RBI ਨੇ ਬੈਂਕਿੰਗ ਲੋਕਪਾਲ ਨੂੰ ਦਿੱਤੀ ਹੋਰ ਤਾਕਤ

06/24/2017 3:34:29 PM


ਨਵੀਂ ਦਿੱਲੀ—ਹੁਣ ਤੁਸੀਂ ਮੋਬਾਈਲ ਬੈਂਕਿੰਗ, ਇਲੈਕਟ੍ਰੋਨਿਕ ਬੈਂਕਿੰਗ ਨਾਲ ਜੁੜੀਆਂ ਹੋਈਆਂ ਸ਼ਿਕਾਇਤਾਂ ਵੀ ਕਰ ਸਕੋਗੇ। ਰਿਜ਼ਰਵ ਬੈਂਕ ਨੇ ਬੈਂਕਿੰਗ ਲੋਕਪਾਲ ਦੇ ਨਿਯਮਾਂ 'ਚ ਬਦਲਾਅ ਕਰਦੇ ਹੋਏ ਇਸ ਦਾ ਦਾਅਰਾ ਵਧਾ ਦਿੱਤਾ ਹੈ। ਬੈਂਕਾਂ ਵਲੋਂ ਵੇਚੇ ਜਾਣ ਵਾਲੇ ਮਿਊਚੁਅਲ ਫੰਡ, ਇੰਸ਼ੋਰੈਂਸ, ਥਰਡ ਪਾਰਟੀ ਇੰਸ਼ੋਰੈਂਸ ਦੀਆਂ ਸ਼ਿਕਾਇਤਾਂ ਵੀ ਬੈਂਕਿੰਗ ਲੋਕਪਾਲ ਨੂੰ ਕੀਤੀਆਂ ਜਾ ਸਕਣਗੀਆਂ। ਬੈਂਕਿੰਗ ਲੋਕਪਾਲ ਉਹ ਜਾਂਚ ਅਧਿਕਾਰੀ ਹੁੰਦਾ ਹੈ ਜਿਸ ਤੋਂ ਬੈਂਕਿੰਗ ਨਾਲ ਜੁੜੀਆਂ ਸ਼ਿਕਾਇਤਾਂ ਕੀਤੀਆਂ ਜਾਂਦੀਆਂ ਹਨ। ਪਹਿਲਾਂ ਇਸ ਦੇ ਦਾਅਰੇ 'ਚ ਆਮ ਬੈਂਕਿੰਗ ਸ਼ਿਕਾਇਤਾਂ ਹੀ ਆਉਂਦੀਆਂ ਸਨ। ਪਰ ਖਾਸ ਕਰਕੇ ਡਿਜੀਟਲ ਬੈਂਕਿੰਗ 'ਤੇ ਜ਼ੋਰ ਵੱਧਣ ਦੇ ਨਾਲ ਇਸ ਦਾ ਦਾਅਰਾ ਵਧਾਉਣ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ।