ATM 'ਚ 2000 ਦੇ ਨੋਟਾਂ ਤੋਂ ਲੈ ਕੇ ਫਾਸਟੈਗ ਨਾਲ ਜੁੜੇ ਇਹ ਨਿਯਮ ਬਦਲੇ

03/01/2021 10:51:14 AM

ਨਵੀਂ ਦਿੱਲੀ- ਸੋਮਵਾਰ ਤੋਂ ਕਈ ਨਿਯਮ ਬਦਲ ਗਏ ਹਨ, ਜੋ ਤੁਹਾਡੀ ਰੋਜ਼ਮਰ੍ਹਾ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਨ ਵਾਲੇ ਹਨ। ਹੁਣ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (ਐੱਨ. ਐੱਚ. ਏ. ਆਈ.) ਦੇ ਟੋਲ ਪਲਾਜ਼ਿਆਂ 'ਤੇ ਮੁਫ਼ਤ ਵਿਚ ਫਾਸਟੈਗ ਨਹੀਂ ਮਿਲੇਗਾ। 1 ਮਾਰਚ, 2021 ਤੋਂ ਗਾਹਕਾਂ ਨੂੰ ਟੋਲ ਪਲਾਜ਼ਾ 'ਤੇ ਫਾਸਟੈਗ ਖ਼ਰੀਦਣ ਲਈ 100 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। 

ਇਲੈਕਟ੍ਰਾਨਿਕ ਟੋਲ ਨੂੰ ਉਤਸ਼ਾਹਤ ਕਰਨ ਲਈ 15 ਫਰਵਰੀ, 2021 ਦੀ ਅੱਧੀ ਰਾਤ ਤੋਂ ਸਾਰੇ ਟੋਲ ਪਲਾਜ਼ਿਆਂ 'ਤੇ ਫਾਸਟੈਗ ਜ਼ਰੀਏ ਭੁਗਤਾਨ ਪਹਿਲਾਂ ਹੀ ਲਾਜ਼ਮੀ ਹੋ ਚੁੱਕਾ ਹੈ।

ਇਹ ਵੀ ਪੜ੍ਹੋ-  ਰਸੋਈ ਗੈਸ ਹੋਰ ਹੋਈ ਮਹਿੰਗੀ, ਕੀਮਤਾਂ 'ਚ ਵਾਧਾ ਅੱਜ ਤੋਂ ਲਾਗੂ

ਇਸ ATM 'ਚ ਨਹੀਂ ਮਿਲਣਗੇ 2 ਹਜ਼ਾਰ ਦੇ ਨੋਟ
1 ਮਾਰਚ, 2021 ਤੋਂ ਗਾਹਕਾਂ ਨੂੰ ਇੰਡੀਅਨ ਬੈਂਕ ਦੇ ਏ. ਟੀ. ਐੱਮਜ਼. ਵਿਚੋਂ 2 ਹਜ਼ਾਰ ਰੁਪਏ ਦੇ ਨੋਟ ਨਹੀਂ ਮਿਲਣਗੇ। ਹਾਲਾਂਕਿ, ਬੈਂਕ ਕਾਊਂਟਰ ਤੋਂ ਇਹ ਨੋਟ ਲਏ ਜਾ ਸਕਦੇ ਹਨ। ਰਿਪੋਰਟਾਂ ਮੁਤਾਬਕ, ਇੰਡੀਅਨ ਬੈਂਕ ਨੇ ਇਕ ਬਿਆਨ ਵਿਚ ਕਿਹਾ, ''ਏ. ਟੀ. ਐੱਮ. ਵਿਚੋਂ ਪੈਸੇ ਕਢਾਉਣ ਤੋਂ ਬਾਅਦ ਗਾਹਕ 2,000 ਰੁਪਏ ਦੇ ਬਦਲੇ ਟੁੱਟੇ ਪੈਸਿਆਂ ਲਈ ਬੈਂਕ ਸ਼ਾਖਾਵਾਂ ਵਿਚ ਆਉਂਦੇ ਹਨ। ਇਸ ਲਈ ਅਸੀਂ ਏ. ਟੀ. ਐੱਮ. ਵਿਚ 2 ਹਜ਼ਾਰ ਰੁਪਏ ਦੇ ਨੋਟਾਂ ਦੀ ਲੋਡਿੰਗ ਨਾ ਕਰਨ ਦਾ ਫ਼ੈਸਲਾ ਕੀਤਾ ਹੈ।'' ਉੱਥੇ ਹੀ, ਭਾਰਤੀ (ਐੱਸ. ਬੀ. ਆਈ.) ਦੇ ਗਾਹਕਾਂ ਨੂੰ ਖ਼ਾਤੇ ਨੂੰ ਬਿਨਾਂ ਕਿਸੇ ਦਿੱਕਤ ਦੇ ਚੱਲਦਾ ਰੱਖਣ ਲਈ ਆਪਣੀ ਕੇ. ਵਾਈ. ਸੀ. ਨੂੰ ਪੂਰਾ ਕਰਾਉਣਾ ਜ਼ਰੂਰੀ ਹੋਵੇਗਾ।

ਇਹ ਵੀ ਪੜ੍ਹੋ- ਬਾਜ਼ਾਰ 'ਚ ਉਛਾਲ, ਸੈਂਸੈਕਸ 550 ਅੰਕ ਦੀ ਬੜ੍ਹਤ ਨਾਲ 49,600 ਤੋਂ ਪਾਰ ਖੁੱਲ੍ਹਾ

-ਫਾਸਟੈਗ ਖ਼ਰੀਦਣ ਦੇ ਚਾਰਜ ਅਤੇ ਏ. ਟੀ. ਐੱਮ. ਵਿਚ ਦੋ ਹਜ਼ਾਰ ਦੇ ਨੋਟ ਨਾ ਪਾਉਣ ਦੇ ਫ਼ੈਸਲੇ ਸਬੰਧੀ ਕੁਮੈਂਟ ਬਾਕਸ ਵਿਚ ਦਿਓ ਰਾਇ

Sanjeev

This news is Content Editor Sanjeev