ਮੂਡੀਜ਼ ਨੇ YES ਬੈਂਕ ਦੀ ਘਟਾਈ ਰੇਟਿੰਗ, ਸ਼ੇਅਰ 'ਚ 5 ਫੀਸਦੀ ਦੀ ਵੱਡੀ ਗਿਰਾਵਟ

12/06/2019 1:32:32 PM

ਨਵੀਂ ਦਿੱਲੀ—ਗਲੋਬਲ ਰੇਟਿੰਗ ਏਜੰਸੀ ਮੂਡੀਜ਼ ਨੇ ਪ੍ਰਾਈਵੇਟ ਸੈਕਟਰ ਦੇ ਯੈੱਸ ਬੈਂਕ ਦੀ ਰੇਟਿੰਗਸ ਨੂੰ ਨੈਗੇਟਿਵ ਆਊਟਲੁੱਕ ਦੇ ਨਾਲ ਡਾਊਨਗ੍ਰੇਡ ਕਰ ਦਿੱਤਾ ਹੈ। ਇਸ ਖਬਰ ਦੀ ਵਜ੍ਹਾ ਨਾਲ ਯੈੱਸ ਬੈਂਕ ਦੇ ਸ਼ੇਅਰ 'ਚ 5 ਫੀਸਦੀ ਦੀ ਜ਼ਿਆਦਾ ਗਿਰਾਵਟ ਦੇਖਣ ਨੂੰ ਮਿਲੀ ਹੈ। ਸ਼ੁਰੂਆਤੀ ਕਾਰੋਬਾਰ 'ਚ ਯੈੱਸ ਬੈਂਕ ਦੇ ਸ਼ੇਅਰ ਫਿਸਲ ਕੇ 59 ਰੁਪਏ ਦੇ ਹੇਠਾਂ ਆ ਗਏ ਹਨ। ਕਾਰੋਬਾਰ ਦੇ ਦੌਰਾਨ ਯੈੱਸ ਬੈਂਕ ਦੇ ਇਲਾਵਾ ਐੱਸ.ਬੀ.ਆਈ., ਓ.ਐੱਨ.ਜੀ.ਸੀ., ਮਹਿੰਦਰਾ, ਇੰਡਸਇੰਡ ਬੈਂਕ ਅਤੇ ਟਾਟਾ ਮੋਟਰਸ ਦੇ ਸ਼ੇਅਰ 'ਚ ਵੀ ਗਿਰਾਵਟ ਦਰਜ ਕੀਤੀ ਗਈ।
ਇਸ ਦੌਰਾਨ ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ ਅਤੇ ਨਿਫਟੀ ਦੀ ਚਾਲ ਸਪਾਟ ਰਹੀ। ਸ਼ੁਰੂਆਤੀ ਮਿੰਟਾਂ 'ਚ ਸੈਂਸੈਕਸ ਮਾਮੂਲੀ ਵਾਧੇ ਨਾਲ ਕਾਰੋਬਾਰ ਕਰਦਾ ਦਿਸਿਆ ਪਰ ਕੁਝ ਦੇਰ ਬਾਅਦ ਇਹ ਲਾਲ ਨਿਸ਼ਾਨ 'ਤੇ ਆ ਗਿਆ। ਸਵੇਰੇ 10.50 ਵਜੇ ਸੈਂਸੈਕਸ 40,780 ਦੇ ਪੱਧਰ 'ਤੇ ਸੀ। ਇਸ ਤਰ੍ਹਾਂ ਨਿਫਟੀ 12,015 ਦੇ ਪੱਧਰ 'ਤੇ ਆ ਗਿਆ।
ਯੈੱਸ ਬੈਂਕ ਦੇ ਬਾਰੇ 'ਚ ਮੂਡੀਜ਼ ਨੇ ਕੀ ਕਿਹਾ?
ਰੇਟਿੰਗ ਏਜੰਸੀ ਮੂਡੀਜ਼ ਨੇ ਯੈੱਸ ਬੈਂਕ ਦੇ ਲੋਨ ਦੀ ਕੁਆਲਿਟੀ ਵਿਗੜਣ ਦੀਆਂ ਚਿੰਤਾਵਾਂ ਅਤੇ ਕੈਪੀਟਲ ਬਫਰ 'ਚ ਆ ਰਹੀ ਗਿਰਾਵਟ ਦੀ ਵਜ੍ਹਾ ਨਾਲ ਰੇਟਿੰਗਸ ਨੂੰ ਡਾਊਨਗ੍ਰੇਡ ਕੀਤਾ ਹੈ। ਰੇਟਿੰਗ ਏਜੰਸੀ ਨੇ ਬੈਂਕ 'ਚ 2 ਅਰਬ ਡਾਲਰ ਦੇ ਨਿਵੇਸ਼ ਦੀ ਦਿਲਚਸਪੀ ਦਿਖਾਏ ਜਾਣ ਦੇ ਦਾਅਵੇ 'ਚ ਟਾਈਮਿੰਗ, ਪ੍ਰਾਈਸਿੰਗ ਅਤੇ ਰੈਗੂਲੇਟਰੀ ਅਪਰੂਵਲ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ। ਦੱਸ ਦੇਈਏ ਕਿ ਹਾਲ ਹੀ 'ਚ ਯੈੱਸ ਬੈਂਕ ਵਲੋਂ 2 ਅਰਬ ਡਾਲਰ ਫੰਡ ਜੁਟਾਉਣ ਦੀ ਗੱਲ ਕਹੀ ਗਈ ਸੀ। ਬੈਂਕ ਦੇ ਇਸ ਪਲਾਨ ਨੂੰ ਲੈ ਕੇ 10 ਦਸੰਬਰ ਨੂੰ ਹੋਣ ਵਾਲੀ ਬੋਰਡ ਦੀ ਮੀਟਿੰਗ 'ਚ ਚਰਚਾ ਸੰਭਵ ਹੈ।
ਐੱਚ.ਡੀ.ਐੱਫ.ਸੀ. ਬੈਂਕ ਦੇ ਸ਼ੇਅਰ 'ਚ ਉਤਾਰ-ਚੜ੍ਹਾਅ
ਨਿੱਜੀ ਖੇਤਰ ਦੇ ਐੱਚ.ਡੀ.ਐੱਫ.ਸੀ. ਬੈਂਕ ਦੀ ਆਨਲਾਈਨ ਬੈਂਕਿੰਗ ਸੇਵਾਵਾਂ 'ਚ ਇਸ ਹਫਤੇ ਲਗਾਤਾਰ ਦੋ ਦਿਨ ਗੜਬੜੀਆਂ ਆਉਣ ਦੀ ਰਿਜ਼ਰਵ ਬੈਂਕ ਜਾਂਚ ਕਰ ਰਿਹਾ ਹੈ। ਇਸ ਖਬਰ ਦੇ ਦੌਰਾਨ ਐੱਚ.ਡੀ.ਐੱਫ.ਸੀ. ਬੈਂਕ ਦੇ ਸ਼ੇਅਰ 'ਚ ਉਤਾਰ-ਚੜ੍ਹਾਅ ਦੇਖਣ ਨੂੰ ਮਿਲ ਰਿਹੇ ਹਨ। ਦੱਸ ਦੇਈਏ ਕਿ ਆਰ.ਬੀ.ਆਈ. ਨੇ ਜਾਂਚ ਲਈ ਇਕ ਟੀਮ ਗਠਿਤ ਕੀਤੀ ਹੈ। ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ ਐੱਮ.ਕੇ. ਜੈਨ ਮੁਤਾਬਕ ਸਾਡੀ ਟੀਮ ਇਸ ਦੇ ਕਾਰਨਾਂ ਦੀ ਪਛਾਣ ਕਰਨ ਲਈ ਗਈ ਹੈ ਅਤੇ ਇਹ ਪਤਾ ਲਗਾ ਰਹੀ ਹੈ ਕਿ ਅਸੀਂ ਐੱਚ.ਡੀ.ਐੱਫ.ਸੀ. ਬੈਂਕ ਨੂੰ ਕੀ ਨਿਰਦੇਸ਼ ਦੇ ਸਕਦੇ ਹਾਂ।


Aarti dhillon

Content Editor

Related News