MTAR ਦੀ ਸ਼ਾਨਦਾਰ ਲਿਸਟਿੰਗ ਹੋਈ, IPO ਨਿਵੇਸ਼ਕਾਂ ਨੂੰ ਜ਼ਬਰਦਸਤ ਮੁਨਾਫਾ

03/15/2021 12:26:05 PM

ਨਵੀਂ ਦਿੱਲੀ- MTAR ਟੈਕਨਾਲੋਜੀਜ਼ ਨੇ ਬਾਜ਼ਾਰ ਵਿਚ ਸੋਮਵਾਰ ਨੂੰ ਆਪਣੇ ਪਹਿਲੇ ਦਿਨ ਦਮਦਾਰ ਦਸਤਕ ਦਿੱਤੀ ਹੈ। ਇਸ ਦੇ ਆਈ. ਪੀ. ਓ. ਵਿਚ ਪੈਸਾ ਲਾਉਣ ਵਾਲੇ ਨਿਵੇਸ਼ਕਾਂ ਨੂੰ ਜ਼ਬਰਦਸਤ ਮੁਨਾਫਾ ਹੋਇਆ ਹੈ। ਬੀ. ਐੱਸ. ਈ. 'ਤੇ ਇਸ ਦੀ ਲਿਸਟਿੰਗ 1,063.90 ਰੁਪਏ 'ਤੇ ਹੋਈ ਹੈ, ਜੋ ਇਸ ਦੇ ਪ੍ਰਾਈਸ ਬੈਂਡ 575 ਦੇ ਮੁਕਾਬਲੇ 85.03 ਫ਼ੀਸਦੀ ਵੱਧ ਹੈ। ਉੱਥੇ ਹੀ, ਐੱਨ. ਐੱਸ. ਈ. 'ਤੇ 1,050 ਰੁਪਏ 'ਤੇ ਲਿਸਟਿੰਗ ਹੋਈ ਹੈ। ਸਵੇਰੇ 11.11 ਵਜੇ ਇਸ ਦਾ ਸ਼ੇਅਰ ਇਸ਼ੂ ਪ੍ਰਾਈਸ ਤੋਂ ਤਕਰੀਬਨ 90 ਫ਼ੀਸਦੀ ਉੱਪਰ 1096.80 'ਤੇ ਚੱਲ ਰਿਹਾ ਸੀ।

MTAR ਟੈਕਨਾਲੋਜੀਜ਼ ਦਾ ਆਈ. ਪੀ. ਓ. 574-575 ਰੁਪਏ ਦੇ ਪ੍ਰਾਈਸ ਬੈਂਡ ਨਾਲ 3 ਮਾਰਚ ਤੋਂ 5 ਮਾਰਚ ਤੱਕ ਲਈ ਖੁੱਲ੍ਹਾ ਸੀ, ਜਿਸ ਨੂੰ ਨਿਵੇਸ਼ਕਾਂ ਦਾ ਸ਼ਾਨਦਾਰ ਹੁੰਗਾਰਾ ਮਿਲਿਆ। ਬੋਲੀ ਦੇ ਅੰਤਿਮ ਦਿਨ ਤੱਕ ਇਹ 200 ਗੁਣਾ ਤੋਂ ਵੱਧ ਸਬਸਕ੍ਰਾਈਬ ਹੋ ਗਿਆ ਸੀ। MTAR ਇੰਜੀਨੀਅਰਿੰਗ ਉਦਯੋਗ ਦੀ ਮੋਹਰੀ ਕੰਪਨੀ ਹੈ। ਕੰਪਨੀ ਸਵੱਛ ਊਰਜਾ, ਪ੍ਰਮਾਣੂ, ਪੁਲਾੜ ਤੇ ਰੱਖਿਆ ਖੇਤਰਾਂ ਵਿਚ ਸੇਵਾਵਾਂ ਦਿੰਦੀ ਹੈ। ਇਸ ਦੇ ਗਾਹਕਾਂ ਵਿਚ ਇਸਰੋ, ਡੀ. ਆਰ. ਡੀ. ਓ. ਅਤੇ ਐੱਨ. ਪੀ. ਸੀ. ਆਈ. ਐੱਲ. ਸ਼ਾਮਲ ਹਨ।

ਇਹ ਵੀ ਪੜ੍ਹੋ- ਲੋਕਾਂ ਲਈ ਵੱਡੀ ਰਾਹਤ ਭਰੀ ਖ਼ਬਰ, ਇਹ 6 ਸਰਕਾਰੀ ਬੈਂਕ ਨਹੀਂ ਹੋਣਗੇ ਨਿੱਜੀ

MTAR ਟੈਕਨਾਲੋਜੀਜ਼ ਨੇ ਆਈ. ਪੀ. ਓ. ਜ਼ਰੀਏ ਬੋਲੀ ਲਈ 72,60,694 ਸ਼ੇਅਰ ਰੱਖੇ ਸਨ, ਜਦੋਂ ਕਿ ਉਸ ਨੂੰ 1,45,79,03,122 ਸ਼ੇਅਰਾਂ ਦੇ ਬਰਾਬਰ ਬੋਲੀ ਮਿਲੀ। ਕੰਪਨੀ ਨੇ ਬੁੱਕ ਬਿਲਡਿੰਗ ਦੌਰਾਨ ਨਿਵੇਸ਼ਕਾਂ ਕੋਲੋਂ 597 ਕਰੋੜ ਰੁਪਏ ਜੁਟਾਏ ਹਨ। ਕੰਪਨੀ ਤਾਜ਼ਾ ਸ਼ੇਅਰਾਂ ਦੀ ਵਿਕਰੀ ਤੋਂ ਹਾਸਲ ਰਕਮ ਕਰਜ਼ ਚੁਕਾਉਣ ਤੇ ਕੰਮਕਾਜੀ ਪੂੰਜੀ ਦੀਆਂ ਜ਼ਰੂਰਤਾਂ ਪੂਰੀ ਕਰਨ ਅਤੇ ਜਨਰਲ ਕਾਰਪੋਰੇਟ ਉਦੇਸ਼ ਲਈ ਇਸਤੇਮਾਲ ਕਰੇਗੀ। MTAR ਨੇ ਆਈ. ਪੀ. ਓ. ਵਿਚ 35 ਫ਼ੀਸਦੀ ਹਿੱਸਾ ਪ੍ਰਚੂਨ ਨਿਵੇਸ਼ਕਾਂ ਲਈ ਰੱਖਿਆ ਸੀ।

ਇਹ ਵੀ ਪੜ੍ਹੋ- ਇਸ ਹਫ਼ਤੇ ਲਾਂਚ ਹੋਣਗੇ ਇਹ ਪੰਜ ਆਈ. ਪੀ. ਓ., ਹੋ ਸਕਦੀ ਹੈ ਮੋਟੀ ਕਮਾਈ!

ਇਸ ਸਾਲ ਹੁਣ ਤੱਕ ਆਏ ਆਈ. ਪੀ. ਓ. ਬਾਰ ਕੁਮੈਂਟ ਬਾਕਸ ਵਿਚ ਦਿਓ ਟਿਪਣੀ

Sanjeev

This news is Content Editor Sanjeev