ਨਵਾਂ ਆਲੂ ਨਹੀਂ ਵਿਗਾੜ ਸਕਿਆ ਪੁਰਾਣੇ ਦੀ ਖੇਡ, ਹੁਣ ਵੀ ਕਈ ਜਗ੍ਹਾ 50 ਤੋਂ ਪਾਰ

11/27/2020 10:55:23 PM

ਨਵੀਂ ਦਿੱਲੀ– ਬਾਜ਼ਾਰ ’ਚ ਨਵੇਂ ਆਲੂ ਦੇ ਉਤਰਨ ਦੇ ਬਾਵਜੂਦ ਹੁਣ ਤੱਕ ਇਸ ਦੇ ਮੁੱਲ ’ਤੇ ਕੋਈ ਅਸਰ ਪੈਂਦਾ ਦਿਖਾਈ ਨਹੀਂ ਦੇ ਰਿਹਾ ਹੈ, ਯਾਨੀ ਨਵਾਂ ਆਲੂ ਪੁਰਾਣੇ ਦੀ ਖੇਡ ਨਹੀਂ ਵਿਗਾੜ ਸਕਿਆ ਹੈ। ਮਹਿੰਗਾਈ ਦੀ ਪਿਚ ’ਤੇ ਪੁਰਾਣੇ ਆਲੂ ਨੇ ਕਬਜ਼ਾ ਕਰ ਲਿਆ ਹੈ। ਇਹ ਹੁਣ ਵੀ ਕਈ ਜਗ੍ਹਾ 50 ਤੋਂ ਪਾਰ ਟਿਕਿਆ ਹੋਇਆ ਹੈ।

ਖਪਤਕਾਰ ਮੰਤਰਾਲਾ ਦੀ ਵੈੱਬਸਾਈਟ ’ਤੇ ਉਪਲਬਧ ਅੰਕੜਿਆਂ ਮੁਤਾਬਕ ਪ੍ਰਚੂਨ ’ਚ ਸਭ ਤੋਂ ਸਸਤਾ ਆਲੂ ਮੱਧ ਪ੍ਰਦੇਸ਼ ਦੇ ਰੀਵਾ ’ਚ 35 ਰੁਪਏ ਕਿਲੋ ਵਿਕ ਰਿਹਾ ਹੈ, ਜਦੋਂ ਕਿ ਗੰਗਟੋਕ ’ਚ ਸਭ ਤੋਂ ਮਹਿੰਗਾ 65 ਰੁਪਏ ਹੈ। ਉਮੀਦ ਸੀ ਕਿ ਨਵਾਂ ਆਲੂ ਆਉਣ ਤੋਂ ਬਾਅਦ ਇਸ ਦੇ ਤੇਵਰ ਕੁਝ ਨਰਮ ਹੋਣਗੇ।

ਇਹ ਵੀ ਪੜ੍ਹੋ- ਵੱਡੀ ਰਾਹਤ! ਗੱਡੀ ਦੀ RC ਨੂੰ ਲੈ ਕੇ ਬਦਲਣ ਜਾ ਰਿਹਾ ਹੈ ਹੁਣ ਇਹ ਨਿਯਮ

ਪਿਛਲੇ ਸਾਲ ਇਸੇ ਮਹੀਨੇ ਅਤੇ ਪਿਛਲੇ 2 ਮਹੀਨੇ ਰੁਆਉਣ ਤੋਂ ਬਾਅਦ ਪਿਆਜ਼ ਦਾ ਫਾਰਮ ਖਰਾਬ ਹੋ ਗਿਆ ਹੈ। ਕਈ ਸ਼ਹਿਰਾਂ ’ਚ ਸੈਂਕੜੇ ਦੇ ਉੱਪਰ ਬੈਟਿੰਗ ਕਰਨ ਤੋਂ ਬਾਅਦ ਹੁਣ ਇਹ 40 ਤੋਂ 70 ਦਰਮਿਆਨ ਟਿਕ ਗਿਆ ਹੈ। ਉੱਥੇ ਹੀ ਟਮਾਟਰ ਦੀ ਲਾਲੀ ਹੁਣ ਘੱਟ ਹੁੰਦੀ ਨਜ਼ਰ ਆ ਰਹੀ ਹੈ। ਸਰਕਾਰੀ ਅੰਕੜਿਆਂ ਮੁਤਾਬਕ ਟਮਾਟਰ 22 ਤੋਂ 80 ਰੁਪਏ ਕਿਲੋ ਵਿਕ ਰਿਹਾ ਹੈ। ਹੁਣ ਤੱਕ ਉਪਲਬਧ ਅੰਕੜਿਆਂ ਦੀ ਗੱਲ ਕਰੀਏ ਤਾਂ ਸਭ ਤੋਂ ਸਸਤਾ ਪਿਆਜ਼ ਰੀਵਾ, ਇੰਦੌਰ, ਪੰਚਕੂਲਾ ’ਚ 40 ਰੁਪਏ ਕਿਲੋ ਹੈ ਤਾਂ ਸਭ ਤੋਂ ਮਹਿੰਗਾ ਗੰਗਟੋਕ ’ਚ 65 ਰੁਪਏ। ਉੱਥੇ ਹੀ, ਟਮਾਟਰ ਦੀ ਗੱਲ ਕਰੀਏ ਤਾਂ ਸਭ ਤੋਂ ਮਹਿੰਗਾ ਟਮਾਟਰ ਇੰਫਾਲ ’ਚ 80 ਰੁਪਏ ਕਿਲੋ ਵਿਕ ਰਿਹਾ ਹੈ ਅਤੇ ਸਭ ਤੋਂ ਸਸਤਾ ਕੁਰਨੂਲ ’ਚ 22 ਰੁਪਏ ਕਿਲੋ।

ਇਹ ਵੀ ਪੜ੍ਹੋ- BPCL ਦੇ ਰਸੋਈ ਗੈਸ ਖ਼ਪਤਕਾਰਾਂ ਲਈ ਸਬਸਿਡੀ ਨੂੰ ਲੈ ਕੇ ਵੱਡੀ ਖ਼ੁਸ਼ਖ਼ਬਰੀ

ਪ੍ਰਚੂਨ ਮਹਿੰਗਾਈ ਦੀ ਮਾਰ ਨਾਲ ਜੂਝ ਰਹੀ ਜਨਤਾ ਨੂੰ ਖਾਣੇ ਵਾਲੇ ਤੇਲ ਨੇ ਵੀ ਪ੍ਰੇਸ਼ਾਨ ਕੀਤਾ ਹੋਇਆ ਹੈ। ਰਸੋਈ ਦਾ ਬਜਟ ਵਿਗਾੜਨ ’ਚ ਖਾਣ ਵਾਲੇ ਤੇਲ ਦਾ ਵੀ ਅਹਿਮ ਰੋਲ ਹੈ, ਸਬਜ਼ੀਆਂ ਤਾਂ ਪਹਿਲਾਂ ਤੋਂ ਹੀ ਇਹ ਕੰਮ ਕਰ ਰਹੀਆਂ ਹਨ। ਗੰਗਟੋਕ ’ਚ ਪੈਕ ਸਰ੍ਹੋਂ ਦਾ ਤੇਲ 153 ਰੁਪਏ ਅਤੇ ਕੁਰਨੂਲ ’ਚ 170 ਰੁਪਏ ਪ੍ਰਤੀ ਲਿਟਰ ਤੱਕ ਪਹੁੰਚ ਗਿਆ ਹੈ। ਉੱਥੇ ਹੀ ਦੇਸ਼ ਭਰ ਦੀ ਗੱਲ ਕਰੀਏ ਤਾਂ ਇਹ 110 ਤੋਂ 208 ਰੁਪਏ ਲਿਟਰ ਵਿਕ ਰਿਹਾ ਹੈ। ਸਭ ਤੋਂ ਮਹਿੰਗਾ ਸਰੋਂ ਦਾ ਤੇਲ 208 ਰੁਪਏ ਲਿਟਰ ਜੰਮੂ ’ਚ ਹੈ। ਬਨਸਪਤੀ ਤੇਲ ਦੇ ਵੀ ਤੇਵਰ ਤਿੱਖੇ ਹਨ। ਇਹ ਵੀ 62 ਤੋਂ 164 ਰੁਪਏ ਲਿਟਰ ਵਿਕ ਰਹੇ ਹਨ।

ਇਹ ਵੀ ਪੜ੍ਹੋ- ਵੱਡੀ ਖ਼ਬਰ! ਸਤੰਬਰ ਤਿਮਾਹੀ 'ਚ ਭਾਰਤੀ GDP 'ਚ 7.5 ਫ਼ੀਸਦੀ ਦੀ ਗਿਰਾਵਟ

Sanjeev

This news is Content Editor Sanjeev