ਬੀਤੇ ਸਾਲ ਇਕਵਿਟੀ ਮਿਊਚੁਅਲ ਫੰਡ ’ਚ ਨਿਵੇਸ਼ 41 ਫੀਸਦੀ ਘਟਿਆ

01/19/2020 9:06:30 PM

ਨਵੀਂ ਦਿੱਲੀ (ਭਾਸ਼ਾ)-ਇਕਵਿਟੀ ਨਾਲ ਜੁਡ਼ੀਆਂ ਮਿਊਚੁਅਲ ਫੰਡ ਯੋਜਨਾਵਾਂ ’ਚ ਨਿਵੇਸ਼ਕਾਂ ਨੇ 2019 ’ਚ ਕਰੀਬ 75,000 ਕਰੋਡ਼ ਰੁਪਏ ਲਾਏ। ਇਹ 2018 ਦੀ ਤੁਲਨਾ ’ਚ 41 ਫੀਸਦੀ ਘੱਟ ਰਿਹਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਬਾਜ਼ਾਰ ’ਚ ਉਤਾਰ-ਚੜ੍ਹਾਅ ਅਤੇ ਅਰਥਵਿਵਸਥਾ ’ਚ ਸੁਸਤੀ ਦੀ ਵਜ੍ਹਾ ਨਾਲ ਇਕਵਿਟੀ ਮਿਊਚੁਅਲ ਫੰਡ ’ਚ ਨਿਵੇਸ਼ ਹੇਠਾਂ ਆਇਆ ਹੈ। ਹਾਲਾਂਕਿ, ਮਾਹਿਰਾਂ ਦਾ ਮੰਨਣਾ ਹੈ ਕਿ ਇਕਵਿਟੀ ਨਾਲ ਜੁਡ਼ੀਆਂ ਮਿਊਚੁਅਲ ਫੰਡ ਯੋਜਨਾਵਾਂ ਇਸ ਸਾਲ ਨਿਵੇਸ਼ਕਾਂ ਨੂੰ ਆਕਰਸ਼ਿਤ ਕਰ ਸਕਦੀਆਂ ਹਨ ਕਿਉਂਕਿ ਬਾਜ਼ਾਰ ਦੇ ਬਿਹਤਰ ਪ੍ਰਦਰਸ਼ਨ ਦੀਆਂ ਉਮੀਦਾਂ ਹਨ।

ਐੱਸ. ਬੀ. ਆਈ. ਮਿਊਚੁਅਲ ਫੰਡ ਦੇ ਪ੍ਰਬੰਧ ਨਿਰਦੇਸ਼ਕ (ਐੱਮ. ਡੀ.) ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਅਸ਼ਵਨੀ ਭਾਟੀਆ ਨੇ ਕਿਹਾ ਕਿ ਕੁੱਝ ਹੋਰ ਸਮੇਂ ਲਈ ਬਾਜ਼ਾਰ ’ਚ ਉਥਲ-ਪੁਥਲ ਜਾਰੀ ਰਹਿਣ ਦਾ ਅਨੁਮਾਨ ਹੈ ਅਤੇ ਸਾਡਾ ਮੰਨਣਾ ਹੈ ਕਿ ਨਿਵੇਸ਼ਕ ਇਸ ਤੋਂ ਫਾਇਦਾ ਚੁੱਕਣਾ ਚਾਹੁੰਣਗੇ ਅਤੇ ਇਸ ਦੀ ਵਰਤੋਂ ਪੈਸਾ ਸਿਰਜਣ ’ਚ ਕਰਨਾ ਚਾਹੁੰਣਗੇ। ਸਾਡਾ ਮੰਨਣਾ ਹੈ ਕਿ ਇਕਵਿਟੀ ਫੰਡ ਸਮੇਤ ਮਿਊਚੁਅਲ ਫੰਡ ਦੀਆਂ ਸਾਰੀਆਂ ਸ਼੍ਰੇਣੀਆਂ ’ਚ ਠੀਕ ਵਾਧਾ ਦੇਖਣ ਨੂੰ ਮਿਲੇਗੀ।

ਐਸੋਸੀਏਸ਼ਨ ਆਫ ਮਿਊਚੁਅਲ ਫੰਡਸ ਇਨ ਇੰਡੀਆ ਦੇ ਅੰਕੜਿਆਂ ਅਨੁਸਾਰ, ਇਕਵਿਟੀ ਅਤੇ ਇਸ ਨਾਲ ਜੁਡ਼ੀ ਬਚਤ ਯੋਜਨਾਵਾਂ (ਈ. ਐੱਲ. ਐੱਸ. ਐੱਸ.) ’ਚ 2019 ’ਚ 74,870 ਕਰੋਡ਼ ਰੁਪਏ ਦਾ ਨਿਵੇਸ਼ ਆਇਆ। ਇਹ 2018 ’ਚ 1.2 ਲੱਖ ਕਰੋਡ਼ ਰੁਪਏ ਰਿਹਾ ਸੀ। ਇਸ ਤੋਂ ਪਹਿਲਾਂ ਇਹ ਨਿਵੇਸ਼ 2017 ’ਚ 1.33 ਲੱਖ ਕਰੋਡ਼ ਰੁਪਏ ਅਤੇ 2016 ’ਚ 51 ਹਜ਼ਾਰ ਕਰੋਡ਼ ਰੁਪਏ ਰਿਹਾ ਸੀ।

Karan Kumar

This news is Content Editor Karan Kumar