ਤਹਿਲਕਾ ਮਚਾਉਣ ਦੀ ਤਿਆਰੀ ’ਚ ਮੁਕੇਸ਼ ਅੰਬਾਨੀ, 65 ਦੀ ਉਮਰ ’ਚ ਸ਼ੁਰੂ ਕਰਨਗੇ ਨਵਾਂ ਕਾਰੋਬਾਰ

01/06/2023 1:28:58 PM

ਨਵੀਂ ਦਿੱਲੀ (ਇੰਟ.) – ਦੇਸ਼ ਦੀ ਸਭ ਤੋਂ ਕੀਮਤੀ ਕੰਪਨੀ ਰਿਲਾਇੰਸ ਇੰਡਸਟ੍ਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਸਭ ਕੁੱਝ ਆਪਣੇ ਬੱਚਿਆਂ ਦੇ ਹਵਾਲੇ ਕਰ ਕੇ ਕੁੱਝ ਨਵਾਂ ਕਰਨ ਦੀ ਸੋਚ ਰਹੇ ਹਨ। ਉਹ ਪਹਿਲਾਂ ਹੀ ਆਪਣੇ ਕਾਰੋਬਾਰ ਨੂੰ ਤਿੰਨ ਬੱਚਿਆਂ ’ਚ ਵੰਡ ਚੁੱਕੇ ਹਨ। ਹੁਣ ਉਹ ਜੀਓ ਵਰਗਾ ਤਹਿਲਕਾ ਮਚਾਉਣ ਦੀ ਤਿਆਰੀ ਕਰ ਰਹੇ ਹਨ। ਉਨ੍ਹਾਂ ਨੇ ਵੱਡੇ ਪੁੱਤਰ ਆਕਾਸ਼ ਅੰਬਾਨੀ ਨੂੰ ਟੈਲੀਕਾਮ ਬਿਜ਼ਨੈੱਸ ਦੀ ਕਮਾਨ ਦਿੱਤੀ ਹੈ, ਜਦ ਕਿ ਰਿਟੇਲ ਬਿਜ਼ਨੈੱਸ ਬੇਟੀ ਈਸ਼ਾ ਅੰਬਾਨੀ ਨੂੰ ਸੌਂਪਿਆ ਗਿਆ ਹੈ। ਛੋਟੇ ਬੇਟੇ ਅਨੰਤ ਅੰਬਾਨੀ ਨੂੰ ਆਇਲ ਰਿਫਾਈਨਿੰਗ ਅਤੇ ਪੈਟਰੋਕੈਮੀਕਲਸ ਬਿਜ਼ਨੈੱਸ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਪਾਕਿਸਤਾਨ 'ਚ ਆਟੇ ਦੀ ਕੀਮਤ 64 ਰੁਪਏ Kg ਦੇ ਪਾਰ, ਖੰਡ-ਘਿਓ ਦੀਆਂ ਕੀਮਤਾਂ ਚੜ੍ਹੀਆਂ ਅਸਮਾਨੀਂ

ਬਲੂਮਬਰਗ ਦੀ ਇਕ ਰਿਪੋਰਟ ਮੁਤਾਬਕ 65 ਸਾਲ ਦੇ ਮੁਕੇਸ਼ ਅੰਬਾਨੀ ਹੁਣ ਆਪਣਾ ਪੂਰਾ ਜ਼ੋਰ ਗ੍ਰੀਨ ਐਨਰਜੀ ’ਤੇ ਲਗਾਉਣਗੇ। ਅੰਬਾਨੀ ਨੇ ਪਿਛਲੇ ਸਾਲ ਐਲਾਨ ਕੀਤਾ ਸੀ ਕਿ ਉਨ੍ਹਾਂ ਦੀ ਕੰਪਨੀ ਗ੍ਰੀਨ ਐਨਰਜੀ ਬਿਜ਼ਨੈੱਸ ’ਤੇ ਅਗਲੇ 15 ਸਾਲਾਂ ’ਚ 75 ਅਰਬ ਡਾਲਰ ਦਾ ਭਾਰੀ ਨਿਵੇਸ਼ ਕਰੇਗੀ। ਰਿਲਾਇੰਸ ਨੇ 2035 ਤੱਕ ਕਾਰਬਨ ਨੈੱਟ-ਜ਼ੀਰੋ ਕੰਪਨੀ ਬਣਨ ਦਾ ਟੀਚਾ ਰੱਖਿਆ ਹੈ।

ਰਿਪੋਰਟ ’ਚ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਮੁਕੇਸ਼ ਅੰਬਾਨੀ ਕੰਪਨੀ ਦੀ ਗ੍ਰੀਨ ਐਨਰਜੀ ਨਾਲ ਜੁੜੀ ਸਟ੍ਰੈਟਜੀ ਨੂੰ ਦੇਖਣਗੇ। ਇਸ ’ਚ ਗੀਗਾ ਫੈਕਟਰੀਜ਼ ਦਾ ਨਿਰਮਾਣ ਅਤੇ ਬਲੂ ਹਾਈਡ੍ਰੋਜਨ ਸਹੂਲਤਾਂ ਸ਼ਾਮਲ ਹਨ। ਕੰਪਨੀ ਐਕਵਾਇਰਮੈਂਟ ਰਾਹੀਂ ਆਪਣਾ ਵਿਸਤਾਰ ਕਰੇਗੀ। ਨਾਲ ਹੀ ਸੰਭਾਵਿਤ ਨਿਵੇਸ਼ਕਾਂ ਨਾਲ ਵੀ ਗੱਲ ਕੀਤੀ ਜਾ ਰਹੀ ਹੈ। ਅੰਬਾਨੀ ਨੂੰ ਕਿਸੇ ਵੀ ਪ੍ਰਾਜੈਕਟ ’ਤੇ ਤਨ-ਮਨ-ਧਨ ਨਾਲ ਕੰਮ ਕਰਨ ਲਈ ਜਾਣਿਆ ਜਾਂਦਾ ਹੈ। 1990 ’ਚ ਉਨ੍ਹਾਂ ਨੇ ਬਿਜ਼ਨੈੱਸ ਲਈ ਦਿਨ-ਰਾਤ ਕੰਮ ਕੀਤਾ ਸੀ। ਇਸ ਤੋਂ ਬਾਅਦ ਪਿਛਲੇ ਦੋ ਦਹਾਕਿਆਂ ’ਚ ਉਨ੍ਹਾਂ ਦਾ ਜ਼ੋਰ ਟੈਲੀਕਾਮ ਬਿਜ਼ਨੈੱਸ ’ਤੇ ਰਿਹਾ।

ਇਹ ਵੀ ਪੜ੍ਹੋ : ਦੌਲਤ ਦੇ ਮਾਮਲੇ 'ਚ Gautam Adani ਮਾਰਨਗੇ ਵੱਡੀ ਛਾਲ ,ਇਸ ਸ਼ਖ਼ਸ ਨੂੰ ਛੱਡ ਦੇਣਗੇ ਪਿੱਛੇ

ਗੌਤਮ ਅਡਾਨੀ ਨਾਲ ਮੁਕਾਬਲਾ ਹੁਣ ਉਨ੍ਹਾਂ ਦਾ ਜ਼ੋਰ ਗ੍ਰੀਨ ਐਨਰਜੀ ’ਤੇ ਹੈ, ਜਿੱਥੇ ਉਨ੍ਹਾਂ ਦਾ ਮੁਕਾਬਲਾ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਨਾਲ ਹੋਵੇਗਾ। ਅਡਾਨੀ ਨੇ ਰਿਨਿਊਏਬਲ ਐਨਰਜੀ ਬਿਜ਼ਨੈੱਸ ਲਈ 70 ਅਰਬ ਡਾਲਰ ਨਿਵੇਸ਼ ਦਾ ਟੀਚਾ ਰੱਖਿਆ ਹੈ। ਅਡਾਨੀ ਹੁਣ ਭਾਰਤ ਅਤੇ ਏਸ਼ੀਆ ਦੇ ਸਭ ਤੋਂ ਵੱਡੇ ਅਮੀਰ ਹਨ ਜਦ ਕਿ ਮੁਕੇਸ਼ ਅੰਬਾਨੀ ਦੂਜੇ ਨੰਬਰ ’ਤੇ ਹਨ। ਸੂਤਰਾਂ ਮੁਤਾਬਕ ਮੁਕੇਸ਼ ਅੰਬਾਨੀ ਗ੍ਰੀਨ ਐਨਰਜੀ ਸੈਕਟਰ ’ਚ ਓਹੀ ਕਮਾਲ ਕਰਨਾ ਚਾਹੁੰਦੇ ਹਨ ਜੋ ਉਨ੍ਹਾਂ ਨੇ ਟੈਲੀਕਾਮ ਸੈਕਟਰ ’ਚ ਕੀਤਾ ਸੀ। ਉਨ੍ਹਾਂ ਦੀ ਕੰਪਨੀ ਰਿਲਾਇੰਸ ਜੀਓ ਨੇ 2016 ’ਚ ਟੈਲੀਕਾਮ ਸੈਕਟਰ ’ਚ ਐਂਟਰੀ ਮਾਰੀ ਸੀ ਅਤੇ ਅੱਜ ਇਹ ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਆਪ੍ਰੇਟਰ ਹੈ। ਅੰਬਾਨੀ ਨੇ ਕੰਪਨੀ ਦੀ ਸਾਲਾਨਾ ਰਿਪੋਰਟ ’ਚ ਕਿਹਾ ਸੀ ਕਿ ਕੰਪਨੀ ਦਾ ਗ੍ਰੀਨ ਐਨਰਜੀ ’ਚ ਨਿਵੇਸ਼ ਹੌਲੀ-ਹੌਲੀ ਸ਼ੁਰੂ ਹੋ ਜਾਏਗਾ ਅਤੇ ਇਹ ਅਗਲੇ ਕੁੱਝ ਸਾਲਾਂ ’ਚ ਵਧੇਗਾ। ਇਹ ਅਗਲੇ ਕੁੱਝ ਸਾਲਾਂ ’ਚ ਕੰਪਨੀ ਲਈ ਗ੍ਰੋਥ ਦਾ ਇੰਜਣ ਬਣ ਸਕਦਾ ਹੈ। ਗਰੁੱਪ ਨੇ ਗੁਜਰਾਤ ਦੇ ਜਾਮਨਗਰ ਦੇ ਧੀਰੂਭਾਈ ਅੰਬਾਨੀ ਗ੍ਰੀਨ ਊਰਜਾ ਕੰਪਲੈਕਸ ’ਚ 4 ਗੀਗਾ-ਕਾਰਖਾਨਿਆਂ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਹੈ। ਜਾਣਕਾਰਾਂ ਦੀ ਮੰਨੀਏ ਤਾਂ ਰਿਲਾਇੰਸ ਗ੍ਰੀਨ ਹਾਈਡ੍ਰੋਜਨ ਇਕੋਨੋਮੀ ਦੀ ਪੂਰੀ ਵੈਲਿਊ ਚੇਨ ਨੂੰ ਆਪਣੇ ਹੱਥਾਂ ’ਚ ਲੈਣ ਦੀ ਤਿਆਰੀ ’ਚ ਹੈ। ਕੰਪਨੀ ਨੂੰ ਇਸ ’ਚ ਭਵਿੱਖ ਦਿਖਾਈ ਦੇ ਰਿਹਾ ਹੈ। ਗ੍ਰੀਨ ਹਾਈਡ੍ਰੋਜਨ ਨੂੰ ਨਿਕਾਸੀ ਦੀ ਸਮੱਸਿਆ ਨਾਲ ਨਜਿੱਠਣ ਲਈ ਅਹਿਮ ਮੰਨਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਰੂਸ ਨਾਲ ਰੁਪਏ 'ਚ ਸ਼ੁਰੂ ਹੋਇਆ ਕਾਰੋਬਾਰ, ਜਲਦ ਦੁਨੀਆ ਦੇ ਹੋਰ ਦੇਸ਼ਾਂ ਨਾਲ ਵੀ ਹੋਵੇਗੀ ਡੀਲ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News