ਮੁਕੇਸ਼ ਅੰਬਾਨੀ ਦਾ ਇਕ ਹੋਰ ਵੱਡਾ ਨਿਵੇਸ਼, ਨਕਦ ’ਚ ਖ਼ਰੀਦੀਆਂ 2 ਭਾਰਤੀ ਕੰਪਨੀਆਂ

03/11/2023 12:52:40 PM

ਨਵੀਂ ਦਿੱਲੀ (ਇੰਟ.) – ਮੁਕੇਸ਼ ਅੰਬਾਨੀ ਨੇ ਆਪਣੇ ਪੋਲਿਸਟਰ ਸਾਮਰਾਜ ’ਚ ਵਿਸਤਾਰ ਕਰਦੇ ਹੋਏ 2 ਕੰਪਨੀਆਂ ਨੂੰ ਖਰੀਦਿਆ ਹੈ। ਜਾਣਕਾਰੀ ਮੁਤਾਬਕ ਰਿਲਾਇੰਸ ਇੰਡਸਟ੍ਰੀਜ਼ ਦੀ ਰਿਲਾਇੰਸ ਪੋਲਿਸਟਰ ਲਿਮਟਿਡ ਨੇ ਸ਼ੁੱਭਲਕਸ਼ਮੀ ਪੋਲਿਸਟਰਸ ਲਿਮਟਿਡ ਅਤੇ ਸ਼ੁੱਭਲਕਸ਼ਮੀ ਪੋਲੀਟੈਕਸ ਲਿਮਟਿਡ ਦੇ ਪੋਲਿਐਸਟਰ ਕਾਰੋਬਾਰ ਦੀ ਐਕਵਾਇਰਮੈਂਟ ਪੂਰੀ ਕਰ ਲਈ ਹੈ। ਰਿਲਾਇੰਸ ਪੋਲਿਸਟਰ ਨੇ ਸਤੰਬਰ 2022 ’ਚ ਸ਼ੁੱਭਲਕਸ਼ਮੀ ਪੋਲਿਸਟਰ ਨੂੰ 1,522 ਕਰੋੜ ਰੁਪਏ ਅਤੇ ਸ਼ੁੱਭਲਕਸ਼ਮੀ ਪੋਲੀਟੈਕਸ ਨੂੰ 70 ਕਰੋੜ ਰੁਪਏ ’ਚ ਨਕਦ ’ਚ ਖਰੀਦ ਲਈ ਨਿਸ਼ਚਿਤ ਸਮਝੌਤੇ ’ਤੇ ਹਸਤਾਖਰ ਕੀਤੇ ਸਨ।

ਇਹ ਵੀ ਪੜ੍ਹੋ : ਬਿੰਨੀ ਬਾਂਸਲ ਨੇ PhonePe 'ਚ ਹਿੱਸੇਦਾਰੀ ਖ਼ਰੀਦਣ ਦੀ ਬਣਾਈ ਯੋਜਨਾ, ਮੋਟਾ ਨਿਵੇਸ਼ ਕਰਨ ਦਾ ਹੈ ਪਲਾਨ

ਭਾਰਤੀ ਮੁਕਾਬਲੇਬਾਜ਼ ਕਮਿਸ਼ਨ (ਸੀ. ਸੀ. ਆਈ.) ਨੇ ਅਕਤੂਬਰ ’ਚ ਐਕਵਾਇਰਮੈਂਟ ਨੂੰ ਮਨਜ਼ੂਰੀ ਦਿੱਤੀ ਸੀ। ਰਿਲਾਇੰਸ ਇੰਡਸਟ੍ਰੀਜ਼ ਨੇ ਐਕਸਚੇਂਜ ਫਾਈਲਿੰਗ ਰਾਹੀਂ ਨਿਵੇਸ਼ਕਾਂ ਨੂੰ ਐਕਵਾਇਰਮੈਂਟ ਦੀ ਜਾਣਕਾਰੀ ਦਿੱਤੀ। ਰਿਲਾਇੰਸ ਇੰਡਸਟ੍ਰੀਜ਼ ਨੇ ਕਿਹਾ ਕਿ ਅਸੀਂ ਤੁਹਾਨੂੰ ਸੂਚਿਤ ਕਰਨਾ ਚਾਹੁੰਦੇ ਹਾਂ ਕਿ ਰਿਲਾਇੰਸ ਪੋਲਿਸਟਰ ਲਿਮਟਿਡ (ਜਿਸ ਨੂੰ ਪਹਿਲਾਂ ਰਿਲਾਇੰਸ ਪੈਟਰੋਲੀਅਮ ਰਿਟੇਲ ਲਿਮਟਿਡ ਦੇ ਨਾਂ ਨਾਲ ਜਾਣਿਆ ਜਾਂਦਾ ਸੀ), ਕੰਪਨੀ ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਨੇ ਸਾਰੇ ਜ਼ਰੂਰੀ ਅਪਰੂਵਲ ਪ੍ਰਾਪਤ ਕਰਨ ਤੋਂ ਬਾਅਦ 8 ਮਾਰਚ 2023 ਨੂੰ ਸ਼ੁੱਭਲਕਸ਼ਮੀ ਪੋਲਿਸਟਰ ਲਿਮਟਿਡ ਅਤੇ ਸ਼ੁੱਭਲਕਸ਼ਮੀ ਪੋਲੀਟੈਕਸ ਲਿਮਟਿਡ ਦੇ ਪੋਲਿਸਟਰ ਬਿਜ਼ਨੈੱਸ ਦੀ ਐਕਵਾਇਰਮੈਂਟ ਪੂਰੀ ਕਰ ਲਈ ਹੈ।

ਇਹ ਵੀ ਪੜ੍ਹੋ : ਪੈਨਸ਼ਨ ਸਬੰਧੀ ਚਿੰਤਾਵਾਂ ਨੂੰ ਦੂਰ ਕਰਨ ਲਈ OPS ਦੀ ਥਾਂ ਘੱਟ ਖਰਚੀਲਾ ਤਰੀਕਾ ਲੱਭਿਆ ਜਾਏ : ਰਾਜਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur