ਆਵਾਜਾਈ ਨਿਯਮਾਂ ਲਈ ਨਵਾਂ ਡਰਾਫਟ ਤਿਆਰ, 60 ਦਿਨਾਂ ਅੰਦਰ ਭੁਗਤਨਾ ਹੋਵੇਗਾ ਚਾਲਾਨ

02/11/2020 2:22:10 PM

ਨਵੀਂ ਦਿੱਲੀ — ਕੇਂਦਰ ਸਰਕਾਰ ਟਰੈਫਿਕ ਅਤੇ ਆਵਾਜਾਈ ਨਿਯਮਾਂ ਨੂੰ ਤੋੜਨ ਵਾਲੇ ਲੋਕਾਂ 'ਤੇ ਲੱਗਣ ਵਾਲੇ ਜ਼ੁਰਮਾਨੇ ਜਾਂ ਚਲਾਨ ਭੁਗਤਨ ਦੀ ਮਿਆਦ 60 ਦਿਨ ਤੈਅ ਕਰਨ ਜਾ ਰਹੀ ਹੈ। ਇਸ ਦੇ ਲਈ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਡਰਾਫਟ ਰੂਲਸ ਜਾਰੀ ਕਰ ਦਿੱਤੇ ਹਨ।

ਚਲਾਨ ਨਾ ਭਰਿਆ ਤਾਂ ਆਵੇਗੀ ਸਮੱਸਿਆ 

ਡਰਾਫਟ ਰੂਲਜ਼ ਵਿਚ ਕਿਹਾ ਗਿਆ ਹੈ ਕਿ ਜੇਕਰ ਵਾਹਨ ਦੇ ਚਲਾਨ ਜਾਂ ਜ਼ੁਰਮਾਨੇ ਦਾ ਨਿਰਧਾਰਤ ਸਮੇਂ ਵਿਚ ਭੁਗਤਾਨ ਨਹੀਂ ਕੀਤਾ ਜਾਂਦਾ ਤਾਂ ਟ੍ਰੈਫਿਕ ਪੁਲਿਸ ਜਾਂ ਟਰਾਂਸਪੋਰਟ ਵਿਭਾਗ ਸਬੰਧਤ ਲਾਇਸੈਂਸ ਜਾਂ ਵਾਹਨ ਨਾਲ ਜੁੜੇ ਬਹੁਤ ਸਾਰੇ ਕੰਮ ਨਹੀਂ ਕਰੇਗਾ। ਹਾਲਾਂਕਿ ਟ੍ਰਾਂਸਪੋਰਟ ਅਥਾਰਟੀ ਨੂੰ ਅਜਿਹੇ ਵਾਹਨਾਂ ਦੇ ਪਰਮਿਟ, ਤੰਦਰੁਸਤੀ ਅਤੇ ਟੈਕਸ ਨਾਲ ਸਬੰਧਤ ਕਾਰਜ ਕਰਨ ਦੀ ਆਗਿਆ ਦਿੱਤੀ ਜਾਏਗੀ। ਇਸਦਾ ਅਰਥ ਇਹ ਹੈ ਕਿ ਜੇ ਕਿਸੇ ਵਾਹਨ ਦਾ ਚਲਾਨ ਡੈੱਡਲਾਈਨ ਦੇ ਅੰਦਰ ਜਮ੍ਹਾ ਨਹੀਂ ਕੀਤਾ ਜਾਂਦਾ ਹੈ, ਤਾਂ ਰਜਿਸਟ੍ਰੇਸ਼ਨ ਨਾਲ ਸਬੰਧਤ ਕੋਈ ਕੰਮ ਨਹੀਂ ਕੀਤਾ ਜਾਏਗਾ। ਇਸ ਦੇ ਨਾਲ ਹੀ ਲਾਇਸੈਂਸ ਨਾਲ ਸਬੰਧਤ ਕੰਮਾਂ 'ਤੇ ਵੀ ਪਾਬੰਦੀ ਹੋਵੇਗੀ।

ਸਾਲਾਂ ਤੱਕ ਨਹੀਂ ਕੀਤਾ ਜਾਂਦਾ ਚਾਲਾਨਾਂ ਦਾ ਭੁਗਤਾਨ

ਇਕ ਟੀ.ਓ.ਆਈ. ਦੀ ਰਿਪੋਰਟ ਅਨੁਸਾਰ ਟ੍ਰਾਂਸਪੋਰਟ ਮੰਤਰਾਲੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਡੇ ਵਲੋਂ ਆਖਰੀ ਤਾਰੀਖ ਨਿਰਧਾਰਤ ਕਰਨ ਦਾ ਉਦੇਸ਼ ਹੈ ਕਿ ਕਈ ਚਲਾਨ ਮਹੀਨਿਆਂ ਅਤੇ ਸਾਲਾਂ ਤੱਕ ਅਟਕਦੇ ਰਹਿੰਦੇ ਹਨ ਜਿਸ ਦਾ ਲੋਕ ਸਾਲਾਂ ਤੱਕ ਭੁਗਤਾਨ ਨਹੀਂ ਕਰਦੇ। ਇਸ ਵਿਚ ਵਾਹਨਾਂ ਅਤੇ ਡਰਾਈਵਰਾਂ ਦੇ ਚਲਾਨ ਸ਼ਾਮਲ ਹੁੰਦੇ ਹਨ। ਅਧਿਕਾਰੀ ਦਾ ਕਹਿਣਾ ਹੈ ਕਿ ਜਦੋਂ ਸਾਡੀ ਪੂਰੀ ਪ੍ਰਣਾਲੀ ਆਈ.ਟੀ. 'ਤੇ ਅਧਾਰਤ ਹੋ ਜਾਵੇਗੀ, ਤਾਂ ਲੋਕਾਂ ਅਤੇ ਅਧਿਕਾਰੀਆਂ ਲਈ ਅਜਿਹੇ ਮਾਮਲਿਆਂ ਦੇ ਨਿਪਟਾਰੇ ਦਾ ਸਮਾਂ ਖਤਮ ਹੋ ਜਾਵੇਗਾ।

ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ 'ਤੇ ਜ਼ਬਤ ਹੋਣਗੇ ਦਸਤਾਵੇਜ਼

ਨਵੇਂ ਡਰਾਫਟ 'ਚ 6 ਨਿਯਮ ਬਣਾਏ ਗਏ ਹਨ, ਜਿਨ੍ਹਾਂ ਦੀ ਉਲੰਘਣਾ ਕਰਨ 'ਤੇ ਟ੍ਰੈਫਿਕ ਜਾਂ ਟ੍ਰਾਂਸਪੋਰਟ ਅਧਿਕਾਰੀ ਸਬੰਧਤ ਵਾਹਨ ਦੇ ਦਸਤਾਵੇਜ਼ਾਂ ਨੂੰ ਜ਼ਬਤ ਕਰ ਸਕਣਗੇ।

- ਇਸ ਤਰ੍ਹਾਂ ਦੇ ਵਾਹਨ ਨਾਲ ਜਨਤਕ ਜਗ੍ਹਾ 'ਤੇ ਹਾਦਸਾ ਹੋਣ ਦੀ ਸਥਿਤੀ 'ਚ।

- ਇਸ ਵਾਹਨ ਤੋਂ ਜਨਤਕ ਸੰਪਤੀ ਦਾ ਨੁਕਸਾਨ ਹੋਣ ਦੀ ਸਥਿਤੀ 'ਚ

- ਅਜਿਹੇ ਵਾਹਨ ਚਲਾਉਣਾ ਜਿਸ ਨਾਲ ਸੁਰੱਖਿਆ ਨੂੰ ਖਤਰਾ ਹੋਵੇ।

- ਹਵਾ ਪ੍ਰਦੂਸ਼ਣ ਦੇ ਨਿਯਮਾਂ ਦੀ ਉਲੰਘਣਾ ਸਮੇਂ

- ਆਵਾਜ਼ ਪ੍ਰਦੂਸ਼ਣ ਦੇ ਨਿਯਮਾਂ ਦੀ ਉਲੰਘਣਾ ਕਰਨ ਦੀ ਸਥਿਤੀ 'ਚ

- ਬਿਨਾਂ ਬੀਮੇ ਜਾਂ ਐਕਸਪਾਇਰ ਬੀਮੇ ਵਾਲੇ ਵਾਹਨ ਨਾਲ ਡਰਾਈਵਿੰਗ ਕਰਨ ਦੀ ਸਥਿਤੀ 'ਚ
 


Related News