ਰਾਸ਼ਟਰੀ ਪੈਨਸ਼ਨ ਯੋਜਨਾ ''ਚ ਫਰਵਰੀ ਮਹੀਨੇ ਜੁੜੇ 66 ਹਜ਼ਾਰ ਕਰਮਚਾਰੀ

04/25/2019 3:44:34 PM

ਨਵੀਂ ਦਿੱਲੀ—ਨਵੀਂ ਰਾਸ਼ਟਰੀ ਪੈਨਸ਼ਨ ਯੋਜਨਾ 'ਚ ਫਰਵਰੀ 2019 'ਚ 66 ਹਜ਼ਾਰ 519 ਨਵੇਂ ਕਰਮਚਾਰੀ ਜੁੜੇ ਹਨ ਜਦੋਂਕਿ ਇਸ ਤੋਂ ਪਿਛਲੇ ਮਹੀਨੇ ਇਹ ਅੰਕੜਾ 64 ਹਜ਼ਾਰ 578 ਰਿਹਾ ਸੀ। ਸਰਕਾਰ ਨੇ ਵੀਰਵਾਰ ਨੂੰ ਇਥੇ ਜਾਰੀ ਅੰਕੜਿਆਂ 'ਚ ਦੱਸਿਆ ਕਿ ਸਤੰਬਰ 2017 ਤੋਂ ਫਰਵਰੀ 2019 ਤੱਕ ਦੇ ਸਮੇਂ 'ਚ 10 ਲੱਖ 97 ਹਜ਼ਾਰ 478 ਨਵੇਂ ਕਰਮਚਾਰੀ ਨਵੀਂ ਰਾਸ਼ਟਰੀ ਪੈਨਸ਼ਨ ਯੋਜਨਾ 'ਚ ਸ਼ਾਮਲ ਹੋਏ ਹਨ।
ਇਨ੍ਹਾਂ 'ਚ ਕੇਂਦਰ ਸਰਕਾਰ, ਸੂਬਾ ਸਰਕਾਰ ਅਤੇ ਗੈਰ ਸਰਕਾਰੀ ਖੇਤਰ ਦੇ ਕਰਮਚਾਰੀ ਸ਼ਾਮਲ ਹਨ। ਸਰਕਾਰ ਦਾ ਕਹਿਣਾ ਹੈ ਕਿ ਹਾਲਾਂਕਿ ਇਹ ਅੰਕੜੇ ਰੋਜ਼ਗਾਰ ਦੀ ਪੂਰੀ ਤਸਵੀਰ ਪੇਸ਼ ਨਹੀਂ ਕਰਦੇ ਹਨ ਅਤੇ ਇਨ੍ਹਾਂ 'ਚ ਅਸੰਗਠਿਤ ਖੇਤਰ 'ਚ ਸ਼ਾਮਲ ਨਹੀਂ ਹੈ। ਇਹ ਅੰਕੜੇ ਕਰਮਚਾਰੀ ਭਵਿੱਖ ਨਿਧੀ ਫੰਡ, ਕਰਮਚਾਰੀ ਰਾਜ ਬੀਮਾ ਯੋਜਨਾ ਅਤੇ ਰਾਸ਼ਟਰੀ ਪੈਨਸ਼ਨ ਯੋਜਨਾ ਨਾਲ ਜੁਟਾਏ ਜਾਂਦੇ ਹਨ।

Aarti dhillon

This news is Content Editor Aarti dhillon