਉਣ ਦੀ ਵੀ ਗੱਲ ਕੀਤੀ ਪਰ ਜੱਜ ਨੇ ਕਿਹਾ ਕਿ ਗਵਾਹਾਂ ਨੂੰ ਧਮਕੀਆਂ ਮਿਲ ਰਹੀਆਂ ਹਨ। ਅਜੇ ਵੀ ਨੀਰਵ ਮੋਦੀ ਇਕ ਪ੍ਰਭਾਵਸ਼ਾਲੀ ਸ਼ਖਸ ਹੈ। ਅਜਿਹੇ 'ਚ ਜੇਕਰ ਉਹ ਜੇਲ ਤੋਂ ਬਾਹਰ ਹੋਵੇਗਾ ਤਾਂ ਪੈਸੇ ਦੀ ਬਦੌਲਤ ਇੰਗਲੈਂਡ ਛੱਡ ਕੇ ਭੱਜ ਸਕਦਾ ਹੈ। 
ਦੂਜੇ ਪੈਸੇ ਪੀ.ਐੱਨ.ਬੀ. ਘੋਟਾਲੇ ਦੇ ਦੂਜੇ ਦੋਸ਼ੀ ਅਤੇ ਨੀਰਵ ਮੋਦੀ ਦੇ ਮਾਮਾ ਮੁਹੇਲ ਚੌਕਸੀ ਨੂੰ ਭਾਰਤ ਲਿਆਉਣ ਦੀ ਤਿਆਰੀ ਤੇਜ਼ ਹੋ ਗਈ ਹੈ। ਫਿਲਹਾਲ ਉਹ ਐਂਟੀਗੁਆ 'ਚ ਰਹਿ ਰਿਹਾ ਹੈ। ਉੱਥੇ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਸ ਦੀ ਨਾਗਰਿਕਤਾ ਰੱਦ ਕਰ ਦਿੱਤੀ ਜਾਵੇਗੀ ਅਤੇ ਕਾਨੂੰਨੀ ਤਰੀਕੇ ਨਾਲ ਉਸ ਨੂੰ ਭਾਰਤ ਵੀ ਭੇਜ ਦਿੱਤਾ ਜਾਵੇਗਾ। ਜਦੋਂ ਉਸ ਨੇ ਆਪਣੀ ਸਿਹਤ ਦਾ ਹਵਾਲਾ ਦਿੱਤਾ ਤਾਂ ਈ.ਡੀ. ਦੇ ਅਧਿਕਾਰੀਆਂ ਨੇ ਮੁੰਬਈ ਹਾਈਕੋਰਟ 'ਚ ਕਿਹਾ ਕਿ ਉਸ ਨੂੰ ਏਅਰ ਐਂਬੂਲੈਂਸ 'ਚ ਲਿਆਂਦਾ ਜਾਵੇਗਾ। ਇਸ ਮਾਮਲੇ ਦੀ ਅਗਲੀ ਸੁਣਵਾਈ 10 ਜੁਲਾਈ ਨੂੰ ਹੋਵੇਗੀ।

Aarti dhillon

This news is Content Editor Aarti dhillon