ਮੁਕੇਸ਼ ਅੰਬਾਨੀ ਦੀ RIL ਨੇ ਰਚਿਆ ਇਤਿਹਾਸ, ਬਣੀ ਦੁਨੀਆ ਦੀ 6ਵੀਂ ਸਭ ਤੋਂ ਵੱਡੀ ਤੇਲ ਕੰਪਨੀ

11/20/2019 3:37:03 PM

ਨਵੀਂ ਦਿੱਲੀ—ਦੇਸ਼ ਦੀ ਸਭ ਤੋਂ ਅਮੀਰ ਕਾਰੋਬਾਰੀ ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰ.ਆਈ.ਐੱਲ.) ਨੇ ਬੁੱਧਵਾਰ ਨੂੰ ਇਕ ਵਾਰ ਫਿਰ ਨਵਾਂ ਇਤਿਹਾਸ ਰਚਿਆ ਹੈ। ਰਿਲਾਇੰਸ ਇੰਡਸਟਰੀਜ਼ ਦੁਨੀਆ ਦੀ ਟਾਪ 6 ਤੇਲ ਉਤਪਾਦਕ ਕੰਪਨੀਆਂ ਦੇ ਕਲੱਬ 'ਚ ਸ਼ਾਮਲ ਹੋ ਗਈ ਹੈ। ਨਾਲ ਹੀ ਕੰਪਨੀ ਨੇ 9.50 ਲੱਖ ਕਰੋੜ ਰੁਪਏ ਦੇ ਮਾਰਕਿਟ (ਬਾਜ਼ਾਰ ਪੂੰਜੀਕਰਨ) ਦੇ ਅੰਕੜੇ ਨੂੰ ਪਾਰ ਕੀਤਾ ਹੈ।

ਬ੍ਰਿਟੇਨ ਦੀ ਬੀ.ਪੀ. ਪੀ.ਐੱਲ.ਸੀ. ਨੂੰ ਪਛਾੜਿਆ
ਮੁਕੇਸ਼ ਅੰਬਾਨੀ ਦੀ ਕੰਪਨੀ ਨੇ ਬ੍ਰਿਟੇਨ ਦੀ ਬੀ.ਪੀ. ਪੀ.ਐੱਲ.ਸੀ. ਨੂੰ ਪਛਾੜਦੇ ਹੋਏ ਇਹ ਉਪਲੱਬਧੀ ਹਾਸਲ ਕੀਤੀ ਹੈ। ਬੀ.ਪੀ. ਪੀ.ਐੱਲ.ਸੀ. ਦਾ ਮਾਰਕਿਟ ਐਪ 13200 ਕਰੋੜ ਡਾਲਰ ਭਾਵ 9.45 ਲੱਖ ਕਰੋੜ ਰੁਪਏ ਦੇ ਕਰੀਬ ਹੈ। ਦੱਸ ਦੇਈਏ ਕਿ ਇਸ ਸਾਲ ਰਿਲਾਇੰਸ ਇੰਡਸਟਰੀਜ਼ ਲਿਮਟਿਡ ਨੇ ਬ੍ਰਿਟੇਨ ਦੀ ਬੀ.ਪੀ. ਪੀ.ਐੱਲ.ਸੀ. ਦੇ ਨਾਲ ਸਮਝੌਤਾ ਕੀਤਾ ਹੈ। ਰਿਲਾਇੰਸ ਇੰਡਸਟਰੀਜ਼ ਤੋਂ ਅੱਗੇ ਹੁਣ ਚੀਨ ਨੂੰ ਪੇਟ੍ਰੋਚਾਈਨਾ, ਸਾਊਦੀ ਦੀ ਅਰਾਮਕੋ ਅਤੇ ਐਕਸਾਨ ਮੋਬਿਲ ਕਾਰਪ ਵਰਗੀ ਟਾਪ ਐਨਰਜੀ ਕੰਪਨੀਆਂ ਹਨ।


ਮਾਰਕਿਟ ਕੈਪ 10 ਲੱਖ ਕਰੋੜ ਦੇ ਕਰੀਬ
ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਰਿਲਾਇੰਸ ਇੰਡਸਟਰੀਜ਼ ਦਾ ਸ਼ੇਅਰ 4.10 ਫੀਸਦੀ ਦੇ ਵਾਧੇ ਨਾਲ 1,571.85 ਰੁਪਏ 'ਤੇ ਪਹੁੰਚ ਗਿਆ। ਇਹ ਇਸ ਦਾ ਆਲ ਟਾਈਮ ਹਾਈ ਲੈਵਲ ਹੈ। ਸ਼ੇਅਰ 'ਚ ਜ਼ੋਰਦਾਰ ਤੇਜ਼ੀ ਦੇ ਵਿਚਕਾਰ ਕੰਪਨੀ ਦਾ ਮਾਰਕਿਟ ਕੈਪੀਟਲ ਵਧ ਕੇ 9,90,366.80 ਕਰੋੜ ਰੁਪਏ 'ਤੇ ਪਹੁੰਚ ਗਿਆ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਰਿਲਾਇੰਸ ਇੰਡਸਟਰੀਜ਼ ਨੇ 9.50 ਲੱਖ ਕਰੋੜ ਦੇ ਮਾਰਕਿਟ ਕੈਪ ਦੇ ਮੁਕਾਮ ਨੂੰ ਹਾਸਲ ਕੀਤਾ ਹੈ। ਭਾਰਤ 'ਚ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਲਿਸਟਿਡ ਕੰਪਨੀ ਦਾ 9 ਲੱਖ ਕਰੋੜ ਜਾਂ ਉਸ ਤੋਂ ਜ਼ਿਆਦਾ ਦਾ ਮਾਰਕਿਟ ਕੈਪ ਹੈ।

Aarti dhillon

This news is Content Editor Aarti dhillon