ਵੱਡੇ ਹੋਟਲਾਂ ''ਤੇ ਸਖਤ ਹੋਇਆ ਐੱਨ. ਜੀ. ਟੀ

08/17/2017 1:12:24 PM

ਨਵੀਂ ਦਿੱਲੀ—ਹੋਟਲਾਂ ਵਲੋਂ ਵੈਸਟ ਮੈਨੇਜਮੈਂਟ ਨਿਯਮ ਦੀ ਅਣਦੇਖੀ ਕਰਨ 'ਤੇ ਐੱਨ. ਜੀ. ਟੀ. ਸਖਤ ਹੋ ਗਿਆ। ਵੈਸਟ ਮੈਨੇਜਮੈਂਟ ਨਿਯਮ ਦੇ ਤਹਿਤ ਸੀਵੇਜ ਟ੍ਰੀਟਮੈਂਟ ਪਲਾਂਟ ਨਹੀਂ ਹੋਣ ਕਾਰਨ ਐੱਨ. ਜੀ. ਟੀ. ਨੇ 5 ਵੱਡੇ ਹੋਟਲਾਂ 'ਤੇ ਜ਼ੁਰਮਾਨਾ ਲਗਾਇਆ। 
ਐੱਨ. ਜੀ. ਟੀ. ਨੇ ਹੋਟਲ ਤਾਜ ਪੈਲੇਸ 'ਤੇ 7 ਲੱਖ, ਜਿੰਜਰ ਹੋਟਲ 'ਤੇ 5 ਲੱਖ ਹੋਟਲ ਕਰਾਊਨ ਪਲਾਜਾ 'ਤੇ 4.5 ਲੱਖ ਅਤੇ ਹੋਟਲ ਹਾਲੀਡੇ ਇਨ੍ਹਾਂ 'ਤੇ 3 ਲੱਖ ਦਾ ਜ਼ੁਰਮਾਨਾ ਲਗਾਇਆ। ਐੱਨ. ਜੀ. ਟੀ. ਨੇ ਹੋਟਲਾਂ 'ਤੇ ਸਖਤ ਰਵੱਈਆਂ ਅਪਣਾਉਂਦੇ ਹੋਏ ਕਿਹਾ ਕਿ ਜੇਕਰ ਹੋਟਲ ਨਿਯਮਾਂ ਨੂੰ ਨਹੀਂ ਮੰਨੇਗਾ ਤਾਂ ਉਹ ਹੋਟਲ ਨੂੰ ਬੰਦ ਕਰ ਦੇਣਗੇ। ਦਰਅਸਲ ਵੈਸਟ ਮੈਨੇਜਮੈਂਟ ਦੇ ਨਿਯਮ ਮੁਤਾਬਕ ਹਰ ਹੋਟਲ 'ਚ ਸੀਵੇਜ ਟਰੀਟਮੈਂਟ ਪਲਾਂਟ ਹੋਣਾ ਜ਼ਰੂਰੀ ਹੈ।