ਮਿਊਚੁਅਲ ਫੰਡ ਕੰਪਨੀਆਂ ਲਈ ਚੰਗਾ ਰਿਹਾ 2019, ਪ੍ਰਬੰਧ-ਅਧੀਨ ਸੰਪਤੀ ਚਾਰ ਲੱਖ ਕਰੋੜ ਵਧੀ

12/25/2019 3:42:27 PM

ਨਵੀਂ ਦਿੱਲੀ—ਮਿਊਚੁਅਲ ਫੰਡ ਕੰਪਨੀਆਂ ਦੇ ਪ੍ਰਬੰਧਨ ਦੇ ਤਹਿਤ ਪਰਿਸੰਪਤੀਆਂ (ਏ.ਯੂ.ਐੱਮ.) 'ਚ ਇਸ ਸਾਲ ਭਾਵ 2019 'ਚ ਚਾਰ ਲੱਖ ਕਰੋੜ ਰੁਪਏ ਦਾ ਜ਼ੋਰਦਾਰ ਵਾਧਾ ਹੋਇਆ ਹੈ। ਉਦਯੋਗ ਵਿਸ਼ੇਸ਼ਕਾਂ ਦਾ ਕਹਿਣਾ ਹੈ ਕਿ ਭਾਰਤੀ ਪ੍ਰਤੀਭੂਤੀ ਅਤੇ ਰੈਗੂਲੇਟਰ ਬੋਰਡ (ਸੇਬੀ) ਵਲੋਂ ਨਿਵੇਸ਼ਕਾਂ ਦਾ ਭਰੋਸਾ ਕਾਇਮ ਕਰਨ ਲਈ ਚੁੱਕੇ ਗਏ ਕਦਮਾਂ ਅਤੇ ਕਰਜ਼ ਯੋਜਨਾਵਾਂ 'ਚ ਮਜ਼ਬੂਤ ਪ੍ਰਵਾਹ ਨਾਲ ਮਿਊਚੁਅਲ ਫੰਡ ਉਦਯੋਗ ਦੀ ਇਹ ਰਫਤਾਰ ਅਗਲੇ ਸਾਲ ਵੀ ਜਾਰੀ ਰਹੇਗੀ।
ਕਰਜ਼ ਆਧਾਰਿਤ ਯੋਜਨਾਵਾਂ 'ਚ ਭਾਰੀ ਨਿਵੇਸ਼ ਦੀ  ਵਜ੍ਹਾ ਨਾਲ 2019 ਮਿਊਚੁਅਲ ਫੰਡ ਉਦਯੋਗ ਲਈ ਇਕ ਚੰਗਾ ਸਾਲ ਸਾਬਤ ਹੋਇਆ ਹੈ। ਬਾਜ਼ਾਰ 'ਚ ਉਤਾਰ-ਚੜ੍ਹਾਅ ਦੀ ਵਜ੍ਹਾ ਨਾਲ ਇਕਵਿਟੀ ਫੰਡਾਂ 'ਚ ਇਸ ਸਾਲ ਨਿਵੇਸ਼ ਦਾ ਪ੍ਰਵਾਹ ਘਟਿਆ ਹੈ। ਐਸੋਸੀਏਸ਼ਨ ਆਫ ਮਿਊਚੁਅਲ ਫੰਡਸ ਇਨ ਇੰਡੀਆ (ਐਮਫੀ) ਦੇ ਮੁੱਖ ਕਾਰਜਕਾਰੀ ਅਧਿਕਾਰੀ ਐੱਨ.ਐੱਸ. ਵੈਂਕਟੇਸ਼ ਨੇ ਕਿਹਾ ਕਿ 2020 ਚ ਇਹ ਉਦਯੋਗ 17 ਤੋਂ 18 ਫੀਸਦੀ ਦੀ ਦਰ ਨਾਲ ਵਾਧਾ ਦਰਜ ਕਰੇਗਾ। ਸ਼ੇਅਰ ਬਾਜ਼ਾਰਾਂ 'ਚ ਸੁਧਾਰ ਦੀ ਉਮੀਦ ਦੇ ਦੌਰਾਨ ਇਕਵਿਟੀ ਫੰਡਸ 'ਚ ਨਿਵੇਸ਼ ਦਾ ਪ੍ਰਵਾਹ ਸੁਧਰੇਗਾ।
ਐਮਫੀ ਦੇ ਅੰਕੜਿਆਂ ਮੁਤਾਬਕ ਮਿਊਚੁਅਲ ਫੰਡ ਕੰਪਨੀਆਂ ਦੇ ਪ੍ਰਬੰਧਨ ਜਾਂ ਏ.ਯੂ.ਐੱਸ. 2019 'ਚ 18 ਫੀਸਦੀ ਭਾਵ 4.2 ਲੱਖ ਕਰੋੜ ਰੁਪਏ ਵਧ ਕੇ ਨਵੰਬਰ ਦੇ ਅੰਤ ਤੱਕ 27 ਲੱਖ ਕਰੋੜ ਰੁਪਏ 'ਤੇ ਪਹੁੰਚ ਗਈ। ਇਹ ਇਸ ਦਾ ਸਭ ਤੋਂ ਉੱਚਾ ਪੱਧਰ ਹੈ। ਦਸੰਬਰ 2018 ਦੇ ਅੰਤ ਤੱਕ ਮਿਊਚੁਅਲ ਫੰਡ ਕੰਪਨੀਆਂ ਦਾ ਏ.ਯੂ.ਐੱਸ. 22.86 ਲੱਖ ਕਰੋੜ ਰੁਪਏ ਸੀ। 2019 ਲਗਾਤਾਰ ਸੱਤਵਾਂ ਸਾਲ ਰਿਹਾ ਹੈ ਜਦੋਂਕਿ ਮਿਊਚੁਅਲ ਫੰਡ ਉਦਯੋਗ ਦਾ ਏ.ਯੂ.ਐੱਸ. ਵਧਿਆ ਹੈ। ਨਵੰਬਰ 2009 'ਚ ਉਦਯੋਗ ਦਾ ਏ.ਯੂ.ਐੱਮ. 8.22 ਲੱਖ ਕਰੋੜ ਰੁਪਏ ਸੀ ਜੋ ਨਵੰਬਰ 2019 ਤੱਕ 27 ਲਖ ਕਰੋੜ ਰੁਪਏ ਹੋ ਗਿਆ ਹੈ।  

Aarti dhillon

This news is Content Editor Aarti dhillon