ਯਾਤਰੀਆਂ ਦੀ ਸੁਵਿਧਾ ਲਈ ਰੇਲਵੇ ਲੈ ਕੇ ਆਇਆ ਨਵੀਂ ਪਾਲਸੀ ''ਨੋ ਬਿੱਲ, ਫ੍ਰੀ ਫੂਡ ਪਾਲਿਸੀ''

07/11/2018 11:47:46 AM

ਨਵੀਂ ਦਿੱਲੀ - ਹੁਣ ਰੇਲਵੇ ਇਕ ਨਵੀਂ ਪਾਲਿਸੀ ਲੈ ਕੇ ਆਇਆ ਹੈ ਜਿਸ ਦਾ ਨਾਂ ਹੈ- 'ਨੋ ਬਿੱਲ, ਫ੍ਰੀ ਫੂਡ ਪਾਲਿਸੀ'। ਰੇਲਵੇ ਨੇ ਇਸ ਪਾਲਿਸੀ ਨੂੰ ਲਾਂਚ ਕੀਤਾ ਹੈ, ਜਿਸ ਦਾ ਮਤਲਬ ਹੈ 'ਖਾਣੇ ਦਾ ਬਿੱਲ ਨਹੀਂ ਤਾਂ ਪੈਸਾ ਨਹੀਂ' ਯਾਨੀ ਟਰੇਨ 'ਚ ਜੇਕਰ ਤੁਸੀਂ ਯਾਤਰਾ ਕਰ ਰਹੇ ਹੋਵੇ ਅਤੇ ਜੇਕਰ ਤੁਹਾਨੂੰ ਭੋਜਨ ਦਾ ਬਿੱਲ ਨਾ ਮਿਲਿਆ ਤਾਂ ਖਾਣੇ ਦੇ ਪੈਸੇ ਨਹੀਂ ਲੱਗਣਗੇ ਅਤੇ ਅਜਿਹੇ 'ਚ ਤੁਸੀਂ ਮੁਫਤ 'ਚ ਖਾਣਾ ਖਾ ਸਕਦੇ ਹੋ। ਇਹ ਨਵੀਂ ਪਾਲਿਸੀ ਇੰਡੀਅਨ ਰੇਲਵੇ ਵੱਲੋਂ ਇਸ ਵਜ੍ਹਾ ਨਾਲ ਲਿਆਂਦੀ ਗਈ ਹੈ ਕਿਉਂਕਿ ਰੇਲਵੇ 'ਚ ਕਈ ਵਾਰ ਭੋਜਨ ਖਰੀਦਣ 'ਤੇ ਬਿੱਲ ਨਹੀਂ ਦਿੱਤਾ ਜਾਂਦਾ ਹੈ। 
ਖਾਣਾ ਲੈਣ ਤੋਂ ਬਾਅਦ ਯਾਤਰੀ ਮੰਗਣ ਬਿੱਲ
ਨਵੀਂ ਯੋਜਨਾ ਮੁਤਾਬਕ ਰੇਲਵੇ ਨੇ ਕਿਹਾ ਹੈ ਕਿ ਯਾਤਰੀ ਹੁਣ ਖਾਣਾ ਲੈਣ ਤੋਂ ਬਾਅਦ ਇਸ ਦਾ ਬਿੱਲ ਮੰਗਣ ਅਤੇ ਜੇਕਰ ਕੋਈ ਵੈਂਡਰ ਬਿੱਲ ਦੇਣ ਤੋਂ ਮਨ੍ਹਾ ਕਰਦਾ ਹੈ ਤਾਂ ਖਾਣੇ ਦੇ ਪੈਸੇ ਨਾ ਦੇਣ।  ਇਸ ਨਵੀਂ ਪਾਲਿਸੀ ਦੇ ਨੋਟਿਸ ਨੂੰ ਉਨ੍ਹਾਂ ਸਾਰੀਆਂ ਟਰੇਨਾਂ 'ਚ ਲਾਏ ਜਾਣ ਦਾ ਵਿਚਾਰ ਕੀਤਾ ਜਾ ਰਿਹਾ ਹੈ, ਜਿਨ੍ਹਾਂ ਟਰੇਨਾਂ 'ਚ ਯਾਤਰੀ ਯਾਤਰਾ ਦੌਰਾਨ ਖਾਣਾ ਖਰੀਦਦੇ ਹਨ। ਇਹ ਨਵੀਂ ਯੋਜਨਾ ਠੀਕ ਤਰ੍ਹਾਂ ਕੰਮ ਕਰ ਰਹੀ ਹੈ ਜਾਂ ਨਹੀਂ, ਇਸ ਦੇ ਲਈ ਰੇਲਵੇ ਇੰਸਪੈਕਟਰਾਂ ਨੂੰ ਨਿਯੁਕਤ ਕਰੇਗਾ ਜੋ ਇਸ ਗੱਲ ਦੀ ਨਿਗਰਾਨੀ ਕਰਨਗੇ ਕਿ ਯਾਤਰੀਆਂ ਤੋਂ ਤੈਅ ਮੁੱਲ ਮੁਤਾਬਕ ਪੈਸੇ ਲਏ ਜਾ ਰਹੇ ਹਨ ਜਾਂ ਨਹੀਂ ਅਤੇ ਇਸ ਦਾ ਸਹੀ-ਸਹੀ ਬਿੱਲ ਦਿੱਤਾ ਜਾ ਰਿਹਾ ਹੈ ਜਾਂ ਨਹੀਂ।


Related News