ਮਾਰਚ ’ਚ ਨਵੇਂ ਮੋਬਾਇਲ ਕੁਨੈਕਸ਼ਨਾਂ ਦੀ ਗਿਣਤੀ 5 ਲੱਖ ਦੇ ਆਸ-ਪਾਸ ਰਹਿਣ ਦਾ ਅਨੁਮਾਨ

04/04/2020 1:29:36 AM

ਨਵੀਂ ਦਿੱਲੀ (ਭਾਸ਼ਾ)-ਦੂਰਸੰਚਾਰ ਕੰਪਨੀਆਂ ਦੇ ਨਵੇਂ ਮੋਬਾਇਲ ਕੁਨੈਕਸ਼ਨਾਂ ਦੀ ਔਸਤ ਗਿਣਤੀ ਮਾਰਚ ਮਹੀਨੇ ’ਚ ਘਟ ਕੇ 5 ਲੱਖ ਦੇ ਆਸ-ਪਾਸ ਰਹਿਣ ਦਾ ਅਨੁਮਾਨ ਹੈ। ਆਮ ਤੌਰ ’ਤੇ ਇਹ ਗਿਣਤੀ 15 ਤੋਂ 30 ਲੱਖ ਪ੍ਰਤੀ ਮਹੀਨਾ ਹੁੰਦੀ ਹੈ। ਮਾਹਿਰਾਂ ਮੁਤਾਬਕ ਦੇਸ਼ ’ਚ 24 ਮਾਰਚ ਤੋਂ 14 ਅਪ੍ਰੈਲ ਤੱਕ ਲਾਕਡਾਊਨ (ਬੰਦ) ਰਹਿਣ ਕਾਰਣ ਇਹ ਸਥਿਤੀ ਅਪ੍ਰੈਲ ’ਚ ਵੀ ਬਣੀ ਰਹਿ ਸਕਦੀ ਹੈ, ਜਦੋਂਕਿ ਕੁਝ ਸੂਬਿਆਂ ’ਚ ਮਾਰਚ ਅੱਧ ਤੋਂ ਹੀ ਜਨਤਕ ਪਾਬੰਦੀ ਲਾ ਦਿੱਤੀ ਗਈ ਸੀ।

ਦੂਰਸੰਚਾਰ ਉਦਯੋਗ ਨਾਲ ਜੁਡ਼ੇ ਮਾਹਿਰਾਂ ਅਨੁਸਾਰ ਜਨਤਕ ਪਾਬੰਦੀ ਕਾਰਣ ਨਵੇਂ ਕੁਨੈਕਸ਼ਨ ਜਾਰੀ ਹੋਣ ’ਚ ਕਮੀ ਆਈ ਹੈ। ਐਕਸਿਸ ਕੈਪੀਟਲ ਨੇ ਇਕ ਸਰਕੁਲਰ ’ਚ ਕਿਹਾ, ‘‘ਸੈਲੂਲਰ ਆਪ੍ਰੇਟਰਸ ਐਸੋਸੀਏਸ਼ਨ ਆਫ ਇੰਡੀਆ (ਸੀ. ਓ. ਏ. ਆਈ.) ਦਾ ਮੰਨਣਾ ਹੈ ਕਿ ਜਨਤਕ ਪਾਬੰਦੀ ਨਾਲ ਮਾਰਚ ’ਚ ਨਵੇਂ ਮੋਬਾਇਲ ਕੁਨੈਕਸ਼ਨਾਂ ਦੀ ਗਿਣਤੀ 10 ਲੱਖ ਤੋਂ ਘੱਟ ਰਹੇਗੀ, ਜੋ ਔਸਤਨ ਹਰ ਮਹੀਨੇ 30 ਲੱਖ ਹੁੰਦੀ ਹੈ।’’

Karan Kumar

This news is Content Editor Karan Kumar