ਮਹਾਮਾਰੀ ਕਾਰਣ ਆਈ ਮੰਦੀ ਨਾਲ ਏਸ਼ੀਆ-ਪ੍ਰਸ਼ਾਂਤ ਦੀਆਂ ਕੰਪਨੀਆਂ ''ਤੇ ਪਵੇਗਾ ਦਬਾਅ : ਮੂਡੀਜ਼

07/17/2020 2:51:14 AM

ਨਵੀਂ ਦਿੱਲੀ– ਕ੍ਰੈਡਿਟ ਰੇਟਿੰਗ ਏਜੰਸੀ ਮੂਡੀਜ਼ ਇਨਵੈਸਟਰਸ ਸਰਵਿਸ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਣ ਆਈ ਸੰਸਾਰਿਕ ਮੰਦੀ ਏਸ਼ੀਆ-ਪ੍ਰਸ਼ਾਂਤ ਖੇਤਰ ਦੀਆਂ ਗੈਰ-ਵਿੱਤੀ ਕੰਪਨੀਆਂ 'ਤੇ ਦਬਾਅ ਪਾਉਣਾ ਜਾਰੀ ਰੱਖੇਗੀ।
ਉਸ ਨੇ ਕਿਹਾ ਕਿ ਨਾਂਹਪੱਖੀ ਕਰਜ਼ਾ ਰੁਝਾਨ 2020 ਦੀ ਬਾਕੀ ਮਿਆਦ 'ਚ ਵੀ ਜਾਰੀ ਰਹੇਗਾ। ਉਸ ਨੇ ਕਿਹਾ ਕਿ ਕੰਪਨੀਆਂ ਦੇ ਆਪ੍ਰੇਟਿੰਗ ਪ੍ਰਦਰਸ਼ਨ ਅਤੇ ਫੰਡਿੰਗ ਦੀ ਸਮਰੱਥਾ ਵਿੱਤੀ ਬਾਜ਼ਾਰ ਦੇ ਝਟਕੇ ਦੀ ਲਪੇਟ 'ਚ ਹਨ, ਖਾਸ ਕਰ ਕੇ ਜੇ ਇਨਫੈਕਸ਼ਨ ਦੀ ਦੂਜੀ ਲਹਿਰ ਕਾਰਣ ਨਵੇਂ ਸਿਰੇ ਤੋਂ ਲਾਕਡਾਊਨ ਲਗਾਏ ਜਾਂਦੇ ਹਨ। ਮੂਡੀਜ਼ ਸਮੂਹ ਦੀ ਕ੍ਰੈਡਿਟ ਅਫਸਰ ਅਤੇ ਸੀਨੀਅਰ ਉਪ ਪ੍ਰਧਾਨ ਕਲਾਰਾ ਲਾਊ ਨੇ ਕਿਹਾ ਕਿ ਸਾਡਾ ਅਨੁਮਾਨ ਹੈ ਕਿ ਇਸ ਮੰਦੀ ਤੋਂ ਉਭਰਨ 'ਚ ਲੰਮਾ ਸਮਾਂ ਲੱਗੇਗਾ। ਹਾਲਾਂਕਿ ਲਾਕਡਾਊਨ ਦੀਆਂ ਪਾਬੰਦੀਆਂ 'ਚ ਢਿੱਲ ਨਾਲ ਸਾਲ ਦੀ ਦੂਜੀ ਛਿਮਾਹੀ 'ਚ ਵਾਪਸੀ ਨੂੰ ਸਮਰਥਨ ਮਿਲਣਾ ਚਾਹੀਦਾ ਹੈ।


Gurdeep Singh

Content Editor

Related News