''ਅਟਲ ਜੀ ਤੋਂ ਬਾਅਦ ਹੁਣ ਨਰਿੰਦਰ ਮੋਦੀ ਕਰ ਰਹੇ ਦੇਸ਼ ਦਾ ਵਿਕਾਸ''

01/20/2019 11:45:08 PM

ਗਾਂਧੀਨਗਰ (ਗੁਜਰਾਤ)— 'ਵਾਇਬ੍ਰੇਂਟ ਗੁਜਰਾਤ ਗਲੋਬਲ ਸਮਿਟ 2019' ਦੇ ਸਮਾਪਨ ਸਮਾਰੋਹ 'ਚ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਪੁੱਜੇ। ਉਨ੍ਹਾਂ ਦੇ ਨਾਲ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਵੀ ਮੌਜੂਦ ਸਨ। ਪ੍ਰੋਗਰਾਮ 'ਚ ਵੈਂਕਈਆ ਨੇ ਕਿਹਾ ਕਿ ਗੁਜਰਾਤ 'ਚ ਵਪਾਰ ਦੀਆਂ ਬਹੁਤ ਸੰਭਾਵਨਾਵਾਂ ਹਨ। ਦੇਸ਼ ਅਤੇ ਦੁਨੀਆ ਦੀਆਂ ਤਮਾਮ ਰੇਟਿੰਗ ਏਜੰਸੀਆਂ ਨੇ ਭਾਰਤ ਨੂੰ ਆਰਥਿਕ ਵਿਕਾਸ ਦੇ ਖੇਤਰ 'ਚ ਵਧੀਆ ਵਿਖਾਇਆ ਹੈ। ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਵਿਕਾਸ ਦੀਆਂ ਨਵੀਆਂ ਦਿਸ਼ਾਵਾਂ ਵਿਖਾਈਆਂ ਸਨ। ਉਨ੍ਹਾਂ ਦੇ ਪੀ. ਐੱਮ. ਰਹਿੰਦੇ ਰੇਲ, ਸੜਕ, ਟੀ. ਵੀ. ਤੇ ਰਾਜਨੀਤਕ ਖੇਤਰ 'ਚ ਸ਼ਾਨਦਾਰ ਕੰਮ ਹੋਇਆ। ਅਟਲ ਜੀ ਤੋਂ ਬਾਅਦ ਹੁਣ ਨਰਿੰਦਰ ਮੋਦੀ ਦੀ ਅਗਵਾਈ 'ਚ ਦੇਸ਼ ਵਿਕਾਸ ਕਰ ਰਿਹਾ ਹੈ। ਦੁਨੀਆ 'ਚ ਨਿਵੇਸ਼ ਲਈ ਭਾਰਤ ਟਾਪ ਦੇਸ਼ ਬਣ ਗਿਆ ਹੈ। ਯੂ. ਬੀ. ਐੱਸ. ਦੀ ਰਿਪੋਰਟ ਮੁਤਾਬਕ ਹੁਣ ਦਾ ਸਮਾਂ ਵਿਦੇਸ਼ੀਆਂ ਲਈ ਨਿਵੇਸ਼ ਕਰਨ ਦਾ ਸਭ ਤੋਂ ਚੰਗਾ ਸਮਾਂ ਹੈ। 65 ਫੀਸਦੀ ਆਬਾਦੀ ਦੀ ਉਮਰ 35 ਸਾਲ ਤੋਂ ਘੱਟ ਹੈ। ਇੱਥੇ ਨੌਜਾਵਨਾਂ ਦੀ ਫੌਜ ਹੈ। ਸਮਿਟ ਦੇ ਆਖਰੀ ਦਿਨ ਕੇਂਦਰੀ ਕੱਪੜਾ ਮੰਤਰੀ ਸਮ੍ਰਿਤੀ ਈਰਾਨੀ ਵੀ ਪਹੁੰਚੀ।
ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਨੀ ਨੇ ਕਿਹਾ ਕਿ ਹੁਣ ਗੁਜਰਾਤ ਵਾਇਬ੍ਰੇਂਟ ਸਮਿਟ ਗਲੋਬਲ ਹੋ ਗਈ ਹੈ। ਹੁਣ ਇੱਥੇ ਗੁਜਰਾਤੀਆਂ ਦੇ ਨਾਲ ਦੁਨੀਆ ਭਰ ਦੇ ਕਾਰੋਬਾਰੀਆਂ ਲਈ ਯੋਗ ਮੌਕੇ ਹਨ। ਵਾਇਬ੍ਰੇਂਟ ਗੁਜਰਾਤ ਦੌਰਾਨ ਕਈ ਦੇਸ਼ਾਂ ਨਾਲ ਚੰਗੇ ਸਬੰਧ ਬਣੇ ਹਨ।