ਰਿਫੰਡ ਨਹੀਂ ਮਿਲਣ ''ਤੇ 39 ਖਰੀਦਾਰ ਪਹੁੰਚੇ ਨੈਸ਼ਨਲ ਕੰਜ਼ਿਊਮਰ ਫੋਰਮ

01/04/2018 2:12:29 PM

ਨਵੀਂ ਦਿੱਲੀ—ਯਮੁਨਾ ਐਕਸਪ੍ਰੈੱਸ-ਵੇ ਦੇ ਕਿਨਾਰੇ ਪ੍ਰਸਤਾਵਿਤ ਸਨਵਰਲਡ ਵੰਦਿਤਾ ਪ੍ਰਾਜੈਕਟ ਹਾਊਂਸਿੰਗ ਸੋਸਾਇਟੀ 'ਚ ਫਲੈਟ ਬੁੱਕ ਕਰਵਾਉਣ ਵਾਲੇ 39 ਖਰੀਦਾਰਾਂ ਨੇ ਆਪਣੀ ਰਕਮ ਵਾਪਸ ਪਾਉਣ ਲਈ ਨੈਸ਼ਨਲ ਕੰਜਿਊਮਰ ਫੋਰਮ ਪਹੁੰਚ ਗਏ ਹਨ। ਖਰੀਦਾਰੀ ਦਾ ਦਾਅਵਾ ਹੈ ਕਿ ਯਮੁਨਾ ਐਕਸਪ੍ਰੈੱਸ-ਵੇ ਦੇ ਸੈਕਟਰ 22 ਡੀ 'ਚ ਸਥਿਤ ਇਸ ਪ੍ਰਾਜੈਕਟ ਨੂੰ ਬੀਤੇ ਸਾਲ ਹੀ ਬਿਲਡਰ ਨੇ ਵਾਪਸ ਲਿਆ ਸੀ ਪਰ ਹੁਣ ਤੱਕ ਰਿਫੰਡ ਨਹੀਂ ਮਿਲਿਆ ਹੈ।  
ਬਿਲਡਰ ਨੇ ਰਿਫੰਡ ਦੇ ਲਈ ਖਰੀਦਾਰ ਨੂੰ ਜੋ ਚੈੱਕ ਦਿੱਤੇ ਸਨ ਉਹ ਬਾਊਂਸ ਹੋ ਚੁੱਕੇ ਹਨ। ਹਰ ਇਨਵੈਸਟਰ ਦਾ ਕਰੀਬ 6.5 ਲੱਖ ਰੁਪਏ ਤੋਂ ਲੈ ਕੇ 8.5 ਲੱਖ ਰੁਪਏ ਤੱਕ ਫਸਿਆ ਹੋਇਆ ਹੈ, ਹਾਲਾਂਕਿ ਡਿਵੈਲਪਰ ਦਾ ਕਹਿਣਾ ਹੈ ਕਿ ਉਸ ਨੇ 75 ਫੀਸਦੀ ਖਰੀਦਾਰ ਨੂੰ ਉਨ੍ਹਾਂ ਦੀ ਰਾਸ਼ੀ ਵਾਪਸ ਕਰ ਦਿੱਤੀ ਹੈ। ਤੁਹਾਨੂੰ ਦੱਸਿਆ ਜਾਂਦਾ ਹੈ ਕਿ ਇਸ ਸੋਸਾਇਟੀ 'ਚ ਫਲੈਟ ਲਈ ਇਨਵੈਸਟ ਕਰਨ ਵਾਲੇ ਫਲੈਟਸ ਦਾ ਅਜੇ ਤੱਕ ਕੰਮ ਸ਼ੁਰੂ ਵੀ ਨਹੀਂ ਹੋਇਆ ਹੈ। ਉਦੋਂ ਤੋਂ ਹੁਣ ਤੱਕ 5 ਸਾਲ ਬੀਤ ਚੁੱਕੇ ਹਨ ਅਤੇ ਇਸ ਪ੍ਰਾਜੈਕਟਸ 'ਤੇ ਕੋਈ ਕੰਮ ਨਹੀਂ ਹੋਇਆ ਹੈ। ਹੁਣ ਇਨਵੈਸਟਰਸ ਆਪਣਾ ਰਿਫੰਡ ਪਾਉਣ ਲਈ ਕਾਨੂੰਨੀ ਜੰਗ ਦੀ ਤਿਆਰੀ ਕਰ ਰਹੇ ਹਨ। 
ਜ਼ਮੀਨ ਨਾ ਮਿਲਣ ਦੇ ਕਾਰਨ ਨਹੀਂ ਹੋਇਆ ਪ੍ਰਾਜੈਕਟ ਪੂਰਾ
ਯਮੁਨਾ ਐਕਸਪ੍ਰੈੱਸ-ਵੇ ਇੰਡਸਟਰੀਅਲ ਡਿਵੈਲਪਮੈਂਟ ਅਥਾਰਿਟੀ ਦਾ ਕਹਿਣਾ ਹੈ ਕਿ ਸਨਵਰਲਡ ਨੇ ਵੰਦਿਤਾ ਲਈ 2010 'ਚ 104 ਏਕੜ ਜ਼ਮੀਨ ਖਰੀਦੀ ਸੀ ਅਤੇ ਇਸ ਲਈ 100 ਕਰੋੜ ਰੁਪਏ ਦੀ ਰਕਮ ਜਮ੍ਹਾ ਕਰਵਾਈ ਸੀ। ਸਨਵਰਲਡ ਦਾ ਕਹਿਣਾ ਹੈ ਕਿ ਯਮੁਨਾ ਐਕਸਪ੍ਰੈੱਸ-ਵੇ ਅਥਾਰਿਚੀ ਵਲੋਂ ਲੋੜ ਦੀ 65 ਫੀਸਦੀ ਭੂਮੀ ਹੀ ਮੁਹੱਈਆ ਕਰਵਾਈ ਗਈ, ਉਹ ਵੀ ਟੁੱਕੜਿਆਂ 'ਚ ਦਿੱਤੀ ਗਈ, ਜਿਸ ਦੇ ਚੱਲਦੇ ਉਸ ਦਾ ਪ੍ਰਾਜੈਕਟ ਪਰਵਾਨ ਨਹੀਂ ਚੜ ਸਕਿਆ।