ਸ਼ੇਅਰ ਬਾਜ਼ਾਰ 'ਚ ਬਹਾਰ, ਨਿਫਟੀ 9900 ਦੇ ਪਾਰ ਖੁੱਲ੍ਹਿਆ

08/17/2017 10:18:48 AM

ਨਵੀਂ ਦਿੱਲੀ—ਏਸ਼ੀਆਈ ਬਾਜ਼ਾਰਾਂ ਤੋਂ ਮਿਲੇ-ਜੁਲੇ ਸੰਕੇਤਾਂ ਨਾਲ ਅੱਜ ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਵਾਧੇ ਨਾਲ ਹੋਈ। ਸੈਂਸੈਕਸ 148 ਅੰਕ ਵਧ ਕੇ 31,319 ਅੰਕ 'ਤੇ ਖੁੱਲ੍ਹਿਆ। ਉਧਰ ਨਿਫਟੀ ਨੇ 9900 ਦੇ ਪੱਧਰ ਨੂੰ ਫਿਰ ਤੋਂ ਛੂਹ ਲਿਆ। ਨਿਫਟੀ 48 ਅੰਕ ਦੀ ਤੇਜ਼ੀ ਨਾਲ 9945 ਦੇ ਪੱਧਰ 'ਤੇ ਖੁੱਲ੍ਹਿਆ। ਫਿਲਹਾਲ ਸੈਂਸੈਕਸ 102 ਅੰਕ ਭਾਵ 0.32 ਫੀਸਦੀ ਦੇ ਜ਼ੋਰਦਾਰ ਵਾਧੇ ਨਾਲ 31875 ਦੇ ਪੱਧਰ ਦੇ ਆਲੇ-ਦੁਆਲੇ ਕਾਰੋਬਾਰ ਕਰ ਰਿਹਾ। ਉਧਰ ਨਿਫਟੀ 28 ਅੰਕ ਭਾਵ 0.3 ਫੀਸਦੀ ਦੇ ਵਾਧੇ ਨਾਲ 9925 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। 
ਮਿਡ-ਸਮਾਲਕੈਪ ਸ਼ੇਅਰਾਂ 'ਚ ਮਜ਼ਬੂਤੀ
ਅੱਜ ਦੇ ਕਾਰੋਬਾਰ 'ਚ ਦਿੱਗਜ ਸ਼ੇਅਰਾਂ ਦੇ ਨਾਲ ਹੀ ਮਿਡ ਅਤੇ ਸਮਾਲਕੈਪ ਸ਼ੇਅਰਾਂ 'ਚ ਵੀ ਖਰੀਦਦਾਰੀ ਦੇਖਣ ਨੂੰ ਮਿਲ ਰਹੀ। ਜਿਸ ਦੇ ਚੱਲਦੇ ਬੀ.ਐੱਸ.ਈ. ਦਾ ਸਮਾਲਕੈਪ ਇੰਡੈਕਸ 0.7 ਫੀਸਦੀ ਦੇ ਵਾਧੇ ਨਾਲ 15730 ਦੇ ਪੱਧਰ ਦੇ ਕਰੀਬ ਨਜ਼ਰ ਆ ਰਿਹਾ ਹੈ। ਉਧਰ ਬੀ. ਐੱਸ. ਈ. ਦਾ ਮਿਡਕੈਪ ਇੰਡੈਕਸ 0.6 ਫੀਸਦੀ ਦੀ ਮਜ਼ਬੂਤੀ ਦਿਖਾ ਰਿਹਾ ਹੈ। 
ਬੈਂਕਿੰਗ ਸ਼ੇਅਰਾਂ 'ਤੇ ਦਬਾਅ
ਅੱਜ ਆਈ. ਟੀ., ਮੈਟਲ ਅਤੇ ਰਿਐਲਟੀ ਸ਼ੇਅਰਾਂ 'ਚ ਸਭ ਤੋਂ ਜ਼ਿਆਦਾ ਸਪੋਰਟ ਮਿਲ ਰਹੀ ਹੈ ਜਦਕਿ ਬੈਂਕਿੰਗ ਐੱਫ.ਐੱਮ. ਸੀ. ਜੀ. ਅਤੇ ਆਟੋ ਸ਼ੇਅਰਾਂ 'ਤੇ ਦਬਾਅ ਬਣਿਆ ਹੋਇਆ ਹੈ। ਆਇਲ ਐਂਡ ਗੈਸ ਸ਼ੇਅਰਾਂ 'ਚ ਵੀ ਚੰਗੀ ਖਰੀਦਦਾਰੀ ਦਿਸ ਰਹੀ ਹੈ ਜਿਸ ਦੇ ਚੱਲਦੇ ਬੀ. ਐੱਸ. ਈ. ਦਾ ਆਇਲ ਐਂਡ ਗੈਸ 0.6 ਫੀਸਦੀ ਦੀ ਮਜ਼ਬੂਤੀ ਦੇ ਨਾਲ ਕਾਰੋਬਾਰ ਕਰ ਰਿਹਾ ਹੈ।