ਮਿਊਚੁਅਲ ਫੰਡ ''ਚ ਜੂਨ ਤਿਮਾਹੀ ''ਚ 93 ਲੱਖ ਫੋਲੀਓ ਜੁੜੇ

07/24/2017 1:22:11 AM

ਨਵੀਂ ਦਿੱਲੀ— ਮਿਊਚੁਅਲ ਫੰਡ 'ਚ ਨਿਵੇਸ਼ ਲਈ ਨਿਵੇਸ਼ਕਾਂ 'ਚ  ਤੇਜ਼ ਰੁਝਾਨ ਦੇਖਿਆ ਗਿਆ ਹੈ ਅਤੇ ਪ੍ਰਚੂਨ ਨਿਵੇਸ਼ਕਾਂ ਵੱਲੋਂ ਨਿਵੇਸ਼ ਵਧਾਉਣ ਦੌਰਾਨ  ਚਾਲੂ ਵਿੱਤ ਸਾਲ ਦੀ ਅਪ੍ਰੈਲ-ਜੂਨ ਤਿਮਾਹੀ 'ਚ ਪਿਛਲੇ ਵਿੱਤ ਸਾਲ ਦੇ ਮੁਕਾਬਲੇ 93 ਲੱਖ ਤੋਂ ਜ਼ਿਆਦਾ ਨਵੇਂ ਖਾਤੇ ਜੁੜੇ ਹਨ। ਇਸ ਤਰ੍ਹਾਂ ਮਿਊਚੁਅਲ ਫੰਡ ਖਾਤਿਆਂ ਦੀ ਕੁੱਲ ਗਿਣਤੀ ਆਪਣੇ ਸਭ ਤੋਂ ਉੱਚੇ ਪੱਧਰ 5.82 ਕਰੋੜ 'ਤੇ ਪਹੁੰਚ ਗਈ ਹੈ। ਫੋਲੀਓ ਤੋਂ ਭਾਵ ਹਰੇਕ ਨਿਵੇਸ਼ ਖਾਤੇ ਤੋਂ ਹੈ। ਇਕ ਨਿਵੇਸ਼ਕ ਕੋਲ ਇਕ ਤੋਂ ਜ਼ਿਆਦਾ ਨਿਵੇਸ਼ ਖਾਤੇ ਵੀ ਹੋ ਸਕਦੇ ਹਨ।