ਲੈਪਟਾਪ, ਟੈਬਲੇਟ ਦੇ ਆਯਾਤ ’ਤੇ ਰਾਹਤ ਦੀ ਖ਼ਬਰ, ਅੰਕੜਿਆਂ ’ਤੇ ਗੌਰ ਕਰਨ ਤੋਂ ਬਾਅਦ ਸਰਕਾਰ ਲਵੇਗੀ ਇਹ ਫ਼ੈਸਲਾ

01/15/2024 10:25:53 AM

ਨਵੀਂ ਦਿੱਲੀ (ਭਾਸ਼ਾ) - ਵਿਦੇਸ਼ਾਂ ਤੋਂ ਲੈਪਟਾਪ, ਟੈਬਲੇਟ ਦੀ ਦਰਾਮਦ ’ਤੇ ਰੋਕ ਲਾਉਣ ਨੂੰ ਲੈ ਕੇ ਸਰਕਾਰ ਨੇ ਵੱਡੀ ਰਾਹਤ ਦਿੱਤੀ ਹੈ। ਸਰਕਾਰ ਨੇ ਕਿਹਾ ਕਿ ਦਰਾਮਦ ਦੇ ਅੰਕੜਿਆਂ ਦਾ ਮੁਲਾਂਕਣ ਕਰਨ ਤੋਂ ਬਾਅਦ ਲੈਪਟਾਪ ਅਤੇ ਟੈਬਲੇਟ ਵਰਗੇ ਕੁਝ ਆਈ. ਟੀ. ਹਾਰਡਵੇਅਰ ਉਤਪਾਦਾਂ ’ਤੇ ਮੌਜੂਦਾ ਦਰਾਮਦ ਪ੍ਰਬੰਧਨ ਪ੍ਰਣਾਲੀ ਨੂੰ ਲੈ ਕੇ ਸਤੰਬਰ ’ਚ ਫ਼ੈਸਲਾ ਲਵੇਗੀ। ਇਸ ਗੱਲ ਦੀ ਜਾਣਕਾਰੀ ਇਕ ਅਧਿਕਾਰੀ ਵਲੋਂ ਦਿੱਤੀ ਗਈ ਹੈ। 

ਇਹ ਵੀ ਪੜ੍ਹੋ - ਮੁਕੇਸ਼ ਅੰਬਾਨੀ ਦੇ ਘਰ ਇਸ ਦਿਨ ਵੱਜਣਗੇ ਬੈਂਡ ਵਾਜੇ, 3 ਦਿਨ ਚੱਲੇਗਾ ਰਾਧਿਕਾ-ਅਨੰਤ ਦੇ ਵਿਆਹ ਦਾ ਜ਼ਸ਼ਨ (ਤਸਵੀਰਾਂ)

ਦੱਸ ਦੇਈਏ ਕਿ ਸਰਕਾਰ ਨੇ ਪਿਛਲੇ ਸਾਲ ਅਕਤੂਬਰ ’ਚ ਇਕ ਦਰਾਮਦ ਪ੍ਰਬੰਧਨ ਪ੍ਰਣਾਲੀ ਲਾਗੂ ਕੀਤੀ ਸੀ। ਇਸ ਤਹਿਤ ਇਨ੍ਹਾਂ ਉਤਪਾਦਾਂ ਦੇ ਦਰਾਮਦਕਾਰਾਂ ਨੂੰ ਸਰਕਾਰ ਤੋਂ ਮਨਜ਼ੂਰੀ ਲੈਣੀ ਹੋਵੇਗੀ। ਇਸ ਪ੍ਰਣਾਲੀ ਦਾ ਉਦੇਸ਼ ਬਾਜ਼ਾਰ ਦੀ ਸਪਲਾਈ ਨੂੰ ਨੁਕਸਾਨ ਪਹੁੰਚਾਏ ਬਿਨਾਂ ਜਾਂ ਬੋਝ ਲਾਇਸੈਂਸਿੰਗ ਵਿਵਸਥਾ ਬਣਾਏ ਬਿਨਾਂ ਦੇਸ਼ ’ਚ ਲੈਪਟਾਪ, ਟੈਬਲੇਟ ਅਤੇ ਕੰਪਿਊਟਰ ਦੀ ਦਰਾਮਦ ਦੀ ਨਿਗਰਾਨੀ ਕਰਨਾ ਹੈ। ਅੱਗੇ ਦੇ ਕਦਮ ਅੰਕੜਿਆਂ ਦੇ ਆਧਾਰ ’ਤੇ ਹੋਣਗੇ। ਦਰਾਮਦਕਾਰਾਂ ਨੂੰ ਕਈ ਅਧਿਕਾਰਤ ਮਨਜ਼ੂਰੀਆਂ ਲਈ ਅਪਲਾਈ ਕਰਨ ਦੀ ਇਜਾਜ਼ਤ ਹੈ ਅਤੇ ਮਨਜ਼ੂਰੀਆਂ 30 ਸਤੰਬਰ 2024 ਤਕ ਵੈਲਿਡ ਹੋਣਗੀਆਂ। 

ਇਹ ਵੀ ਪੜ੍ਹੋ - ਅਮੀਰਾਂ ਦੀ ਲਿਸਟ ’ਚ ਵਧਿਆ ਮੁਕੇਸ਼ ਅੰਬਾਨੀ ਦਾ ਕੱਦ, 100 ਅਰਬ ਡਾਲਰ ਤੋਂ ਪਾਰ ਹੋਈ ਜਾਇਦਾਦ

ਇਹ ਮਨਜ਼ੂਰੀਆਂ ਉਨ੍ਹਾਂ ਨੂੰ ਅਗਲੇ ਸਾਲ ਸਤੰਬਰ ਤਕ ਦਰਾਮਦ ਲਈ ਕਿਸੇ ਵੀ ਸੰਖਿਆ ’ਚ ਖੇਪ ਲਈ ਜਾਰੀ ਕੀਤੀਆਂ ਜਾਣਗੀਆਂ। ਸਤੰਬਰ 2024 ਤੋਂ ਬਾਅਦ ਨੈਤਿਕਤਾ ’ਤੇ ਅਧਿਕਾਰੀ ਨੇ ਕਿਹਾ ਕਿ ਅਸੀਂ ਦਰਾਮਦ ਦੀ ਨਿਗਰਾਨੀ ਕਰ ਰਹੇ ਹਾਂ। ਅਸੀਂ ਅੰਕੜੇ ਦੇਖ ਰਹੇ ਹਾਂ, ਇਸ ਲਈ ਜੋ ਵੀ ਅੰਕੜੇ ਆਉਣਗੇ, ਅੱਗੇ ਦੇ ਕਦਮ ਉਸ ਦੇ ਆਧਾਰ ’ਤੇ ਹੋਣਗੇ। ਸਰਕਾਰ ਨੇ ਇਕ ਨਵੰਬਰ, 2023 ਨੂੰ ਐਪਲ, ਡੈੱਲ ਅਤੇ ਲੇਨੋਵੋ ਸਮੇਤ ਕੁਲ 111 ਅਰਜ਼ੀਆਂ ’ਚੋਂ 110 ਨੂੰ ਮਨਜ਼ੂਰੀ ਦੇ ਦਿੱਤੀ, ਜਿਨ੍ਹਾਂ ਨੇ ਨਵੀਂ ਪ੍ਰਣਾਲੀ ਦੇ ਲਾਗੂ ਕਰਨ ਦੇ ਪਹਿਲੇ ਦਿਨ ਲਗਭਗ 10 ਅਰਬ ਡਾਲਰ ਦੇ ਇਨ੍ਹਾਂ ਆਈ. ਟੀ. ਹਾਰਡਵੇਅਰ ਉਤਪਾਦਾਂ ਦੀ ਦਰਾਮਦ ਦੀ ਇਜਾਜ਼ਤ ਮੰਗੀ ਸੀ।

ਇਹ ਵੀ ਪੜ੍ਹੋ - ਭਾਰਤੀਆਂ ਲੋਕਾਂ ਲਈ ਖ਼ਾਸ ਖ਼ਬਰ, ਇਸ ਸਾਲ ਇੰਨੇ ਫ਼ੀਸਦੀ ਹੋ ਸਕਦਾ ਹੈ ਤਨਖ਼ਾਹ 'ਚ ਵਾਧਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

rajwinder kaur

This news is Content Editor rajwinder kaur