ਮੁਥੂਟ ਗਰੁੱਪ ਨੇ ਬਤੌਰ ਚੇਨਈ ਸੁਪਰ ਕਿੰਗਜ਼ ਸਪਾਂਸਰ, ਲਾਂਚ ਕੀਤੇ ਸੋਨੇ ਦੇ ਸਿੱਕੇ

05/03/2018 3:01:53 PM

ਨਵੀਂ ਦਿੱਲੀ — ਚੇਨਈ ਸੁਪਰ ਕਿੰਗਜ਼ ਦੇ ਨਾਲ ਮੁਥੂਟ ਨੇ ਬਤੌਰ ਟੀਮ ਸਪਾਂਸਰ ਜੁੜਨ ਦੀ ਖੁਸ਼ੀ 'ਚ ਗੋਲਡ ਕੁਆਇਨ ਲਾਂਚ ਕੀਤਾ ਹੈ। 
ਖਾਸਤੌਰ 'ਤੇ ਤਿਆਰ ਕੀਤੇ ਗਏ 8 ਗ੍ਰਾਮ ਦੇ ਸੋਨੇ ਦੇ ਸਿੱਕੇ 'ਚ 24 ਕੈਰੇਟ ਤੇ 999 ਸ਼ੁੱਧਤਾ ਹੈ ਅਤੇ ਇਸ ਦੇ ਇਕ ਪਾਸੇ ਸੀ. ਐੱਸ. ਕੇ. ਦਾ ਲੋਗੋ ਤੇ ਦੂਜੇ ਪਾਸੇ ਦਿ ਮੁਥੂਟ ਗਰੁੱਪ ਦਾ ਲੋਗੋ ਹੈ। ਨਵੇਂ ਸੋਨੇ ਦੇ ਸਿੱਕੇ ਦੇ ਬਾਰੇ 'ਚ ਦਿ ਮੁਥੂਟ ਗਰੁੱਪ ਦੇ ਡਿਪਟੀ ਮੈਨੇਜਿੰਗ ਡਾਇਰੈਕਟਰ ਅਲੈਕਜੈਂਡਰ ਜਾਰਜ ਮੁਥੂਟ ਨੇ ਕਿਹਾ,'' ਮੁਥੂਟ ਸੀ. ਐੱਸ. ਕੇ. ਲਿਮਟਿਡ ਐਡੀਸ਼ਨ ਸੋਨੇ ਦੇ ਸਿੱਕੇ ਲਾਂਚ ਕਰਨ 'ਚ ਸਾਨੂੰ ਬਹੁਤ ਖੁਸ਼ੀ ਹੈ। ਸੋਨੇ ਦੇ ਸਿੱਕੇ ਤੇ ਇਨ੍ਹਾਂ ਦੀ ਪੈਕੇਜਿੰਗ ਦੋਵੇਂ ਹੀ ਬਹੁਤ ਖਾਸ ਹਨ।