ਮੂਡੀਜ਼ ਨੇ 2019 ਦੇ ਲਈ ਭਾਰਤ ਦੀ ਵਾਧਾ ਦਰ ਦਾ ਅਨੁਮਾਨ ਘਟਾ ਕੇ ਕੀਤਾ 6.2 ਫੀਸਦੀ

08/23/2019 4:29:32 PM

ਨਵੀਂ ਦਿੱਲੀ—ਮੂਡੀਜ਼ ਇੰਵੈਸਟਰਸ ਸਰਵਿਸ ਨੇ ਕੈਲੰਡਰ ਸਾਲ 2019 ਲਈ ਭਾਰਤ ਦੀ ਕੁੱਲ ਘੇਰਲੂ ਆਮਦਨ (ਜੀ.ਡੀ.ਪੀ.) ਦੀ ਵਾਧਾ ਦਰ ਦਾ ਅਨੁਮਾਨ ਘਟਾ ਕੇ 6.2 ਫੀਸਦੀ ਕਰ ਦਿੱਤਾ ਹੈ। ਪਹਿਲਾਂ ਇਸ ਨੂੰ 6.8 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਸੀ। ਕੈਲੰਡਰ ਸਾਲ 2020 ਲਈ ਵੀ ਵਾਧਾ ਦਰ ਦੇ ਅਨੁਮਾਨ ਨੂੰ 0.6 ਫੀਸਦੀ ਘਟਾ ਕੇ 6.7 ਫੀਸਦੀ ਕਰ ਦਿੱਤਾ ਹੈ। ਪਹਿਲਾਂ ਇਸ ਦੇ 7.3 ਫੀਸਦੀ ਰਹਿਣ ਦਾ ਅਨੁਮਾਨ ਪ੍ਰਗਟ ਕੀਤਾ ਗਿਆ ਸੀ। ਮੂਡੀਜ਼ ਇੰਵੈਸਟਰ ਸਰਵਿਸ ਨੇ ਬਿਆਨ 'ਚ ਕਿਹਾ ਕਿ ਕਮਜ਼ੋਰ ਸੰਸਾਰਕ ਅਰਥਵਿਵਸਥਾ ਨਾਲ ਏਸ਼ੀਆਈ ਨਿਰਯਾਤ ਪ੍ਰਭਾਵਿਤ ਹੋਇਆ ਹੈ। ਇਸ ਦੇ ਇਲਾਵਾ ਅਨਿਸ਼ਚਿਤ ਵਾਤਾਵਰਣ ਦੀ ਵਜ੍ਹਾ ਨਾਲ ਵੀ ਨਿਵੇਸ਼ 'ਤੇ ਅਸਰ ਪਿਆ ਹੈ।

Aarti dhillon

This news is Content Editor Aarti dhillon