ਮੁਆਇਲ ਦਾ ਮੈਗਨੀਜ਼ ਓਰ ਉਤਪਾਦਨ ਪਹਿਲੀ ਛਿਮਾਹੀ ’ਚ 45 ਫ਼ੀਸਦੀ ਵਧਿਆ

10/06/2023 6:32:34 PM

ਨਵੀਂ ਦਿੱਲੀ (ਭਾਸ਼ਾ)– ਜਨਤਕ ਖੇਤਰ ਦੀ ਮੈਗਨੀਜ਼ ਓਰ ਉਤਪਾਦਨ ਮੁਆਇਲ ਦਾ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਦਾ ਉਤਪਾਦਨ 45 ਫ਼ੀਸਦੀ ਵਧ ਕੇ 8.15 ਲੱਖ ਟਨ ਹੋ ਗਿਆ ਹੈ। ਮੁਆਇਲ ਨੇ ਸ਼ੁੱਕਰਵਾਰ ਨੂੰ ਬਿਆਨ ਵਿੱਚ ਕਿਹਾ ਕਿ ਪਿਛਲੇ ਸਾਲ ਦੀ ਇਸੇ ਮਿਆਦ ’ਚ ਉਸ ਨੇ 5.63 ਲੱਖ ਟਨ ਮੈਗਨੀਜ਼ ਓਰ ਦਾ ਉਤਪਾਦਨ ਕੀਤਾ ਸੀ। ਸਤੰਬਰ 2023 ਵਿੱਚ ਉਸ ਦਾ ਉਤਪਾਦਨ ਪਿਛਲੇ ਸਾਲ ਦੇ ਇਸੇ ਮਹੀਨੇ ਦੇ 91,000 ਟਨ ਤੋਂ 48 ਫ਼ੀਸਦੀ ਵਧ ਕੇ 1.35 ਲੱਖ ਟਨ ਹੋ ਗਿਆ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ: ਹੁਣ ਸਿਰਫ਼ 603 ਰੁਪਏ 'ਚ ਮਿਲੇਗਾ ਗੈਸ ਸਿਲੰਡਰ

ਬਿਆਨ ਮੁਤਾਬਕ ਅਪ੍ਰੈਲ-ਸਤੰਬਰ, 2023 ਵਿੱਚ ਕੰਪਨੀ ਦੀ ਵਿਕਰੀ ਵੀ ਵਧਕੇ 7.57 ਲੱਖ ਟਨ ਹੋ ਗਈ। ਇਹ ਅਪ੍ਰੈਲ-ਸਤੰਬਰ, 2022 ਵਿੱਚ ਦਰਜ ਕੀਤੀ ਗਈ 4.89 ਲੱਖ ਟਨ ਵਿਕਰੀ ਨਾਲ ਸਾਲਾਨਾ ਆਧਾਰ ’ਤੇ 54 ਫ਼ੀਸਦੀ ਦਾ ਵਾਧਾ ਦਰਸਾਉਂਦਾ ਹੈ। ਮੁਆਇਲ ਨੇ ਸਤੰਬਰ 2023 ਵਿੱਚ 1.56 ਲੱਖ ਟਨ ਓਰ ਦੀ ਵਿਕਰੀ ਕੀਤੀ, ਜੋ ਸਤੰਬਰ 2022 ਦੇ 97,000 ਟਨ ਤੋਂ 60 ਫ਼ੀਸਦੀ ਵੱਧ ਹੈ। ਵਿੱਤੀ ਸਾਲ 2023-24 ਦੇ ਪਹਿਲੇ ਛੇ ਮਹੀਨਿਆਂ ਵਿੱਚ ਇਲੈਕਟ੍ਰੋਲਾਈਟਿਕ ਮੈਗਨੀਜ਼ ਡਾਇਆਕਸਾਈਡ (ਈ. ਐੱਮ. ਡੀ.) ਦਾ ਉਤਪਾਦਨ ਸਾਲ ਭਰ ਪਹਿਲਾਂ ਦੇ 548 ਟਨ ਤੋਂ 26.28 ਫ਼ੀਸਦੀ ਵਧ ਕੇ 692 ਟਨ ਹੋ ਗਿਆ। ਇਸਪਾਤ ਮੰਤਰਾਲਾ ਦੇ ਤਹਿਤ ਆਉਣ ਵਾਲੀ ਮੁਆਇਲ ਲਿਮਟਿਡ ਦੇਸ਼ ਵਿੱਚ ਡਾਇਆਕਸਾਈਡ ਓਰ ਦੀ ਕੁੱਲ ਲੋੜ ਦੇ ਲਗਭਗ 46 ਫ਼ੀਸਦੀ ਦੀ ਪੂਰਤੀ ਕਰਦੀ ਹੈ। ਫਿਲਹਾਲ ਇਸ ਦਾ ਔਸਤ ਸਾਲਾਨਾ ਉਤਪਾਦਨ ਲਗਭਗ 13 ਲੱਖ ਟਨ ਹੈ।

ਇਹ ਵੀ ਪੜ੍ਹੋ : ਅਕਤੂਬਰ ਮਹੀਨੇ ਹੋਵੇਗੀ ਛੁੱਟੀਆਂ ਦੀ ਬਰਸਾਤ, 15 ਦਿਨ ਬੰਦ ਰਹਿਣਗੇ ਬੈਂਕ, ਵੇਖੋ ਪੂਰੀ ਸੂਚੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

rajwinder kaur

This news is Content Editor rajwinder kaur