ਗੈਰ-ਬੈਂਕਿੰਗ ਵਿੱਤੀ ਕੰਪਨੀਆਂ ਸੰਚਾਲਨ ਮਿਆਰਾਂ ਨੂੰ ਮਜ਼ਬੂਤ ਕਰਨ : ਦਾਸ

08/26/2023 11:42:33 AM

ਮੁੰਬਈ (ਭਾਸ਼ਾ) – ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਰਿਹਾਇਸ਼ੀ ਵਿੱਤੀ ਕੰਪਨੀਆਂ ਸਮੇਤ ਗੈਰ-ਬੈਂਕਿੰਗ ਵਿੱਤੀ ਕੰਪਨੀਆਂ (ਐੱਨ. ਬੀ. ਐੱਫ.ਸੀ.) ਨੂੰ ਸੰਚਾਲਨ ਮਿਆਰਾਂ ਅਤੇ ਪਾਲਣਾ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਕਿਹਾ। ਦਾਸ ਨੇ ਇੱਥੇ ਚੋਣਵੇਂ ਐੱਨ. ਬੀ. ਐੱਫ. ਸੀ. ਦੇ ਮੈਨੇਜਿੰਗ ਡਾਇਰੈਕਟਰਾਂ (ਐੱਮ. ਡੀ.) ਅਤੇ ਮੁੱਖ ਕਾਰਜਕਾਰੀ ਅਧਿਕਾਰੀਆਂ (ਸੀ. ਈ. ਓ.) ਨੇ ਇਕ ਬੈਠਕ ਵਿਚ ਇਹ ਨਿਰਦੇਸ਼ ਦਿੱਤੇ। ਇਸ ਬੈਠਕ ’ਚ ਜਨਤਕ ਐੱਨ. ਬੀ. ਐੱਫ. ਸੀ. ਤੋਂ ਇਲਾਵਾ ਰਿਹਾਇਸ਼ੀ ਵਿੱਤੀ ਕੰਪਨੀਆਂ ਦੇ ਪ੍ਰਤੀਨਿਧੀਆਂਨੇ ਵੀ ਸ਼ਿਰਤ ਕੀਤੀ। ਇਨ੍ਹਾਂ ਸਾਰੀਆਂ ਵਿੱਤੀ ਇਕਾਈਆਂ ਦਾ ਸਮੁੱਚੇ ਐੱਨ. ਬੀ. ਐੱਫ. ਸੀ. ਕਾਰੋਬਾਰ ਦੇ ਕਰੀਬ 50 ਫੀਸਦੀ ਹਿੱਸੇ ’ਤੇ ਕੰਟਰੋਲ ਹੈ।

ਇਹ ਵੀ ਪੜ੍ਹੋ : UPI-Lite  ਗਾਹਕਾਂ ਲਈ ਰਾਹਤ, RBI  ਨੇ ਆਫ਼ਲਾਈਨ ਭੁਗਤਾਨ ਦੀ ਰਾਸ਼ੀ 'ਚ ਕੀਤਾ ਵਾਧਾ

ਕੇਂਦਰੀ ਬੈਂਕ ਨੇ ਕਿਹਾ ਕਿ ਆਰ. ਬੀ. ਆਈ. ਗਵਰਨਰ ਨੇ ਬੈਂਕਿੰਗ ਸਹੂਲਤ ਤੋਂ ਵਾਂਝੇ ਖੇਤਰਾਂ ’ਚ ਕਰਜ਼ਾ ਮੁਹੱਈਆ ਕਰਵਾਉਣ ਵਿਚ ਐੱਨ. ਬੀ. ਐੱਫ. ਸੀ. ਦੀ ਭੂਮਿਕਾ ਨੂੰ ਅਹਿਮ ਦੱਸਦੇ ਹੋਏ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਢਿੱਲ ਤੋਂ ਬਚਣ ਦੀ ਹਦਾਇਤ ਵੀ ਦਿੱਤੀ। ਇਸ ਬੈਠਕ ਵਿਚ ਗੈਰ-ਬੈਂਕਿੰਗ ਵਿੱਤੀ ਕੰਪਨੀਆਂ ਅਤੇ ਰਿਹਾਇਸ਼ੀ ਵਿੱਤੀ ਕੰਪਨੀਆਂ ਲਈ ਸੋਮਿਆਂ ਵਿਚ ਵੰਨ-ਸੁਵੰਨਤਾ ਲਿਆਉਣ ’ਤੇ ਵੀ ਚਰਚਾ ਕੀਤੀ ਗਈ ਤਾਂ ਕਿ ਬੈਂਕਾਂ ਤੋਂ ਉਧਾਰ ਲੈਣ ’ਤੇ ਉਨ੍ਹਾਂ ਦੀ ਨਿਰਭਰਤਾ ਨੂੰ ਘੱਟ ਕੀਤਾ ਜਾ ਸਕੇ।

ਇਹ ਵੀ ਪੜ੍ਹੋ : FSSAI ਦਾ ਅਹਿਮ ਫ਼ੈਸਲਾ, ਸ਼ਰਾਬ ਦੀ ਪੈਕਿੰਗ ’ਤੇ ਹੁਣ ਪੋਸ਼ਕ ਤੱਤਾਂ ਦਾ ਜ਼ਿਕਰ ਨਹੀਂ ਕਰ ਸਕਣਗੇ ਨਿਰਮਾਤਾ

ਇਹ ਵੀ ਪੜ੍ਹੋ :  UK ਪ੍ਰਾਈਵੇਟ ਸੈਕਟਰ ਦੀਆਂ ਕੰਪਨੀਆਂ ਦੀਆਂ ਵਧੀਆਂ ਮੁਸ਼ਕਲਾਂ, ਉੱਚ ਦਰਾਂ ਬਣੀਆਂ ਵੱਡੀ ਮੁਸੀਬਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

Harinder Kaur

This news is Content Editor Harinder Kaur