ਅਮਰੀਕਾ ਦੀ ਕੰਪਨੀ ਮਿਮੋਸਾ ਨੈੱਟਵਰਕ ਨੂੰ ਖਰੀਦਣਗੇ ਮੁਕੇਸ਼ ਅੰਬਾਨੀ, 492 ਕਰੋੜ ’ਚ ਹੋਵੇਗਾ ਸੌਦਾ

03/10/2023 10:47:32 AM

ਨਵੀਂ ਦਿੱਲੀ – ਉਦਯੋਗਪਤੀ ਮੁਕੇਸ਼ ਅੰਬਾਨੀ ਦੀ ਰਿਲਾਇੰਸ ਜੀਓ ਆਪਣੀ ਵਿਸਤਾਰ ਯੋਜਨਾ ਦੇ ਤਹਿਤ ਹੁਣ ਅਮਰੀਕਾ ਦੀ ਦਿੱਗਜ਼ ਆਈ. ਟੀ. ਕੰਪਨੀ ਮਿਮੋਸਾ ਨੈੱਟਵਰਕ ਨੂੰ ਖਰੀਦਣ ਜਾ ਰਹੀ ਹੈ। ਦੋਵੇਂ ਕੰਪਨੀਆਂ ਦੀ ਇਹ ਡੀਲ ਕਰੀਬ 60 ਮਿਲੀਅਨ ਡਾਲਰ ਯਾਨੀ ਕਰੀਬ 492 ਕਰੋੜ ਰੁਪਏ ’ਚ ਹੋਣ ਜਾ ਰਹੀ ਹੈ। ਮਿਮੋਸਾ ਨੈੱਟਵਰਕ ਨਾਲ ਰਿਲਾਇੰਸ ਦਾ ਸੌਦਾ 60 ਮਿਲੀਅਨ ਡਾਲਰ ’ਚ ਡੈਟ-ਫ੍ਰੀ, ਕੈਸ਼-ਫ੍ਰੀ ਦੇ ਆਧਾਰ ’ਤੇ ਹੋਵੇਗਾ। ਵੀਰਵਾਰ ਨੂੰ ਇਹ ਜਾਣਕਾਰੀ ਕੰਪਨੀ ਨੇ ਦਿੱਤੀ ਹੈ। ਏਅਰਸਪੈਨ ਨੈੱਟਵਰਕ ਹੋਲਡਿੰਗਸ ਅਤੇ ਰੈਡੀਸਿਸ ਕਾਰਪੋਰੇਸ਼ਨ ਜੋ ਰਿਲਾਇੰਸ ਜੀਓ ਦੀਆਂ ਸਹਾਇਕ ਕੰਪਨੀਆਂ ਹਨ, ਨੇ ਇਸ ਐਕਵਾਇਰਮੈਂਟ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ : ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨਾਂ ਹੋਈ ਇਹ ਵੱਡੀ ਉਪਲੱਬਧੀ

ਕੰਪਨੀ ਦੀ ਸਟੇਟਮੈਂਟ ਮੁਤਾਬਕ ਰਿਲਾਇੰਸ ਜੀਓ ਇੰਫੋਕਾਮ ਯੂ. ਐੱਸ. ਏ. ਇੰਕ, ਜੀਓ ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਏਅਰਸਪੈਨ ਦੀ ਸ਼ੇਅਰਧਾਰਕ ਹੈ ਅਤੇ ਇਸ ਦੇ ਬੋਰਡ ਆਫ ਡਾਇਰੈਕਟਰਸ ’ਚ ਵੀ ਸ਼ਾਮਲ ਹਨ। 5ਜੀ ਨੈੱਟਵਰਕ ’ਤੇ ਹੋਵੇਗਾ ਕੰਮ ਇਸ ਐਕਵਾਇਰਮੈਂਟ ਤੋਂ ਬਾਅਦ ਜੀਓ 5ਜੀ ਐਕਸਪੈਂਸ਼ਨ ਦਾ ਆਪਣਾ ਪਲਾਨ ਹੋਰ ਤੇਜ਼ੀ ਨਾਲ ਵਧਾਏਗੀ। ਕੰਪਨੀ ਮੁਤਾਬਕ ਮਿਮੋਸਾ ਨੈੱਟਵਰਕ ਦੀ ਐਕਵਾਇਰਮੈਂਟ ਜੀਓ ਦੀ ਡੀਲਰਸ਼ਿਪ ਅਤੇ ਇਨੋਵੇਸ਼ਨ ਨੂੰ ਅੱਗੇ ਲੈ ਜਾਏਗਾ। ਕੰਪਨੀ ਦਾ ਫੋਕਸ ਟੈਲੀਕਾਮ ਨੈੱਟਵਰਕ ਪ੍ਰੋਡਕਟਸ ਅਤੇ ਗਾਹਕਾਂ ਤੱਕ ਕੁਆਲਿਟੀ ਪਹੁੰਚਾਉਣਾ ਰਹੇਗਾ। ਜੀਓ ਨੇ ਪਹਿਲਾਂ ਤੋਂ ਹੀ ਦੇਸ਼ ਦੇ ਕਈ ਵੱਡੇ ਹਿੱਸਿਆਂ ’ਚ 5ਜੀ ਸੇਵਾ ਲਾਂਚ ਕਰ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਐਕਵਾਇਰਮੈਂਟ ਤੋਂ ਬਾਅਦ ਕੰਪਨੀ ਉਨ੍ਹਾਂ ਹਿੱਸਿਆਂ ’ਚ ਕੁਆਲਿਟੀ ਨੂੰ ਹੋਰ ਬਿਹਤਰ ਬਣਾਉਣ ਦਾ ਕੰਮ ਕਰੇਗੀ।

ਇਹ ਵੀ ਪੜ੍ਹੋ : UPI ਰਾਹੀਂ ਰੋਜ਼ਾਨਾ ਲੈਣ-ਦੇਣ 36 ਕਰੋੜ ਤੋਂ ਵੱਧ : ਸ਼ਕਤੀਕਾਂਤ ਦਾਸ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur