GST ਦੀ ਨਵੀਂ ਰਜਿਸਟ੍ਰੇਸ਼ਨ ਦੀ ਵੈਧਤਾ ਜਾਂਚ ਰਹੀ ਜੀ. ਐੱਸ. ਟੀ. ਕੌਂਸਲ

12/23/2019 10:44:21 PM

ਬੇਂਗਲੁਰੂ (ਭਾਸ਼ਾ)-ਵਸਤੂ ਅਤੇ ਸੇਵਾਕਰ (ਜੀ. ਐੱਸ. ਟੀ.) ਕੌਂਸਲ 66.79 ਲੱਖ ਨਵੀਆਂ ਰਜਿਸਟ੍ਰੇਸ਼ਨਾਂ ਦੀ ਵੈਧਤਾ ਦੀ ਜਾਂਚ ਕਰ ਰਹੀ ਹੈ। ਉਸ ਨੂੰ ਸ਼ੱਕ ਹੈ ਕਿ ਇਨ੍ਹਾਂ ’ਚ ਕਈ ਰਜਿਸਟ੍ਰੇਸ਼ਨਾਂ ਫਰਜ਼ੀ ਅਤੇ ਮਖੌਟਾ ਕੰਪਨੀਆਂ ਨਾਲ ਜੁਡ਼ੀਆਂ ਹੋ ਸਕਦੀਆਂ ਹਨ। ਬਿਹਾਰ ਦੇ ਉਪ-ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਨੇ ਇਹ ਗੱਲ ਕਹੀ। ਸੁਸ਼ੀਲ ਮੋਦੀ ਇੰਟੈਗ੍ਰਲ ਜੀ. ਐੱਸ. ਟੀ. ’ਤੇ ਗਠਿਤ ਮੰਤਰੀ ਸਮੂਹ ਦੇ ਕਨਵੀਨਰ ਹਨ।

ਮੰਤਰੀ ਸਮੂਹ ਦੀ ਬੈਠਕ ਤੋਂ ਬਾਅਦ ਇੱਥੇ ਪੱਤਰਕਾਰਾਂ ਨਾਲ ਗੱਲਬਾਤ ’ਚ ਉਨ੍ਹਾਂ ਕਿਹਾ, ‘‘66.79 ਲੱਖ ਨਵੇਂ ਰਜਿਸਟਰਡ ਕਰਦਾਤਾ ਮੁਸ਼ਕਲ ਨਾਲ 15 ਫ਼ੀਸਦੀ ਹੀ ਟੈਕਸ ਦਿੰਦੇ ਹਨ। ਇਨ੍ਹਾਂ ਤੋਂ ਸਾਨੂੰ ਜੋ ਟੈਕਸ ਮਿਲਦਾ ਹੈ ਉਹ ਕੁਲ ਟੈਕਸ ਦਾ ਸਿਰਫ 15 ਫ਼ੀਸਦੀ ਹੀ ਹੈ। ਇਹ ਰਾਸ਼ੀ ਲਗਭਗ 10,000 ਕਰੋਡ਼ ਰੁਪਏ ਹੈ, ਇਸ ਲਈ ਅਸੀਂ ਇਨ੍ਹਾਂ ਨਵੇਂ ਕਰਦਾਤਿਆਂ ਦੀ ਸਖਤ ਨਿਗਰਾਨੀ ਕਰ ਰਹੇ ਹਾਂ ਤਾਂਕਿ ਇਹ ਯਕੀਨੀ ਕੀਤਾ ਜਾ ਸਕੇ ਕਿ ਇਹ ਕਰਦਾਤਾ ਫਰਜ਼ੀ ਨਾ ਹੋਣ।’’ ਸੁਸ਼ੀਲ ਮੋਦੀ ਨੇ ਕਿਹਾ ਕਿ ਦੇਸ਼ ’ਚ ਜੀ. ਐੱਸ. ਟੀ. ਵਿਵਸਥਾ ਲਾਗੂ ਹੋਣ ਤੋਂ ਬਾਅਦ ਇਸ ’ਚ ਰਜਿਸਟਰਡ ਕਰਦਾਤਿਆਂ ਦੀ ਕੁਲ ਗਿਣਤੀ 1.21 ਕਰੋਡ਼ ਤੱਕ ਪਹੁੰਚ ਗਈ ਹੈ। ਇਸ ’ਚ 66.79 ਲੱਖ ਨਵੇਂ ਰਜਿਸਟਰਡ ਕਰਦਾਤਾ ਹਨ। ਉਨ੍ਹਾਂ ਕਿਹਾ ਕਿ ਕਈ ਸੂਬਿਆਂ ਨੇ ਇਨ੍ਹਾਂ ਕਰਦਾਤਿਆਂ ਦੇ ਟਿਕਾਣਿਆਂ ’ਚ ਪਹੁੰਚ ਕੇ ਉਨ੍ਹਾਂ ਦੀ ਜਾਣਕਾਰੀ ਲੈਣ ਦਾ ਕੰਮ ਸ਼ੁਰੂ ਕੀਤਾ ਹੈ। ਉਨ੍ਹਾਂ ਦੀਆਂ ਕੰਮ-ਕਾਜੀ ਥਾਵਾਂ ਦੇ ਫੋਟੋਗਰਾਫ ਨੂੰ ਮੋਬਾਇਲ ਨਾਲ ਆਪਣੇ ਕੰਪਿਊਟਰ ਸਿਸਟਮ ’ਚ ਪਾਉਣ ਦਾ ਕੰਮ ਕੀਤਾ ਹੈ।

ਮੋਦੀ ਨੇ ਕਿਹਾ, ‘‘ਅਸੀਂ ਜੀ. ਐੱਸ. ਟੀ. ਕੌਂਸਲ ਦੀ ਇਕ ਬੈਠਕ ’ਚ ਇਹ ਤੈਅ ਕੀਤਾ ਹੈ ਕਿ ਜੇਕਰ ਕੋਈ ਕੰਪਨੀ ਆਪਣੀ 3ਬੀ ਰਿਟਰਨ ਲਗਾਤਾਰ 2 ਮਹੀਨੇ ਦਰਜ ਨਹੀਂ ਕਰਦੀ ਹੈ ਤਾਂ ਉਨ੍ਹਾਂ ਦੇ ਈ-ਵੇਅ ਬਿੱਲ ਨੂੰ ਰੋਕ ਦਿੱਤਾ ਜਾਵੇਗਾ।’’ ਉਨ੍ਹਾਂ ਕਿਹਾ ਕਿ ਹੁਣ ਤੱਕ 3.47 ਲੱਖ ਡੀਲਰਾਂ ਦੇ ਈ-ਵੇਅ ਬਿੱਲ ਰੋਕੇ ਜਾ ਚੁੱਕੇ ਹਨ।


Karan Kumar

Content Editor

Related News