ਨਰੇਸ਼ ਗੋਇਲ ਨੂੰ ਜੇਲ ’ਚ ਘਰ ਦਾ ਖਾਣਾ ਲਿਆਉਣ ਦੀ ਮਿਲੀ ਇਜਾਜ਼ਤ

10/19/2023 5:35:02 PM

ਮੁੰਬਈ (ਭਾਸ਼ਾ) - ਇਕ ਵਿਸ਼ੇਸ਼ ਪੀ. ਐੱਮ. ਐੱਲ. ਏ. ਅਦਾਲਤ ਨੇ ਕੇਨਰਾ ਬੈਂਕ ਨਾਲ 538 ਕਰੋੜ ਰੁਪਏ ਦੀ ਧੋਖਾਦੇਹੀ ਕਰਨ ਵਾਲੇ ਜੈੱਟ ਏਅਰਵੇਜ਼ ਦੇ ਸੰਸਥਾਪਕ ਨਰੇਸ਼ ਗੋਇਲ ਨੂੰ ਜੇਲ ਵਿੱਚ ਘਰ ਦਾ ਬਣਿਆ ਭੋਜਨ ਖਾਣ ਦੀ ਇਜਾਜ਼ਤ ਦੇ ਦਿੱਤੀ ਹੈ। ਮਨੀ ਲਾਂਡਰਿੰਗ ਰੋਕੂ ਕਾਨੂੰਨ ਅਧੀਨ ਕੇਸਾਂ ਲਈ ਵਿਸ਼ੇਸ਼ ਜੱਜ ਐੱਮ. ਜੀ. ਦੇਸ਼ਪਾਂਡੇ ਨੇ ਗੋਇਲ ਦੀ ਇਸ ਸਬੰਧੀ ਪਟੀਸ਼ਨ ਸਵੀਕਾਰ ਕਰ ਲਈ।

ਇਹ ਵੀ ਪੜ੍ਹੋ :  ਗਿਨੀਜ਼ ਬੁੱਕ-2024 ’ਚ ਭਾਰਤ ਦੇ ਕਰੀਬ 60 ਰਿਕਾਰਡ

ਅਦਾਲਤ ਨੇ ਕਿਹਾ ਕਿ ਨਰੇਸ਼ ਗੋਇਲ ਨੂੰ ਅਗਲੇ ਹੁਕਮਾਂ ਤੱਕ ਹਰ ਰੋਜ਼ ਘਰ ਦਾ ਪਕਾਇਆ ਭੋਜਨ ਖਾਣ ਦੀ ਇਜਾਜ਼ਤ ਹੈ। ਇਸ ਲਈ ਉਹ ਖੁਦ, ਉਸ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਜ਼ਿੰਮੇਵਾਰ ਹੋਣਗੇ। ਗੋਇਲ ਇਸ ਸਮੇਂ ਕੇਨਰਾ ਬੈਂਕ ਨਾਲ ਕਥਿਤ ਧੋਖਾਦੇਹੀ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ’ਚ ਜੁਡੀਸ਼ੀਅਲ ਹਿਰਾਸਤ ਵਿੱਚ ਹੈ । ਉਹ ਦੱਖਣੀ ਮੁੰਬਈ ਦੀ ਆਰਥਰ ਰੋਡ ਜੇਲ ’ਚ ਬੰਦ ਹੈ।

ਇਹ ਵੀ ਪੜ੍ਹੋ :   Dabur ਨੂੰ ਝਟਕਾ , GST ਵਿਭਾਗ ਨੇ ਜਾਰੀ ਕੀਤਾ 321 ਕਰੋੜ ਰੁਪਏ ਨੋਟਿਸ

ਇਹ ਵੀ ਪੜ੍ਹੋ :   ਹੁਣ ਪਹਿਲਾਂ ਹੀ ਪਤਾ ਲੱਗ ਸਕੇਗਾ ਕਿ ਕਿਥੇ ਆਉਣਗੇ ਹੜ੍ਹ ਤੇ ਕਿੱਥੇ ਪਵੇਗਾ ਸੋਕਾ, ਬਦਲ ਜਾਵੇਗੀ ਦੁਨੀਆ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

Harinder Kaur

This news is Content Editor Harinder Kaur