ਜੀ-20 ਤੋਂ ਬਾਅਦ ਸ਼ੇਅਰ ਬਾਜ਼ਾਰ ’ਚ ਨਵਾਂ ਰਿਕਾਰਡ, ਨਿਵੇਸ਼ਕਾਂ ਨੇ ਕੀਤੀ 3,31,123.62 ਕਰੋੜ ਦੀ ਕਮਾਈ

09/12/2023 6:16:01 PM

ਮੁੰਬਈ (ਭਾਸ਼ਾ)– ਘਰੇਲੂ ਨਿਵੇਸ਼ਕਾਂ ਵਲੋਂ ਕੀਤੀ ਗਈ ਮਜ਼ਬੂਤ ਖਰੀਦਦਾਰੀ ਨਾਲ ਸਥਾਨਕ ਸ਼ੇਅਰ ਬਾਜ਼ਾਰਾਂ ’ਚ ਸੋਮਵਾਰ ਨੂੰ ਲਗਾਤਾਰ 7ਵੇਂ ਕਾਰੋਬਾਰੀ ਸੈਸ਼ਨ ’ਚ ਤੇਜ਼ੀ ਜਾਰੀ ਰਹੀ। ਬੰਬੇ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ ਮਿਆਰੀ ਸੂਚਕ ਅੰਕ ਸੈਂਸੈਕਸ 528 ਅੰਕ ਉਛਲ ਕੇ ਇਕ ਵਾਰ ਮੁੜ 67,000 ਤੋਂ ਪਾਰ ਪੁੱਜ ਗਿਆ ਜਦ ਕਿ ਐੱਨ. ਐੱਸ. ਈ. ਨਿਫਟੀ ਨੇ ਪਹਿਲੀ ਵਾਰ ਰਿਕਾਰਡ 20,000 ਅੰਕ ਦਾ ਪੱਧਰ ਛੂਹਿਆ।

ਇਹ ਵੀ ਪੜ੍ਹੋ : Etihad Airways ਨੇ Katrina Kaif ਨੂੰ ਬਣਾਇਆ ਆਪਣਾ ਬ੍ਰਾਂਡ ਅੰਬੈਸਡਰ

ਵਿਸ਼ਲੇਸ਼ਕਾਂ ਨੇ ਕਿਹਾ ਕਿ ਦਿੱਲੀ ਵਿੱਚ ਜੀ-20 ਸਿਖਰ ਸੰਮੇਲਨ ਦੇ ਸਫ਼ਲ ਆਯੋਜਨ ਨਾਲ ਬਣੀ ਹਾਂਪੱਖੀ ਧਾਰਣਾ ਦਰਮਿਆਨ ਦਿੱਗਜ਼ ਕੰਪਨੀਆਂ ਰਿਲਾਇੰਸ ਇੰਡਸਟ੍ਰੀਜ਼ ਅਤੇ ਐੱਚ. ਡੀ. ਐੱਫ. ਸੀ. ਬੈਂਕ ਵਿੱਚ ਖਰੀਦਦਾਰੀ ਆਉਣ ਨਾਲ ਸ਼ੇਅਰ ਬਾਜ਼ਾਰਾਂ ਨੂੰ ਰਫ਼ਤਾਰ ਦੇਣ ਦਾ ਕੰਮ ਕੀਤਾ। ਬੀ. ਐੱਸ. ਈ. ਦਾ 30 ਸ਼ੇਅਰਾਂ ’ਤੇ ਆਧਾਰਿਤ ਸੈਂਸੈਕਸ 528.17 ਅੰਕ ਯਾਨੀ 0.79 ਫ਼ੀਸਦੀ ਉਛਲ ਕੇ 67,127.08 ਦੇ ਪੱਧਰ ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇਕ ਸਮੇਂ ਇਹ 573.22 ਅੰਕ ਤੱਕ ਉਛਲ ਕੇ 67,172.13 ’ਤੇ ਵੀ ਪਹੁੰਚ ਗਿਆ ਸੀ।

ਇਹ ਵੀ ਪੜ੍ਹੋ : ਡੀਜ਼ਲ ਵਾਹਨਾਂ 'ਤੇ GST ਵਧਾਉਣ ਦੀਆਂ ਖ਼ਬਰਾਂ ਦੌਰਾਨ ਨਿਤਿਨ ਗਡਕਰੀ ਦਾ ਬਿਆਨ ਆਇਆ ਸਾਹਮਣੇ

ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਸੂਚਕ ਅੰਕ ਨਿਫਟੀ ਵੀ 176.40 ਅੰਕ ਜਾਂ 0.89 ਫ਼ੀਸਦੀ ਦੀ ਬੜ੍ਹਤ ਨਾਲ 19,996.35 ’ਤੇ ਬੰਦ ਹੋਇਆ। ਐਕਸਚੇਂਜ ’ਤੇ ਕਾਰੋਬਾਰ ਹੋਣ ਤੋਂ ਠੀਕ ਪਹਿਲਾਂ ਨਿਫਟੀ 188.2 ਅੰਕ ਉਛਲ ਕੇ 20,008.15 ਦੇ ਆਪਣੇ ਸਭ ਤੋਂ ਉੱਚ ਪੱਧਰ ’ਤੇ ਪੁੱਜ ਗਿਆ ਸੀ। ਸੈਂਸੈਕਸ ਦੇ ਸਮੂਹ ਵਿੱਚ ਸ਼ਾਮਲ ਕੰਪਨੀਆਂ ’ਚੋਂ ਐਕਸਿਸ ਬੈਂਕ, ਪਾਵਰ ਗ੍ਰਿਡ, ਮਾਰੂਤੀ ਸੁਜ਼ੂਕੀ, ਭਾਰਤੀ ਸਟੇਟ ਬੈਂਕ, ਟਾਟਾ ਮੋਟਰਸ, ਆਈ. ਟੀ. ਸੀ., ਨੈਸਲੇ ਅਤੇ ਮਹਿੰਦਰਾ ਐਂਡ ਮਹਿੰਦਰਾ ਪ੍ਰਮੁੱਖ ਤੌਰ ’ਤੇ ਬੜ੍ਹਤ ਨਾਲ ਬੰਦ ਹੋਈਆਂ। ਦੂਜੇ ਪਾਸੇ ਬਜਾਜ ਫਾਈਨਾਂਸ ਅਤੇ ਲਾਰਸਨ ਐਂਡ ਟੁਬਰੋ ਇਸ ਤੇਜ਼ੀ ਦੇ ਦੌਰ ’ਚ ਵੀ ਪਿੱਛੇ ਰਹਿ ਗਈਆਂ।

ਇਹ ਵੀ ਪੜ੍ਹੋ : ਤਿਉਹਾਰਾਂ ਤੋਂ ਪਹਿਲਾਂ 'ਫਿੱਕੀ' ਪਈ ਖੰਡ ਦੀ ਮਿਠਾਸ, 3 ਹਫ਼ਤਿਆਂ ’ਚ ਰਿਕਾਰਡ ਉਚਾਈ 'ਤੇ ਪੁੱਜੀਆਂ ਕੀਮਤਾਂ

ਸਤੰਬਰ ਦੇ ਮਹੀਨੇ ਵਿੱਚ ਨਿਵੇਸ਼ਕਾਂ ਨੂੰ ਸ਼ੇਅਰ ਬਾਜ਼ਾਰ ਤੋਂ ਖੂਬ ਕਮਾਈ ਹੋਈ ਹੈ। ਜੇ ਗੱਲ ਅੱਜ ਦੀ ਕਰੀਏ ਤਾਂ ਨਿਵੇਸ਼ਕਾਂ ਦੀ ਝੋਲੀ ਵਿੱਚ 3.31 ਲੱਖ ਕਰੋੜ ਰੁਪਏ ਡਿਗ ਗਏ ਹਨ। ਬੀ. ਐੱਸ. ਈ. ਦੇ ਅੰਕੜਿਆਂ ਮੁਤਾਬਕ ਸ਼ੁੱਕਰਵਾਰ ਨੂੰ ਬੀ. ਐੱਸ. ਈ. ਦਾ ਮਾਰਕੀਟ ਕੈਪ 3,20,4,202.12 ਕਰੋੜ ਰੁਪਏ ਸੀ ਜੋ ਅੱਜ 3,24,25,325.74 ਕਰੋੜ ’ਤੇ ਪੁੱਜ ਗਿਆ। ਇਸ ਦਾ ਮਤਲਬ ਹੈ ਕਿ ਐੱਮ. ਕੈਪ ਵਿੱਚ 3,31,123.62 ਕਰੋੜ ਰੁਪਏ ਦਾ ਵਾਧਾ ਦੇਖਣ ਨੂੰ ਮਿਲ ਚੁੱਕਾ ਹੈ। ਉੱਥੇ ਹੀ ਦੂਜੇ ਪਾਸੇ ਪੂਰੇ ਸਤੰਬਰ ਦੀ ਗੱਲ ਕਰੀਏ ਤਾਂ 31 ਅਗਸਤ ਵਾਲੇ ਦਿਨ ਬੀ. ਐੱਸ. ਈ. ਦਾ ਐੱਮ. ਕੈਪ. 3,09,59,138.70 ਕਰੋੜ ਰੁਪਏ ਸੀ, ਜਿਸ ਵਿੱਚ ਉਦੋਂ ਤੋਂ ਹੁਣ ਤੱਕ 14,66,187.04 ਕਰੋੜ ਰੁਪਏ ਦਾ ਵਾਧਾ ਦੇਖਣ ਨੂੰ ਮਿਲ ਚੁੱਕਾ ਹੈ।

ਇਹ ਵੀ ਪੜ੍ਹੋ : ਚੀਨ ’ਚ iPhone ’ਤੇ ਲੱਗੀ ਪਾਬੰਦੀ, ਸਰਕਾਰੀ ਕਰਮਚਾਰੀਆਂ ਨੂੰ ਇਸ ਦੀ ਵਰਤੋਂ ਨਾ ਕਰਨ ਦੇ ਹੁਕਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

rajwinder kaur

This news is Content Editor rajwinder kaur