13 ਹੋਰ ਦੇਸ਼ਾਂ ਨਾਲ ਉਡਾਣਾਂ ਦੇ ਸੰਚਾਲਨ 'ਤੇ ਗੱਲਬਾਤ ਜਾਰੀ : ਹਰਦੀਪ ਸਿੰਘ ਪੁਰੀ

08/19/2020 2:27:57 AM

ਨਵੀਂ ਦਿੱਲੀ—ਇਕ ਪਾਸੇ ਜਿਥੇ ਦੇਸ਼ 'ਚ ਕੋਰੋਨਾ ਵਾਇਰਸ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ, ਉੱਥੇ ਦੂਜੇ ਪਾਸੇ ਭਾਰਤ ਸਰਕਾਰ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਨ 'ਤੇ ਵਿਚਾਰ ਕਰ ਰਹੀ ਹੈ। ਹਾਲਾਂਕਿ ਅੰਤਰਰਾਸ਼ਟਰੀ ਉਡਾਣਾਂ ਦੀ ਇਹ ਸ਼ੁਰੂਆਤ ਸਿਰਫ 13 ਦੇਸ਼ਾਂ ਨਾਲ ਵੀ ਸ਼ੁਰੂ ਹੋ ਸਕੇਗੀ। ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਮੰਗਲਵਾਰ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤ ਅੰਤਰਰਾਸ਼ਟਰੀ ਉਡਾਣਾਂ ਲਈ ਦੋਪੱਖੀ ਅਸਥਾਈ ਵਿਵਸਥਾ (ਏਅਰ ਬਬਲ) ਸਥਾਪਿਤ ਕਰਨ ਲਈ ਗੱਲਬਾਤ ਕਰ ਰਿਹਾ ਹੈ।

ਜਿਨ੍ਹਾਂ ਦੇਸ਼ਾਂ ਨਾਲ ਗੱਲ ਕੀਤੀ ਜਾ ਰਹੀ ਹੈ ਉਨ੍ਹਾਂ 'ਚ ਜਾਪਾਨ, ਆਸਟ੍ਰੇਲੀਆ ਅਤੇ ਸਿੰਗਾਪੁਰ ਸਮੇਤ 13 ਦੇਸ਼ ਸ਼ਾਮਲ ਹਨ। ਪੁਰੀ ਨੇ ਦੱਸਿਆ ਕਿ ਇਨ੍ਹਾਂ ਦੇਸ਼ਾਂ ਨਾਲ ਜੇਕਰ ਏਅਰ ਬਬੱਲ ਵਰਗੀ ਕੋਈ ਵਿਵਸਥਾ ਸ਼ੁਰੂ ਹੁੰਦੀ ਹੈ ਤਾਂ ਜਹਾਜ਼ ਕੰਪਨੀਆਂ ਕੁਝ ਪਾਬੰਦੀਆਂ ਨਾਲ ਅੰਤਰਰਾਸ਼ਟਰੀ ਉਡਾਣਾਂ ਦਾ ਸੰਚਾਲਨ ਕਰ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਭਾਰਤ ਨੇ ਪਿਛਲੇ ਮਹੀਨੇ ਤੋਂ ਯੂ.ਐੱਸ., ਯੂ.ਕੇ., ਫਰਾਂਸ, ਜਰਮਨੀ, ਯੂ.ਏ.ਈ., ਕਤਰ  ਨਾਲ ਕੁਝ ਸਮਝੌਤੇ ਕੀਤੇ ਹਨ।

ਹਰਦੀਪ ਸਿੰਘ ਪੁਰੀ ਨੇ ਟਵਿੱਟਰ ਰਾਹੀਂ ਦੱਸਿਆ ਕਿ ਅੰਤਰਰਾਸ਼ਟਰੀ ਉਡਾਣਾਂ ਲਈ ਦੋਪੱਖੀ ਅਸਥਾਈ ਵਿਵਸਥਾ ਵਰਗੀ ਵਿਵਸਥਾ ਕਾਇਮ ਕਰਨ ਲਈ ਅਸੀਂ ਆਪਣੀਆਂ ਕੋਸ਼ਿਸ਼ਾਂ 'ਚ ਅੱਗੇ ਵੱਧ ਰਹੇ ਹਾਂ। ਇਸ ਦੇ ਤਹਿਤ 13 ਹੋਰ ਦੇਸ਼ਾਂ ਨਾਲ ਗੱਲਬਾਤ ਦੀ ਪ੍ਰਕਿਰਿਆ ਜਾਰੀ ਹੈ। ਸ਼ਹਿਰੀ ਹਵਾਬਾਜ਼ੀ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਦੇਸ਼ਾਂ ਨਾਲ ਗੱਲਬਾਤ ਚੱਲ ਰਹੀ ਹੈ ਉਨ੍ਹਾਂ 'ਚ ਆਸਟ੍ਰੇਲੀਆ, ਇਟਲੀ, ਜਾਪਾਨ, ਨਿਊਜ਼ੀਲੈਂਡ, ਨਾਈਜੀਰੀਆ, ਇਜ਼ਰਾਇਲ, ਬਹਿਰੀਨ, ਕੀਨੀਆ, ਫਿਲੀਪੀਂਸ, ਰੂਸ, ਸਿੰਗਾਪੁਰ, ਸਾਊਥ ਕੋਰੀਆ ਅਤੇ ਥਾਈਲੈਂਡ ਸ਼ਾਮਲ ਹੈ। ਹਰਦੀਪ ਪੁਰੀ ਨੇ ਕਿਹਾ ਕਿ ਆਪਣੇ ਸਰਹੱਦੀ ਦੇਸ਼ਾਂ ਜਿਵੇਂ ਸ਼੍ਰੀਲੰਕਾ, ਬੰਗਲਾਦੇਸ਼, ਅਫਗਾਨਿਸਤਾਨ, ਨੇਪਾਲ ਅਤੇ ਭੂਟਾਨ ਆਦਿ ਨਾਲ ਇਸ ਸੰਬੰਧ 'ਚ ਗੱਲਬਾਤ ਦਾ ਸਿਲਸਿਲਾ ਜਾਰੀ ਹੈ।


Karan Kumar

Content Editor

Related News