ਸਪਾਈਸ ਜੈੱਟ ਦੇ ਅਜੇ ਸਿੰਘ ਬਣਨਗੇ ਦੇ ਨਵੇਂ ਮਾਲਕ

09/22/2017 2:32:26 PM

ਨਵੀਂ ਦਿੱਲੀ—ਐੱਨ. ਡੀ. ਟੀ. ਵੀ. ਦੀ ਕਮਾਨ ਹੁਣ ਸਪਾਈਸ ਜੈੱਟ ਦੇ ਮਾਲਕ ਅਜੇ ਸਿੰਘ ਦੇ ਹੱਥ 'ਚ ਹੋਵੇਗੀ। ਸੂਤਰਾਂ ਮੁਤਾਬਕ ਐੱਨ. ਡੀ. ਟੀ. ਵੀ. ਗਰੁੱਪ ਦੇ 40 ਫੀਸਦੀ ਸ਼ੇਅਰ ਹੁਣ ਅਜੇ ਸਿੰਘ ਦੇ ਕੋਲ ਚਲੇ ਜਾਣਗੇ।
ਐੱਨ. ਡੀ. ਟੀ. ਵੀ ਦੇ ਵਰਤਮਾਨ ਮਾਲਕ ਰਾਧਿਕਾ ਅਤੇ ਪ੍ਰਣਯ ਰਾਏ ਦਾ ਸ਼ੇਅਰ ਹੁਣ ਘੱਟ ਕੇ 20 ਫੀਸਦੀ ਰਹਿ ਗਿਆ ਹੈ। ਡੀਲ ਦੇ ਮੁਤਾਬਕ ਅਜੇ ਸਿੰਘ ਦੇ ਕੋਲ ਚੈਨਲ ਦੇ ਸੰਪਾਦਕੀ ਅਧਿਕਾਰ ਵੀ ਰਹਿਣਗੇ।
600 ਕਰੋੜ ਰੁਪਏ 'ਚ ਹੋਈ ਡੀਲ
ਜਾਣਕਾਰੀ ਮੁਤਾਬਕ ਇਹ ਡੀਲ 600 ਕਰੋੜ ਰੁਪਏ 'ਚ ਹੋਈ ਹੈ। ਕੰਪਨੀ ਦੇ 400 ਕਰੋੜ ਦੇ ਕਰਜ਼ ਨੂੰ ਵੀ ਡੀਲ 'ਚ ਸ਼ਾਮਲ ਕੀਤਾ ਗਿਆ ਹੈ। ਡੀਲ ਤੋਂ ਰਾਏ ਜੋੜੇ ਨੂੰ 100 ਕਰੋੜ ਰੁਪਏ ਵੀ ਮਿਲਣਗੇ। ਵਰਣਨਯੋਗ ਹੈ ਕਿ 5 ਜੂਨ ਨੂੰ ਸੀ. ਬੀ. ਆਈ. ਨੇ ਰਾਏ ਜੋੜੇ ਦੇ ਗ੍ਰੇਟਰ ਕੈਲਾਸ਼ ਸਥਿਤ ਘਰ 'ਤੇ ਛਾਪੇਮਾਰੀ ਕੀਤੀ ਸੀ। ਉਨ੍ਹਾਂ 'ਤੇ ਬੈਂਕ ਲੋਨ ਨਹੀਂ ਚੁਕਾਉਣ ਦਾ ਦੋਸ਼ ਹੈ। ਹਾਲਾਂਕਿ ਇਸ ਤੋਂ ਬਾਅਦ ਐੱਨ. ਡੀ. ਟੀ. ਵੀ. ਵਲੋਂ ਜਾਰੀ ਬਿਆਨ 'ਚ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਗਿਆ ਸੀ।  
ਦੱਸ ਦੇਈਏ ਕਿ ਅਜੇ ਸਿੰਘ ਸਾਲ 1996 'ਚ ਦਿੱਲੀ ਆਵਾਜਾਈ ਨਿਗਮ (ਡੀ.ਟੀ.ਸੀ.) ਦੇ ਬੋਰਡ 'ਚ ਰਹੇ ਸਨ। ਉਨ੍ਹਾਂ ਨੇ ਡੀ. ਟੀ. ਸੀ. ਦੇ ਬਦਲਣ ਦੀ ਯੋਜਨਾ ਬਣਾਈ ਸੀ। ਉਨ੍ਹਾਂ ਦਫਤਰ 'ਚ ਡੀ. ਟੀ. ਸੀ. ਦੀ ਗਿਣਤੀ 300 ਤੋਂ 6000 ਹੋ ਗਈ ਸੀ। ਦਿੱਲੀ ਦੇ ਸੈੱਟ ਕੋਲੰਬਾ ਤੋਂ ਪੜ੍ਹੇ ਅਜੇ ਸਿੰਘ ਆਈ. ਆਈ. ਟੀ. ਦਿੱਲੀ ਤੋਂ ਬੀਟੈੱਕ ਹਨ। ਉਨ੍ਹਾਂ ਨੇ ਕਾਰਨੇਲ ਯੂਨੀਵਰਸਿਟੀ ਤੋਂ ਐੱਮ. ਬੀ. ਏ. ਕੀਤੀ ਹੈ ਅਤੇ ਦਿੱਲੀ ਯੂਨੀਵਰਸਿਟੀ ਤੋਂ ਕਾਨੂੰਨ ਦੀ ਵੀ ਪੜ੍ਹਾਈ ਕੀਤੀ ਹੈ।