ਮੁਕੇਸ਼ ਅੰਬਾਨੀ ਦਾ ਵੱਡਾ ਸੌਦਾ: ਅਮਰੀਕੀ ਕੰਪਨੀ 'ਚ 1.2 ਕਰੋੜ ਡਾਲਰ 'ਚ ਖ਼ਰੀਦੀ ਹਿੱਸੇਦਾਰੀ

09/23/2022 11:40:30 AM

ਮੁੰਬਈ - ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਰਿਲਾਇੰਸ ਨਿਊ ਐਨਰਜੀ ਲਿਮਿਟੇਡ (RNEL)ਨੇ ਅਮਰੀਕਾ ਦੇ ਕੈਲੀਫੋਰਨੀਆ ਸਥਿਤ ਕੈਲਕਸ ਕਾਰਪੋਰੇਸ਼ਨ ਵਿੱਚ ਨਿਵੇਸ਼ ਦਾ ਐਲਾਨ ਕੀਤਾ ਹੈ। ਰਿਲਾਇੰਸ ਨਿਊ ਐਨਰਜੀ ਕੈਲਕਸ ਵਿੱਚ 20% ਹਿੱਸੇਦਾਰੀ ਲਈ 1.2 ਕਰੋੜ ਡਾਲਰ ਦਾ ਨਿਵੇਸ਼ ਕਰੇਗੀ, ਜੋ ਅਗਲੀ ਪੀੜ੍ਹੀ ਦੀ ਸੋਲਰ ਤਕਨਾਲੋਜੀ ਵਿਕਸਿਤ ਕਰੇਗੀ। ਇਸ ਨਿਵੇਸ਼ ਨਾਲ ਕੰਪਨੀ ਨੂੰ 'ਐਡਵਾਂਸਡ ਸੋਲਰ ਸੈੱਲ ਟੈਕਨਾਲੋਜੀ' 'ਚ ਮਜ਼ਬੂਤੀ ਮਿਲਣ ਦੀ ਉਮੀਦ ਹੈ।

ਇਹ ਨਿਵੇਸ਼ ਕੈਲਕਸ ਨੂੰ ਅਮਰੀਕਾ ਦੇ ਨਾਲ-ਨਾਲ ਦੁਨੀਆ ਭਰ ਦੇ ਤਕਨਾਲੋਜੀ ਵਿਕਾਸ ਅਤੇ ਬਾਜ਼ਾਰਾਂ ਵਿੱਚ ਪੈਰ ਜਮਾਉਣ ਵਿੱਚ ਮਦਦ ਕਰੇਗਾ। ਦੋਵਾਂ ਕੰਪਨੀਆਂ ਨੇ ਇਸ ਲਈ ਰਣਨੀਤਕ ਭਾਈਵਾਲੀ ਸਮਝੌਤਾ ਕੀਤਾ ਹੈ। ਵਾਸਤਵ ਵਿੱਚ, ਕੈਲਕਸ ਆਪਣੀ ਪੇਰੋਵਸਕਾਈਟ-ਅਧਾਰਿਤ ਸੂਰਜੀ ਤਕਨਾਲੋਜੀ ਲਈ ਜਾਣਿਆ ਜਾਂਦਾ ਹੈ। ਕੰਪਨੀ ਉੱਚ-ਕੁਸ਼ਲਤਾ ਵਾਲੇ ਸੋਲਰ ਮੋਡੀਊਲ ਤਿਆਰ ਕਰਦੀ ਹੈ ਜੋ 20% ਜ਼ਿਆਦਾ ਊਰਜਾ ਪੈਦਾ ਕਰ ਸਕਦੀ ਹੈ। 25 ਸਾਲ ਤੱਕ ਬਿਜਲੀ ਪੈਦਾ ਕਰਨ ਵਾਲੇ ਇਸ ਦੇ ਸੋਲਰ ਪ੍ਰੋਜੈਕਟ ਦੀ ਲਾਗਤ ਵੀ ਬਹੁਤ ਘੱਟ ਹੈ।

ਇਹ ਵੀ ਪੜ੍ਹੋ : ਮੂੰਧੇ ਮੂੰਹ ਡਿੱਗਾ ਰੁਪਇਆ! ਭਾਰਤੀ ਕਰੰਸੀ ਆਪਣੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 'ਤੇ

ਰਿਲਾਇੰਸ ਗੁਜਰਾਤ ਦੇ ਜਾਮਨਗਰ ਵਿੱਚ ਇੱਕ ਵਿਸ਼ਵ ਪੱਧਰੀ, ਏਕੀਕ੍ਰਿਤ ਫੋਟੋਵੋਲਟਿਕ ਗੀਗਾ ਫੈਕਟਰੀ ਸਥਾਪਤ ਕਰ ਰਹੀ ਹੈ। ਇਸ ਨਿਵੇਸ਼ ਨਾਲ, ਰਿਲਾਇੰਸ ਕੈਲੈਕਸ ਦੇ ਉਤਪਾਦਾਂ ਦਾ ਫਾਇਦਾ ਉਠਾ ਸਕੇਗੀ ਅਤੇ 'ਵਧੇਰੇ ਸ਼ਕਤੀਸ਼ਾਲੀ' ਅਤੇ ਘੱਟ ਲਾਗਤ ਵਾਲੇ ਸੋਲਰ ਮੋਡੀਊਲ ਦਾ ਨਿਰਮਾਣ ਕਰ ਸਕੇਗੀ। ਇਸ ਨਿਵੇਸ਼ ਬਾਰੇ ਬੋਲਦਿਆਂ, ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਮੁਕੇਸ਼ ਅੰਬਾਨੀ ਨੇ ਕਿਹਾ, “ਕੈਲਕਸ ਵਿੱਚ ਨਿਵੇਸ਼ ਇੱਕ 'ਵਿਸ਼ਵ ਪੱਧਰੀ ਹਰੀ ਊਰਜਾ ਸਿਰਜਣਾ' ਈਕੋ-ਸਿਸਟਮ ਬਣਾਉਣ ਦੀ ਸਾਡੀ ਰਣਨੀਤੀ ਦੇ ਅਨੁਸਾਰ ਹੈ। ਸਾਡਾ ਮੰਨਣਾ ਹੈ ਕਿ ਕੈਲਕਸ ਦੀ ਪੇਰੋਵਸਕਾਈਟ-ਅਧਾਰਿਤ ਸੂਰਜੀ ਤਕਨਾਲੋਜੀ ਅਤੇ ਕ੍ਰਿਸਟਲਿਨ ਸੋਲਰ ਮੋਡੀਊਲ ਅਗਲੇ ਪੜਾਅ ਤੱਕ ਪਹੁੰਚਣ ਵਿੱਚ ਸਾਡੀ ਮਦਦ ਕਰਨਗੇ। ਅਸੀਂ ਇਸ ਦੇ ਉਤਪਾਦ ਵਿਕਾਸ ਅਤੇ ਇਸਦੀ ਤਕਨਾਲੋਜੀ ਦੇ ਵਪਾਰੀਕਰਨ ਨੂੰ ਤੇਜ਼ ਕਰਨ ਲਈ ਕੈਲਕਸ ਟੀਮ ਨਾਲ ਕੰਮ ਕਰਾਂਗੇ।

ਕੈਲਕਸ ਕਾਰਪੋਰੇਸ਼ਨ ਦੇ ਸੀਈਓ ਸਕਾਟ ਗਰੇਬੀਲ ਨੇ ਰਿਲਾਇੰਸ ਦੇ ਇੱਕ ਪ੍ਰਮੁੱਖ ਨਿਵੇਸ਼ਕ ਵਜੋਂ ਸ਼ਾਮਲ ਹੋਣ 'ਤੇ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ, “ਅਸੀਂ ਕ੍ਰਿਸਟਲਿਨ ਸੋਲਰ ਮੋਡੀਊਲ ਨੂੰ ਵਧੇਰੇ ਕੁਸ਼ਲ ਅਤੇ ਲਾਗਤ-ਪ੍ਰਭਾਵਸ਼ਾਲੀ ਬਣਾਉਣ ਅਤੇ ਸਾਡੀਆਂ ਨਿਰਮਾਣ ਸਮਰੱਥਾਵਾਂ ਨੂੰ ਵਧਾਉਣ 'ਤੇ ਧਿਆਨ ਕੇਂਦਰਿਤ ਕਰਨਾ ਜਾਰੀ ਰੱਖਾਂਗੇ। ਅਸੀਂ ਯੋਜਨਾਵਾਂ ਅਤੇ ਉਤਪਾਦ ਰੋਡਮੈਪ ਦਾ ਸਮਰਥਨ ਕਰਦੇ ਹਨ। " ਸੌਦੇ ਨੂੰ ਕਿਸੇ ਰੈਗੂਲੇਟਰੀ ਮਨਜ਼ੂਰੀ ਦੀ ਲੋੜ ਨਹੀਂ ਹੋਵੇਗੀ ਅਤੇ ਸਤੰਬਰ 2022 ਦੇ ਅੰਤ ਤੱਕ ਪੂਰਾ ਹੋਣ ਦੀ ਉਮੀਦ ਹੈ।

ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਨੇ ਰਤਨ ਟਾਟਾ ਸਮੇਤ ਇਨ੍ਹਾਂ ਦਿੱਗਜਾਂ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ਬਣਾਏ ਗਏ PM ਕੇਅਰਜ਼ ਫੰਡ ਦੇ ਟਰੱ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News