ਗੁਹਾਟੀ ਏਅਰਪੋਰਟ ’ਤੇ ਬਣੇਗੀ ਨਵੀਂ ਇਮਾਰਤ, 2022 ਤੱਕ ਪੂਰਾ ਹੋਵੇਗਾ ਕੰਮ

10/08/2020 6:39:18 PM

ਨਵੀਂ ਦਿੱਲੀ– ਭਾਰਤੀ ਹਵਾਈ ਅੱਡਾ ਅਥਾਰਟੀ ਨੇ ਗੁਹਾਟੀ ਏਅਰਪੋਰਟ ’ਤੇ ਇਕ ਨਵੀਂ ਟਰਮੀਨਲ ਬਿਲਡਿੰਗ ਬਣਾਉਣ ਦਾ ਫੈਸਲਾ ਕੀਤਾ ਹੈ। ਇਸ ਨੂੰ ਬਣਾਉਣ ਦਾ ਖਰਚਾ 1,232 ਕਰੋੜ ਰੁਪਏ ਆਵੇਗਾ। ਇਹ ਹਵਾਈ ਅੱਡਾ ਉੱਤਰੀ-ਪੂਰਬੀ ਭਾਰਤ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਰੁਝਾਨ ਭਰਿਆ ਹਵਾਈ ਅੱਡਾ ਹੈ।

ਮੌਜੂਦਾ ਸਮੇਂ ’ਚ ਇਸ ਹਵਾਈ ਅੱਡੇ ਤੋਂ ਹਰ ਸਾਲ 60 ਲੱਖ ਲੋਕ ਯਾਤਰਾ ਕਰਦੇ ਹਨ। ਨਵੀਂ ਟਰਮੀਨਲ ਇਮਾਰਤ ਤਿਆਰ ਹੋ ਜਾਣ ਤੋਂ ਬਾਅਦ ਇਸ ਦੀ ਸਮਰੱਥਾ ਵਧ ਕੇ ਇਕ ਕਰੋੜ ਯਾਤਰੀ ਸਾਲਾਨਾ ਹੋ ਜਾਏਗੀ। ਇਥੋਂ ਉਦੋਂ 4300 ਘਰੇਲੂ ਅਤੇ 200 ਕੌਮਾਂਤਰੀ ਹਵਾਈ ਅੱਡੇ ਦਾ ਆਸਾਨੀ ਨਾਲ ਆਪ੍ਰੇਸ਼ਨ ਸੰਭਵ ਹੋ ਸਕੇਗਾ। ਇਸ ਹਵਾਈ ਅੱਡੇ ਦਾ ਟੋਟਲ ਬਿਲਟ ਅਪ ਏਰੀਆ 1 ਲੱਖ 2 ਹਜ਼ਾਰ 500 ਸਕਵੇਅਰ ਮੀਟਰ ਹੋਵੇਗਾ। ਇਸ ’ਚ 2 ਲੈਵਲ ਹੋਣਗੇ, ਜਿੱਥੋਂ ਉਡਾਣਾਂ ਆਉਣਗੀਆਂ ਤੇ ਜਾਣਗੀਆਂ।  ਇਸ ਤੋਂ ਇਲਾਵਾ ਦੋ ਪ੍ਰਾਇਮਰੀ ਫਲੋਰ ਹੋਣਗੇ। ਮੰਨਿਆ ਜਾ ਰਿਹਾ ਹੈ ਕਿ ਨਵੀਂ  ਇਮਾਰਤ 2022 ਤੱਕ ਬਣ ਕੇ ਤਿਆਰ ਹੋ ਜਾਏਗੀ।


Sanjeev

Content Editor

Related News