ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਮੁਕੇਸ਼ ਅੰਬਾਨੀ, ਜੈਕ ਮਾ ਨੂੰ ਛੱਡਿਆ ਪਿੱਛੇ

07/13/2018 9:28:02 PM

ਨਵੀਂ ਦਿੱਲੀ—ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਚੇਅਰਮੈਨ ਮੁਕੇਸ਼ ਅੰਬਾਨੀ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਸ਼ੁੱਕਰਵਾਰ ਨੂੰ ਕਾਰੋਬਾਰ ਦੌਰਾਨ ਉਨ੍ਹਾਂ ਨੇ ਅਲੀਬਾਬਾ ਗਰੁੱਪ ਦੇ ਫਾਊਂਡਰ ਜੈਕ ਮਾ ਨੂੰ ਪਿੱਛੇ ਛੱਡ ਦਿੱਤਾ ਹੈ। ਰਿਲਾਇੰਸ ਇੰਡਸਟਰੀਜ਼ ਦੀ 41ਵੀਂ ਏਨੁਅਲ ਜਨਰਲ ਮੀਟਿੰਗ ਤੋਂ ਬਾਅਦ ਲਗਾਤਾਰ ਕੰਪਨੀ ਦੇ ਸ਼ੇਅਰਾਂ 'ਚ ਤੇਜ਼ੀ ਜਾਰੀ ਹੈ। ਸ਼ੁੱਕਰਵਾਰ ਨੂੰ ਵੀ ਕੰਪਨੀ ਨੇ ਸ਼ੇਅਰਾਂ ਦੇ ਵਧਣ ਨਾਲ ਵੀ ਕਾਰੋਬਾਰ ਕੀਤਾ। ਇਸ ਨਾਲ ਰਿਲਾਇੰਸ 100 ਅਰਬ ਡਾਲਰ ਦੇ ਮਾਰਕੀਟ ਕੈਪ ਵਾਲੀ ਕੰਪਨੀਆਂ ਦੇ ਕਲੱਬ 'ਚ ਸ਼ਾਮਲ ਹੋ ਗਈ ਹੈ। 


ਬਲੂਮਬਰਗ ਬਿਲੇਨੀਅਰ ਇੰਡੈਕਸ ਮੁਤਾਬਕ ਸ਼ੁੱਕਰਵਾਰ ਨੂੰ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰ 1.6 ਫੀਸਦੀ ਵਧ ਕੇ 1,099.8 ਰੁਪਏ ਪਹੁੰਚ ਗਏ ਸਨ ਜਿਸ ਕਾਰਨ ਉਨ੍ਹਾਂ ਦੀ ਨੈੱਟਵਰਥ 44.3 ਅਰਬ (ਕਰੀਬ 3.02 ਲੱਖ ਕਰੋੜ ਰਪਏ) ਪਹੁੰਚ ਗਈ। ਅਲੀਬਾਬਾ ਗਰੁੱਪ ਦੇ ਜੈਕ ਮਾ ਦੀ ਨੈੱਟਵਰਥ ਅਮਰੀਕਾ 'ਚ ਵੀਰਵਾਰ ਨੂੰ ਕਾਰੋਬਾਰ ਦੌਰਾਨ 44 ਅਰਬ ਡਾਲਰ (ਤਕਰੀਬਨ 3.01 ਲੱਖ ਕਰੋੜ ਰੁਪਏ) 'ਤੇ ਬੰਦ ਹੋਈ। ਜੈਕ ਮਾ ਦੀ ਕੰਪਨੀ ਯੂ.ਐੱਸ. 'ਚ ਲਿਸਟੇਡ ਹੈ। ਇਸ ਤਰ੍ਹਾਂ ਮੁਕੇਸ਼ ਅੰਬਾਨੀ ਨੇ ਜੈਕ ਮਾ ਨੂੰ ਪਿੱਛੇ ਛੱਡ ਦਿੱਤਾ ਹੈ ਅਤੇ ਉਹ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। 


ਪੈਟਰੋਕੇਮੀਕਲ ਦੀ ਕੈਪੇਸਿਟੀ ਵਧਣ ਨਾਲ ਵਧੀ ਨੈੱਟਵਰਥ
ਅੰਬਾਨੀ ਦੀ ਨੈੱਟਵਰਥ ਆਪਣੇ ਪੈਟਰੋਕੇਮੀਕਲ ਕਾਰੋਬਾਰ ਦੀ ਕੈਪੇਸਿਟੀ ਡਬੱਲ ਕਰਨ ਕਾਰਨ 4 ਅਰਬ ਡਾਲਰ ਵਧ ਗਈ ਹੈ। ਰਿਲਾਇੰਸ ਜਿਓ ਇੰਫੋਕਾਮ ਦੀ ਸਫਲਤਾ ਨਾਲ ਇੰਵੈਸਟਰ ਵੀ ਖੁਸ਼ ਹੈ। ਮਹੀਨੇ ਦੀ ਸ਼ੁਰੂਆਤ 'ਚ ਮੁਕੇਸ਼ ਅੰਬਾਨੀ ਨੇ ਦੱਸਿਆ ਸੀ ਕਿ 21.5 ਕਰੋੜ ਜਿਓ ਯੂਜ਼ਰਸ ਹਨ। ਹੁਣ ਉਹ ਆਪਣਾ ਈ-ਕਾਮਰਸ ਕਾਰੋਬਾਰੀ 'ਚ ਫੈਲਾਉਣ 'ਤੇ ਕੰਮ ਕਰ ਰਹੇ ਹਨ। ਸਾਲ 2018 'ਚ ਅਲੀਬਾਬਾ ਗਰੁੱਪ ਹੋਲਡਿੰਗ ਲਿਮਟਿਡ ਦੇ ਜੈਕ ਮਾ ਦੀ ਨੈੱਟਵਰਥ 'ਚ 1.4 ਅਰਬ ਡਾਲਰ ਗੁਆਏ ਹਨ। 


1,100 ਸ਼ਹਿਰਾਂ 'ਚ ਫਾਇਬਰ ਬੇਸਡ ਬ੍ਰਾਂਡਬੈਂਡ
ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ ਪੈਟਰੋਲੀਅਮ, ਆਇਲ ਅਤੇ ਗੈਸ, ਟੈਲੀਕਾਮ ਕਾਰੋਬਾਰ 'ਚ ਹੈ। ਆਪਣੀ ਸਾਲਾਨਾ ਸ਼ੇਅਰਹੋਲਡਰਸ ਦੀ ਮੀਟਿੰਗ 'ਚ ਮੁਕੇਸ਼ ਅੰਬਾਨੀ ਨੇ ਕਿਹਾ ਕਿ ਉਹ ਹਾਈਬ੍ਰਿਡ, ਆਨਲਾਈਨ ਟੂ ਆਨਲਾਈਨ ਕਾਮਰਸ ਪਲੇਟਫਾਰਮਸ 'ਚ ਗ੍ਰੋਥ ਦਾ ਮੌਕਾ ਦੇਖ ਰਹੇ ਹਨ। ਮੀਟਿੰਗ 'ਚ ਅੰਬਾਨੀ ਨੇ ਦੱਸਿਆ ਕਿ ਜਿਓ ਨੇ 1,100 ਸ਼ਹਿਰਾਂ 'ਚ ਫਾਈਬਰ ਬੇਸਡ ਬ੍ਰਾਂਡਬੈਂਡ ਸ਼ੁਰੂ ਕੀਤਾ ਹੈ। ਇਹ ਵਰਲਡ 'ਚ ਕਿਸੇ ਵੀ ਜਗ੍ਹਾ ਫਿਕਸਡ ਲਾਈਨ ਦਾ ਵੱਡਾ ਨੈੱਟਵਰਕ ਹੈ। ਸਾਲਾਨਾ ਮੀਟਿੰਗ 'ਚ ਐਲਾਨ ਤੋਂ ਬਾਅਦ ਰਿਲਾਇੰਸ 100 ਅਰਬ ਡਾਲਰ ਦੇ ਕਲੱਬ 'ਚ ਰੀ-ਐਂਟਰ ਕਰ ਗਈ ਸੀ।