ਨੈਸ਼ਨਲ ਸਟਾਕ ਐਕਸਚੇਂਜ ਨੇ ਸਾਂਝੀਆਂ ਕੀਤੀਆਂ ਅਦਾਕਾਰਾ ਮੌਨੀ ਰਾਏ ਦੀਆਂ ਤਸਵੀਰਾਂ, ਯੂਜ਼ਰਸ ਨੇ ਉਡਾਇਆ ਮਜ਼ਾਕ

01/11/2021 10:24:15 AM

ਨਵੀਂ ਦਿੱਲੀ : ਨੈਸ਼ਨਲ ਸਟਾਕ ਐਕਸਚੇਂਜ (ਐਨ. ਐਸ. ਈ.) ਨੇ ਬਾਲੀਵੁੱਡ ਅਦਾਕਾਰਾ ਮੌਨੀ ਰਾਏ ਦੀਆਂ ਕੁੱਝ ਬੋਲਡ ਤਸਵੀਰਾਂ ਆਪਣੇ ਟਵਿਟਰ ਹੈਂਡਲ ’ਤੇ ਸਾਂਝੀਆਂ ਕੀਤੀਆਂ ਸਨ। ਇਹ ਪੋਸਟ ਐਨ. ਐਸ. ਈ. ਤੋਂ ਗਲਤੀ ਨਾਲ ਹੋਈ ਸੀ ਪਰ ਸੋਸ਼ਲ ਮੀਡੀਆ ’ਤੇ ਹੁਣ ਇਹ ਤਸਵੀਰਾਂ ਵਾਇਰਲ ਹੋ ਗਈਆਂ ਹਨ। ਤਸਵੀਰਾਂ ਵਿਚ ਮੌਨੀ ਰਾਏ ਬਲੈਕ ਡ੍ਰੈਸ ਵਿਚ ਨਜ਼ਰ ਆ ਰਹੀ ਹੈ।

ਇਹ ਵੀ ਪੜ੍ਹੋ: ਸਰਕਾਰ ਦੇ ਰਹੀ ਹੈ ਤਿਉਹਾਰੀ ਸੀਜ਼ਨ ’ਚ ਬਾਜ਼ਾਰ ਨਾਲੋਂ ਸਸਤਾ ਸੋਨਾ ਖਰੀਦਣ ਦਾ ਮੌਕਾ, ਜਲਦ ਚੁੱਕੋ ਫ਼ਾਇਦਾ

ਗਲਤੀ ਦਾ ਪਤਾ ਲੱਗਣ ਤੋਂ ਬਾਅਦ ਐਨ. ਐਸ. ਈ. ਨੇ ਟਵੀਟ ਕਰਕੇ ਕਿਹਾ– ‘ਦੁਪਹਿਰ 12:25 ਵਜੇ ਐਨ. ਐਸ. ਈ. ਦੇ ਟਵਿਟਰ ਹੈਂਡਲ ’ਤੇ ਗਲਤੀ ਨਾਲ ਇਕ ਗਲਤ ਪੋਸਟ ਹੋ ਗਈ। ਇਹ ਐਨ. ਐਸ. ਈ. ਦਾ ਅਕਾਊਂਟ ਸੰਭਾਲਣ ਵਾਲੀ ਏਜੰਸੀ ਵੱਲੋਂ ਕੀਤੀ ਗਈ ਇਕ ਮਨੁੱਖੀ ਤਰੁੱਟੀ ਹੈ ਅਤੇ ਕੋਈ ਹੈਕਿੰਗ ਨਹੀਂ ਹੋਈ ਹੈ। ਅਸੁਵਿਧਾ ਲਈ ਸਾਡੇ ਫਾਲਅਰਜ਼ ਤੋਂ ਅਸੀਂ ਮਾਫ਼ੀ ਮੰਗਣਾ ਚਾਹੁੰਦੇ ਹਾਂ।’

ਇਹ ਵੀ ਪੜ੍ਹੋ : ਮਾਂ ਨਾਲ ਸਾਗ ਕਟਾਉਂਦੇ ਨਜ਼ਰ ਆਏ ਕ੍ਰਿਕਟਰ ਹਰਭਜਨ ਸਿੰਘ, ਵੇਖੋ ਵੀਡੀਓ

ਐਨ. ਐਸ. ਈ. ਤੋਂ ਮਾਫ਼ੀ ਮੰਗਣ ਤੋਂ ਬਾਅਦ ਵੀ ਯੂਜ਼ਰਸ ਉਨ੍ਹਾਂ ਨੂੰ ਟਰੋਲ ਕਰ ਰਹੇ ਹਨ ਅਤੇ ਮਜ਼ੇ ਲੈਣ ਵਿਚ ਲੱਗੇ ਹਨ। ਇਕ ਯੂਜ਼ਰ ਨੇ ਲਿਖਿਆ– ‘ਅੱਛਾ ਤਾਂ ਇਹ ਮਤਲਬ ਹੁੰਦਾ ਹੈ, ‘ਸਟਾਕ ਆਫ ਦਿ ਡੇ’ ਦਾ।’ ਇਕ ਹੋਰ ਯੂਜ਼ਰ ਨੇ ਲਿਖਿਆ– ‘ਜਦੋਂ ਨੋਟਿਸ ਪੀਰੀਅਡ ਵਿਚ ਕੰਮ ਕਰ ਰਹੇ ਕਰਮਚਾਰੀ ਨੂੰ ਲੋੜੀਂਦਾ ਮੁਆਵਜ਼ਾ ਨਹੀਂ ਮਿਲਦਾ ਹੈ, ਉਦੋਂ ਅਜਿਹਾ ਹੁੰਦਾ ਹੈ।’ ਇਕ ਯੂਜ਼ਰ ਨੇ ਲਿਖਿਆ–‘ਮਾਰਕੀਟ ਨੇ ਥੋੜ੍ਹੀ ਛਾਲ ਕੀ ਮਾਰੀ, ਐਨ. ਐਸ. ਈ. ਮਸਤੀਬਾਜ਼ੀ ਦੇ ਮੂਡ ਵਿਚ ਆ ਗਿਆ।’ ਉਥੇ ਹੀ ਇਕ ਯੂਜ਼ਰ ਦਾ ਕੁਮੈਂਟ ਕਾਫ਼ੀ ਦਿਲਚਸਪ ਹੈ– ‘ਇਸ ਤੋਂ ਸੈਕਸੀ ਗਲਤੀ ਮੈਂ ਅੱਜ ਤੱਕ ਨਹੀਂ ਦੇਖੀ। ਗਲਤੀ ਕਰਨਾ ਤਾਂ ਕੋਈ ਐਨ. ਐਸ. ਈ. ਤਸਭ ਸਿੱਖੇ। ਨਾਟੀ ਐਨ. ਐਸ.ਈ., ‘ਇਹ ਕੋਈ ਗਲਤੀ ਨਹੀਂ ਸੀ, ਇੰਝ ਹੀ ਗਲਤੀ ਕਰਦੇ ਰਿਹਾ ਕਰੋ।’

ਇਹ ਵੀ ਪੜ੍ਹੋ : ਨੰਨ੍ਹੀ ਪਰੀ ਨੂੰ ਜਨਮ ਦੇਵੇਗੀ ਅਨੁਸ਼ਕਾ, ਜੋਤਸ਼ੀ ਨੇ ਕੀਤੀ ਭਵਿੱਖਬਾਣੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 

cherry

This news is Content Editor cherry