ਮਿਊਚੁਅਲ ਫੰਡਾਂ ਨੇ ਜਨਵਰੀ-ਸਤੰਬਰ ''ਚ ਕੀਤਾ 9000 ਕਰੋੜ ਰੁਪਏ ਦਾ ਨਿਵੇਸ਼

10/21/2019 12:51:47 AM

ਨਵੀਂ ਦਿੱਲੀ (ਭਾਸ਼ਾ)-ਰੀਟਸ ਅਤੇ ਇਨਵਿਟਸ ਵਰਗੇ ਨਿਵੇਸ਼ ਦੇ ਨਵੇਂ ਉਤਪਾਦਾਂ ਪ੍ਰਤੀ ਨਿਵੇਸ਼ਕਾਂ ਦਾ ਆਕਰਸ਼ਣ ਵਧ ਰਿਹਾ ਹੈ। ਮਿਊਚੁਅਲ ਫੰਡਾਂ ਨੇ ਚਾਲੂ ਸਾਲ ਦੇ ਪਹਿਲੇ 9 ਮਹੀਨਿਆਂ ਜਨਵਰੀ-ਸਤੰਬਰ ਦੌਰਾਨ ਇਨ੍ਹਾਂ 'ਚ ਕਰੀਬ 9000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਭਾਰਤੀ ਜ਼ਮਾਨਤ ਅਤੇ ਵਟਾਂਦਰਾ ਬੋਰਡ (ਸੇਬੀ) ਦੇ ਅੰਕੜਿਆਂ ਅਨੁਸਾਰ ਸਮੀਖਿਆ ਅਧੀਨ ਮਿਆਦ 'ਚ ਫੰਡ ਪ੍ਰਬੰਧਕਾਂ ਨੇ ਰੀਅਲ ਅਸਟੇਟ ਇਨਵੈਸਟਮੈਂਟ ਟਰੱਸਟ (ਰੀਟਸ) 'ਚ 451 ਕਰੋੜ ਰੁਪਏ ਅਤੇ ਇਨਫ੍ਰਾਸਟਰੱਕਚਰ ਇਨਵੈਸਟਮੈਂਟ ਟਰੱਸਟ (ਇਨਵਿਟਸ) 'ਚ 8528 ਕਰੋੜ ਰੁਪਏ ਦਾ ਨਿਵੇਸ਼ ਕੀਤਾ।
ਮਿਊਚੁਅਲ ਫੰਡਾਂ ਨੇ ਪਿਛਲੇ 9 ਮਹੀਨਿਆਂ ਦੌਰਾਨ ਨਿਵੇਸ਼ ਦੇ ਇਨ੍ਹਾਂ ਮਾਧਿਅਮਾਂ 'ਚ ਆਪਣਾ ਨਿਵੇਸ਼ ਵਧਾਇਆ ਹੈ। ਸਤੰਬਰ 'ਚ ਮਿਊਚੁਅਲ ਫੰਡਾਂ ਦਾ ਰੀਟਸ 'ਚ ਨਿਵੇਸ਼ ਵਧ ਕੇ 69 ਕਰੋੜ ਰੁਪਏ 'ਤੇ ਪਹੁੰਚ ਗਿਆ, ਜੋ ਜਨਵਰੀ 'ਚ ਸਿਰਫ 7 ਕਰੋੜ ਰੁਪਏ ਸੀ।

Karan Kumar

This news is Content Editor Karan Kumar