ਮੂਡੀਜ਼ ਨੇ 2020 'ਚ ਭਾਰਤ ਦੇ ਵਾਧੇ ਅਨੁਮਾਨ ਨੂੰ ਘਟਾ ਕੇ 0.2 ਫੀਸਦੀ ਕੀਤਾ

04/28/2020 9:49:50 PM

ਨਵੀਂ ਦਿੱਲੀ—ਮੂਡੀਜ਼ ਇਨਵੈਸਟਰਸ ਸਰਵਿਸ ਨੇ ਮੰਗਲਵਾਰ ਨੂੰ ਸਾਲ 2020 ਲਈ ਭਾਰਤ ਦੇ ਵਾਧੇ ਅਨੁਮਾਨ ਨੂੰ ਘਟਾ ਕੇ 0.2 ਫੀਸਦੀ ਕਰ ਦਿੱਤਾ, ਜਦਕਿ ਮਾਰਚ 'ਚ ਉਸ ਨੇ ਇਸ ਦੇ 2.5 ਫੀਸਦੀ ਰਹਿਣ ਦੀ ਉਮੀਦ ਜਤਾਈ ਸੀ। ਮੂਡੀਜ਼ ਨੂੰ ਉਮੀਦ ਹੈ ਕਿ 2021 'ਚ ਭਾਰਤ ਦੀ ਵਾਧੇ ਦਰ 6.2 ਫੀਸਦੀ ਰਹਿ ਸਕਦੀ ਹੈ। ਮੂਡੀਜ਼ ਨੇ 'ਗਲੋਬਲ ਮੈਕ੍ਰੋ ਆਊਟਲੁੱਕ 2020-21 (ਅਪ੍ਰੈਲ 2020 'ਚ ਅਪਡੇਟ)' 'ਚ 2020 ਦੌਰਾਨ ਜੀ20 ਦੇਸ਼ਾਂ ਦੇ ਵਾਧੇ ਦਰ ਦੇ ਅਨੁਮਾਨਾਂ 'ਚ 5.8 ਫੀਸਦੀ ਦੀ ਕਮੀ ਕੀਤੀ।

ਮੂਡੀਜ਼ ਨੇ ਕਿਹਾ ਕਿ ਕੋਰੋਨਾ ਵਾਇਰਸ ਸੰਕਟ ਦੇ ਚੱਲਦੇ ਗਲੋਬਲੀ ਅਰਥਵਿਵਸਥਾ ਦੇ ਬੰਦ ਹੋਣ ਦੀ ਆਰਥਿਕ ਲਾਗਤ ਤੇਜ਼ੀ ਨਾਲ ਵਧ ਰਹੀ ਹੈ। ਰਿਪੋਰਟ 'ਚ ਅਨੁਮਾਨ ਜਤਾਇਆ ਗਿਆ ਹੈ ਕਿ ਜੀ20 ਦੇਸ਼ਾਂ ਦੇ ਵਾਧੇ ਦਰ 'ਚ 5.8 ਫੀਸਦੀ ਦੀ ਕਮੀ ਹੋਵੇਗੀ। ਇਥੇ ਤਕ ਕਿ ਸੁਧਾਰ ਤੋਂ ਬਾਅਦ ਵੀ ਜ਼ਿਆਦਾ ਮੋਹਰੀ ਅਰਥਵਿਵਸਥਾਵਾਂ ਦੀ ਵਾਧਾ ਦਰ ਕੋਰੋਨਾ ਵਾਇਰਸ ਮਹਾਮਾਰੀ ਤੋਂ ਪਹਿਲਾਂ ਵਾਲੇ ਪੱਧਰ ਦੇ ਮੁਕਾਬਲੇ ਘੱਟ ਰਹਿਣ ਦਾ ਅਨੁਮਾਨ ਹੈ।

ਮੂਡੀਜ਼ ਨੇ ਆਪਣੀ ਰਿਪੋਰਟ 'ਚ ਕਿਹਾ ਕਿ 2020 'ਚ ਚੀਨ ਦੀ ਵਾਧਾ ਦਰ ਇਕ ਫੀਸਦੀ ਰਹਿ ਸਕਦੀ ਹੈ। ਮੂਡੀਜ਼ ਨੇ ਕਿਹਾ ਕਿ ਭਾਰਤ ਨੇ ਦੇਸ਼ਵਿਆਪੀ ਲਾਕਡਾਊਨ ਨੂੰ 21 ਦਿਨਾਂ ਤੋਂ ਵਧਾ ਕੇ 40 ਦਿਨਾਂ ਤਕ ਕਰ ਦਿੱਤਾ, ਪਰ ਅਪ੍ਰੈਲ ਦੇ ਆਖਿਰ 'ਚ ਖੇਤੀਬਾੜੀ ਕਾਰਜਾਂ ਲਈ ਪਿੰਡਾਂ ਵਾਲੇ ਖੇਤਰਾਂ 'ਚ ਰੋਕ 'ਚ ਛੋਟ ਦਿੱਤੀ ਹੈ। ਦੇਸ਼ ਨੇ ਇਹ ਯਕੀਨਨ ਕੀਤਾ ਹੈ ਕਿ ਉਸ ਦੇ ਕਈ ਹਿੱਸੇ ਵਾਇਰਸ ਤੋਂ ਮੁਕਤ ਰਹੇ। ਭਾਰਤ ਨੇ ਵੱਖ-ਵੱਖ ਖੇਤਰਾਂ ਨੂੰ ਖੋਲ੍ਹੱਣ ਲਈ ਪੜਾਅਬੰਦ ਯੋਜਨਾ ਬਣਾਈ ਹੈ।

Karan Kumar

This news is Content Editor Karan Kumar