ਮੁਕੇਸ਼ ਅੰਬਾਨੀ ਦੀ ਕੰਪਨੀ RIL ਦਾ ਰਿਕਾਰਡ ਮੁਨਾਫਾ, JIO ਨੇ ਕਮਾਏ 1350 ਕਰੋੜ

01/18/2020 11:41:20 AM

ਮੁੰਬਈ — ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਇੰਡਸਟਰੀਜ਼(RIL) ਦੇ ਡਿਜੀਟਲ ਅਤੇ ਪ੍ਰਚੂਨ ਕਾਰੋਬਾਰ ਨੇ ਤੇਲ ਅਤੇ ਪੈਟਰੋਰਸਾਇਣ ਕਾਰੋਬਾਰ ਦੀ ਤੁਲਨਾ 'ਚ ਬਿਹਤਰ ਪ੍ਰਦਰਸ਼ਨ ਕੀਤਾ ਹੈ। ਮੌਜੂਦਾ ਵਿੱਤੀ ਸਾਲ ਦੀ ਤੀਜੀ ਤਿਮਾਹੀ 'ਚ ਰਿਲਾਇੰਸ ਜੀਓ(Reliance Jio) ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਆਰ.ਆਈ.ਐਲ.(RIL) ਦਾ ਮੁਨਾਫਾ ਸਾਲਾਨਾ ਆਧਾਰ 'ਤੇ 13.5 ਫੀਸਦੀ ਵਧ ਗਿਆ ਹੈ। ਇਸ ਦੌਰਾਨ RIL ਨੂੰ 11640 ਕਰੋੜ ਦਾ ਰਿਕਾਰਡ ਮੁਨਾਫਾ ਹੋਇਆ ਹੈ ਜਦੋਂਕਿ ਵਿੱਤੀ ਸਾਲ 2019 ਦੀ ਤੀਜੀ ਤਿਮਾਹੀ ਵਿਚ ਕੰਪਨੀ ਨੂੰ 10251 ਕਰੋੜ ਰੁਪਏ ਦਾ ਮੁਨਾਫਾ ਹੋਇਆ ਸੀ। ਸਤੰਬਰ ਤਿਮਾਹੀ ਵਿਚ ਕੰਪਨੀ ਨੂੰ 11262 ਕਰੋੜ ਰੁਪਏ ਰਿਹਾ ਸੀ। ਇਸ ਦੇ ਨਾਲ ਹੀ ਤੀਜੀ ਤਿਮਾਹੀ ਦੌਰਾਨ RIL ਦਾ ਗ੍ਰਾਸ ਰਿਫਾਈਨ ਮਾਰਜਨ 9.2 ਡਾਲਰ ਪ੍ਰਤੀ ਬੈਰਲ ਰਿਹਾ ਹੈ, ਜਿਹੜਾ ਕਿ ਦੂਜੀ ਤਿਮਾਹੀ ਵਿਚ 9.4 ਡਾਲਰ ਪ੍ਰਤੀ ਬੈਰਲ ਸੀ।

ਰੈਵੇਨਿਊ 168, 858 ਕਰੋੜ 

ਦਸੰਬਰ ਤਿਮਾਹੀ 'ਚ RIL ਦਾ ਰੈਵੇਨਿਊ ਸਾਲਾਨਾ ਆਧਾਰ 'ਤੇ 1.4 ਫੀਸਦੀ ਘੱਟ ਕੇ ਅਤੇ ਤਿਮਾਹੀ ਆਧਾਰ 'ਤੇ 2.5 ਫੀਸਦੀ ਵਧ ਕੇ 168.858 ਕਰੋੜ ਰੁਪਏ ਰਿਹਾ ਹੈ। ਇਕ ਸਾਲ ਪਹਿਲਾਂ ਦੀ ਇਸੇ ਸਮਾਨ ਮਿਆਦ ਵਿਚ ਇਹ 171,300 ਕਰੋੜ ਰੁਪਏ ਰਿਹਾ ਸੀ। ਇਸ ਦੇ ਨਾਲ ਹੀ ਪਿਛਲੀ ਤਿਮਾਹੀ ਵਿਚ 164,769 ਕਰੋੜ ਰੁਪਏ ਸੀ।

ਜੀ.ਆਰ.ਐਮ.

ਦਸੰਬਰ ਤਿਮਾਹੀ ਵਿਚ GRM ਵੀ ਉਮੀਦ ਅਨੁਸਾਰ ਰਿਹਾ। ਇਸ ਦੌਰਾਨ RIL ਦਾ GRM 9.2 ਡਾਲਰ ਪ੍ਰਤੀ ਬੈਰਲ ਰਿਹਾ। ਜਦੋਂਕਿ ਇਕ ਸਾਲ ਪਹਿਲਾਂ ਦੀ ਇਸੇ ਮਿਆਦ ਵਿਚ ਇਹ 8.8 ਡੈਲਰ ਪ੍ਰਤੀ ਬੈਰਲ ਰਿਹਾ ਸੀ। ਪਿਛਲੀ ਤਿਮਾਹੀ ਵਿਚ GRM 9.4 ਡਾਲਰ ਪ੍ਰਤੀ ਬੈਰਲ ਰਿਹਾ ਸੀ।

RIL ਦੀ ਰਿਫਾਇਨਿੰਗ ਆਮਦਨ ਵਧੀ

ਤੀਜੀ ਤਿਮਾਹੀ 'ਚ RIL ਦਾ ਰਿਫਾਇਨਿੰਗ ਅਤੇ ਮਾਰਕੀਟਿੰਗ ਆਮਦਨ ਸਾਲਾਨਾ ਆਧਾਰ 'ਤੇ 47.3 ਫੀਸਦੀ ਵਧ ਕੇ 1.11 ਲੱਖ ਕਰੋੜ ਰਹੀ ਹੈ ਜਦੋਂਕਿ ਇਸ ਸੈਗਮੈਂਟ 'ਚ EBIT ਸਾਲਾਨਾ ਆਧਾਰ 'ਤੇ 18 ਫੀਸਦੀ ਘੱਟ ਹੋ ਕੇ 5055 ਕਰੋੜ ਰਿਹਾ ਹੈ। 

RIL ਦਾ PBDIT ਤੀਜੀ ਤਿਮਾਹੀ 'ਚ ਸਾਲਾਨਾ ਆਧਾਰ 'ਤੇ 9.6 ਫੀਸਦੀ ਅਤੇ ਤਿਮਾਹੀ ਆਧਾਰ 'ਤੇ 1 ਫੀਸਦੀ ਵਧ ਕੇ 26,088 ਕਰੋੜ ਰੁਪਏ ਰਿਹਾ ਹੈ। ਇਕ ਸਾਲ ਪਹਿਲਾਂ ਦੀ ਇਸੇ ਤਿਮਾਹੀ 'ਚ ਇਹ 23,801 ਕਰੋੜ ਅਤੇ ਪਿਛਲੀ ਤਿਮਾਹੀ 'ਚ 25,820 ਕਰੋੜ ਰੁਪਏ ਸੀ।

ਸਾਲਾਨਾ ਆਧਾਰ 'ਤੇ ਟੈਕਸ ਤੋਂ ਪਹਿਲਾਂ ਦਾ ਲਾਭ 3.6 ਫੀਸਦੀ ਵਧ ਕੇ 14,962 ਕਰੋੜ ਰੁਪਏ ਰਿਹਾ ਹੈ। ਨਕਦੀ ਲਾਭ 10.7 ਫੀਸਦੀ ਵਧ 18,511 ਕਰੋੜ ਰਿਹਾ ਹੈ।

ਡਿਜੀਟਲ ਕਾਰੋਬਾਰ 'ਚ ਮਜ਼ਬੂਤ ਗ੍ਰੋਥ

ਡਿਜੀਟਲ ਕਾਰੋਬਾਰ ਤਿਮਾਹੀ  EBITDA 43.5 ਫੀਸਦੀ ਵਧ ਕੇ 5833 ਕਰੋੜ ਰੁਪਏ ਹੋ ਗਿਆ ਹੈ ਜਿਹੜਾ ਕਿ ਪਿਛਲੀ ਤਿਮਾਹੀ 'ਚ ਪਹਿਲੀ ਵਾਰ 5000 ਕਰੋੜ ਦੇ ਪਾਰ ਗਿਆ ਸੀ। ਇਸ ਦੇ ਨਾਲ ਹੀ ਰਿਟੇਲ ਕਾਰੋਬਾਰ ਤਿਮਾਹੀ EBITDA 62.3 ਫੀਸਦੀ ਵਧ ਕੇ 2727 ਕਰੋੜ ਰੁਪਏ ਰਿਹਾ ਜਿਹੜਾ ਕਿ ਪਿਛਲੀ ਤਿਮਾਹੀ 'ਚ 2322 ਕਰੋੜ ਰੁਪਏ ਸੀ।