ਨੈੱਟ ਡਾਇਰੈਕਟ ਟੈਕਸ ਕੁਲੈਕਸ਼ਨ 13.73 ਲੱਖ ਕਰੋੜ ਰੁਪਏ ’ਤੇ ਪੁੱਜੀ, ਸੋਧੇ ਹੋਏ ਟੀਚੇ ਦਾ 83 ਫੀਸਦੀ : CBDT

03/12/2023 11:31:56 AM

ਨਵੀਂ ਦਿੱਲੀ (ਭਾਸ਼ਾ) – ਨੈੱਟ ਡਾਇਰੈਕਟ ਟੈਕਸ ਕੁਲੈਕਸ਼ਨ ਹੁਣ ਤੱਕ 17 ਫੀਸਦੀ ਦੇ ਵਾਧੇ ਨਾਲ 13.73 ਲੱਖ ਕਰੋੜ ਰੁਪਏ ’ਤੇ ਪੁੱਜ ਗਈ ਹੈ ਜੋ ਵਿੱਤੀ ਸਾਲ 2023 ਦੇ ਸੋਧੇ ਟੀਚੇ ਦਾ 83 ਫੀਸਦੀ ਹੈ। ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸ (ਸੀ. ਬੀ. ਡੀ. ਟੀ.) ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਕੁੱਲ ਆਧਾਰ ’ਤੇ ਇਹ ਕੁਲੈਕਸ਼ਨ 22.58 ਫੀਸਦੀ ਵਧ ਕੇ 16.68 ਲੱਖ ਕਰੋੜ ਰੁਪਏ ਹੋ ਗਈ।

ਇਕ ਅਪ੍ਰੈਲ 2022 ਤੋਂ 10 ਮਾਰਚ 2023 ਦੌਰਾਨ 2.95 ਲੱਖ ਕਰੋੜ ਰੁਪਏ ਦੇ ਰਿਫੰਡ ਜਾਰੀ ਕੀਤੇ ਗਏ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੌਰਾਨ ਜਾਰੀ ਕੀਤੇ ਗਏ ਰਿਫੰਡ ਤੋਂ 59.44 ਫੀਸਦੀ ਵੱਧ ਹਨ। ਨੈੱਟ ਡਾਇਰੈਕਟ ਟੈਕਸ ਕੁਲੈਕਸ਼ਨ 13.73 ਲੱਖ ਕਰੋੜ ਰੁਪਏ ਹੈ ਜੋ ਪਿਛਲੇ ਸਾਲ ਦੀ ਇਸੇ ਮਿਆਦ ਦੀ ਨੈੱਟ ਕੁਲੈਕਸ਼ਨ ਤੋਂ 16.78 ਫੀਸਦੀ ਵੱਧ ਹੈ।

ਇਹ ਵੀ ਪੜ੍ਹੋ : ਸਸਤੀ ਹੋ ਸਕਦੀ ਹੈ Cold Drink, ਰਿਲਾਇੰਸ ਦੀ Campa Cola ਸ਼ੁਰੂ ਕਰੇਗੀ 'ਕੀਮਤ ਜੰਗ'

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur