ਦੇਸ਼ ਵਿਚ 60 ਹਜ਼ਾਰ ਤੋਂ ਜ਼ਿਆਦਾ ਸਟਾਰਟਅਪ, ਇਨੋਵੇਸ਼ਨ ਇੰਡੈਕਸ ਰੈਂਕਿੰਗ ਵਿਚ ਭਾਰਤ ਟਾਪ ਉੱਤੇ

01/17/2022 10:39:46 AM

ਨਵੀਂ ਦਿੱਲੀ (ਭਾਸ਼ਾ) - ਅੱਜ ਤੋਂ ਹਰ ਸਾਲ 16 ਜਨਵਰੀ ਨੂੰ ਦੇਸ਼ ਵਿਚ ਸਟਾਰਟਅਪ ਡੇ ਸੈਲੀਬ੍ਰੇਟ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਇਸ ਦਾ ਐਲਾਨ ਕੀਤਾ ਸੀ। ਪੀ. ਐੱਮ. ਮੋਦੀ ਨੇ ਕਿਹਾ ਸੀ ਕਿ ਸਟਾਰਟਅਪ ਦੀ ਇਹ ਸੰਸਕ੍ਰਿਤੀ ਦੇਸ਼ ਦੇ ਦੂਰ-ਦਰਾਜ ਖੇਤਰਾਂ ਤੱਕ ਪੁੱਜੇ, ਇਸ ਲਈ 16 ਜਨਵਰੀ ਨੂੰ ਹੁਣ ਰਾਸ਼ਟਰੀ ਸਟਾਰਟਅਪ ਦਿਨ ਦੇ ਰੂਪ ਵਿਚ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਨੇ ਦੇਸ਼ ਦੀ ਸਟਾਰਟਅਪ ਯੂਨਿਟਸ ਨੂੰ ਨਵੇਂ ਭਾਰਤ ਦਾ ਆਧਾਰ-ਸਤੰਭ ਦੱਸਿਆ ਹੈ।

ਪੀ. ਐੱਮ. ਮੋਦੀ ਨੇ ਐਂਟਰਪ੍ਰੀਨਿਓਰਸ਼ਿਪ, ਇਨੋਵੇਸ਼ਨ ਨੂੰ ਸਰਕਾਰੀ ਪ੍ਰਕਿਰਿਆਵਾਂ ਦੇ ਜਾਲ ਤੋਂ ਮੁਕਤ ਕਰਵਾਉਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਨੋਵੇਸ਼ ਨੂੰ ਪ੍ਰਮੋਟ ਕਰਨ ਲਈ ਇੰਸਟੀਟਿਊਸ਼ਨਲ ਮੈਕੇਨਿਜਮ ਦਾ ਨਿਰਮਾਣ ਕਰਨਾ ਬੇਹੱਦ ਜ਼ਰੂਰੀ ਹੈ। ਸਟਾਰਟਅਪ ਭਾਰਤ ਦੇ ਬੈਕਬੋਨ ਬਣ ਰਹੇ ਹਨ।

ਇਹ ਵੀ ਪੜ੍ਹੋ : ਸ਼੍ਰੀਲੰਕਾ 'ਚ ਗਹਿਰਾਇਆ ਆਰਥਿਕ ਸੰਕਟ, ਭਾਰਤ ਦੇ ਵਿੱਤੀ ਪੈਕੇਜ ਨੇ ਦਿੱਤੀ ਅਸਥਾਈ ਰਾਹਤ

ਦੇਸ਼ ਵਿਚ 60,000 ਤੋਂ ਜ਼ਿਆਦਾ ਸਟਾਰਟਅਪ ਯੂਨਿਟਸ : ਪ੍ਰਧਾਨ ਮੰਤਰੀ ਨੇ ਕਿਹਾ ਕਿ 2013-14 ਵਿਚ ਜਿੱਥੇ ਚਾਰ ਹਜ਼ਾਰ ਪੇਟੈਂਟ ਨੂੰ ਮਨਜ਼ੂਰੀ ਮਿਲੀ ਸੀ, ਉਥੇ ਹੀ ਪਿਛਲੇ ਸਾਲ ਇਨ੍ਹਾਂ ਦੀ ਗਿਣਤੀ 28 ਹਜ਼ਾਰ ਤੋਂ ਜ਼ਿਆਦਾ ਹੋ ਗਈ। ਦੇਸ਼ ਵਿਚ ਹੁਣ 60,000 ਤੋਂ ਜ਼ਿਆਦਾ ਸਟਾਰਟਅਪ ਯੂਨਿਟਸ ਹਨ। ਇਨ੍ਹਾਂ ’ਚੋਂ 44 ਯੂਨੀਕ੍ਰਾਨ ਹਨ। ਯੂਨੀਕ੍ਰਾਨ ਦਾ ਮਤਲੱਬ ਇਹ ਹੁੰਦਾ ਹੈ ਕਿ ਉਸ ਸਟਾਰਟਅਪ ਦਾ ਵੈਲਿਊਏਸ਼ਨ 7 ਹਜ਼ਾਰ ਕਰੋਡ਼ ਰੁਪਏ ਤੋਂ ਜ਼ਿਆਦਾ ਹੈ। ਭਵਿੱਖ ਦੀ ਟੈਕਨਾਲੋਜੀ ਲਈ ਖੋਜ ਅਤੇ ਵਿਕਾਸ ਵਿਚ ਨਿਵੇਸ਼ ਸਰਕਾਰ ਦੀ ਪਹਿਲ ਹੈ।

ਇਨੋਵੇਸ਼ਨ ਇੰਡੈਕਸ ਵਿਚ ਭਾਰਤ ਦੀ ਰੈਂਕਿੰਗ ਸੁਧਰੀ : ਇਨੋਵੇਸ਼ਨ ਨੂੰ ਲੈ ਕੇ ਭਾਰਤ ਵਿਚ ਜੋ ਅਭਿਆਨ ਚੱਲ ਰਿਹਾ ਹੈ, ਉਸ ਦਾ ਪ੍ਰਭਾਵ ਹੈ ਕਿ ਗਲੋਬਲ ਇਨੋਵੇਸ਼ਨ ਇੰਡੈਕਸ ਵਿਚ ਵੀ ਭਾਰਤ ਦੀ ਰੈਂਕਿੰਗ ਵਿਚ ਬਹੁਤ ਸੁਧਾਰ ਆਇਆ ਹੈ। 2015 ਵਿਚ ਇਨੋਵੇਸ਼ਨ ਇੰਡੈਕਸ ਵਿਚ ਭਾਰਤ ਦੀ ਰੈਂਕਿੰਗ 81 ਸੀ। ਹੁਣ ਉਸ ਦੀ ਰੈਂਕਿੰਗ 46 ਹੈ। ਯਾਨੀ ਭਾਰਤ ਦੀ ਰੈਂਕਿੰਗ ਵਿਚ 35 ਸਥਾਨ ਦਾ ਸੁਧਾਰ ਹੋਇਆ ਹੈ।

ਇਹ ਵੀ ਪੜ੍ਹੋ : ਹੁਣ ਸਿਰਫ਼ 2 ਘੰਟੇ 'ਚ ਘਰ ਆਵੇਗਾ ਰਸੋਈ ਗੈਸ ਸਿਲੰਡਰ, ਇਥੇ ਕਰਵਾਓ ਬੁਕਿੰਗ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 

Harinder Kaur

This news is Content Editor Harinder Kaur