ਮੂਡੀਜ਼ ਨੇ ਦਿੱਤੀ ਵੱਡੀ ਖ਼ਬਰ, 8 ਫ਼ੀਸਦੀ ਦੀ ਦਰ ਨਾਲ ਵਧੇਗੀ ਭਾਰਤ ਦੀ GDP

03/08/2024 10:57:30 AM

ਨਵੀਂ ਦਿੱਲੀ : ਮੂਡੀਜ਼ ਰੇਟਿੰਗਾਂ ਨੇ ਪੂੰਜੀ ਖ਼ਰਚੇ ਅਤੇ ਘਰੇਲੂ ਖਪਤ ਵਿੱਚ ਵਾਧੇ ਨੂੰ ਦੇਖਦੇ ਹੋਏ ਵਿੱਤੀ ਸਾਲ 2023-24 ਲਈ ਭਾਰਤ ਦੀ ਜੀਡੀਪੀ (ਕੁੱਲ ਘਰੇਲੂ ਉਤਪਾਦ) ਵਿਕਾਸ ਦਰ ਨੂੰ 6.6 ਫ਼ੀਸਦੀ ਤੋਂ ਵਧਾ ਕੇ ਲਗਭਗ 8 ਫ਼ੀਸਦੀ ਤੱਕ ਕਰ ਦਿੱਤਾ ਹੈ। ਇਹ ਅਨੁਮਾਨ ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਦੇ ਬਿਆਨ ਤੋਂ ਇੱਕ ਦਿਨ ਬਾਅਦ ਆਇਆ ਹੈ। ਬਿਆਨ 'ਚ ਉਨ੍ਹਾਂ ਨੇ ਕਿਹਾ ਸੀ ਕਿ ਤੀਜੀ ਤਿਮਾਹੀ ਦੇ ਸਰਕਾਰੀ GDP ਅੰਕੜਿਆਂ ਨੂੰ ਵੇਖਦੇ ਹੋਏ ਚਾਲੂ ਵਿੱਤੀ ਸਾਲ 'ਚ ਆਰਥਿਕ ਵਿਕਾਸ ਦਰ 8 ਫ਼ੀਸਦੀ ਦੇ ਕਰੀਬ ਰਹਿ ਸਕਦੀ ਹੈ।

ਇਹ ਵੀ ਪੜ੍ਹੋ - ਅੱਜ ਹੀ ਨਿਪਟਾ ਲਓ ਆਪਣੇ ਜ਼ਰੂਰੀ ਕੰਮ, 3 ਦਿਨ ਬੰਦ ਰਹਿਣਗੇ ਬੈਂਕ ਅਤੇ ਸ਼ੇਅਰ ਬਾਜ਼ਾਰ

ਮੂਡੀਜ਼ ਦਾ ਤਾਜ਼ਾ ਅਨੁਮਾਨ ਨਵੰਬਰ 2023 ਵਿੱਚ ਦਿੱਤੇ ਗਏ 6.6 ਫ਼ੀਸਦੀ ਅਨੁਮਾਨ ਤੋਂ 1.40 ਫ਼ੀਸਦੀ ਜ਼ਿਆਦਾ ਹੈ। ਨੈਸ਼ਨਲ ਸਟੈਟਿਸਟੀਕਲ ਆਫਿਸ (ਐੱਨ.ਐੱਸ.ਓ.) ਨੇ ਚਾਲੂ ਵਿੱਤੀ ਸਾਲ ਦੀ ਦਸੰਬਰ ਤਿਮਾਹੀ 'ਚ 8.4 ਫ਼ੀਸਦੀ ਵਾਧੇ ਦਾ ਅਨੁਮਾਨ ਲਗਾਇਆ ਹੈ। ਇਸ ਨੇ ਪਹਿਲੀ ਅਤੇ ਦੂਜੀ ਤਿਮਾਹੀ ਲਈ ਜੀਡੀਪੀ ਅਨੁਮਾਨਾਂ ਨੂੰ ਕ੍ਰਮਵਾਰ 8.2 ਫ਼ੀਸਦੀ ਅਤੇ 8.1 ਫ਼ੀਸਦੀ ਤੱਕ ਸੋਧਿਆ ਹੈ। ਜਦੋਂ ਕਿ ਪਹਿਲਾਂ ਇਹ 7.8 ਫ਼ੀਸਦੀ ਅਤੇ 7.6 ਫ਼ੀਸਦੀ ਦੱਸਿਆ ਜਾਂਦਾ ਸੀ।

ਇਹ ਵੀ ਪੜ੍ਹੋ - 70 ਹਜ਼ਾਰ ਰੁਪਏ ਤੱਕ ਪਹੁੰਚ ਸਕਦੀ ਹੈ 'ਸੋਨੇ ਦੀ ਕੀਮਤ'! ਜਾਣੋ ਕੀ ਹਨ ਕਾਰਣ

ਇਕ ਰਿਪੋਰਟ ਵਿਚ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਭਾਰਤ ਜੀ-20 ਦੇਸ਼ਾਂ ਵਿਚ ਸਭ ਤੋਂ ਤੇਜ਼ੀ ਨਾਲ ਵੱਧਣ ਵਾਲੀ ਅਰਥਵਿਵਸਥਾ ਹੋਵੇਗੀ। ਇਸ ਦੀ ਅਸਲ ਜੀਡੀਪੀ ਵਾਧਾ ਮਾਰਚ 2024 ਨੂੰ ਖ਼ਤਮ ਹੋਣ ਵਾਲੇ ਵਿੱਤੀ ਸਾਲ ਵਿਚ ਕਰੀਬ 8 ਫ਼ੀਸਦੀ ਰਹੇਗੀ, ਜੋ ਵਿੱਤੀ ਸਾਲ 2022-23 ਵਿਚ 76 ਫ਼ੀਸਦੀ ਸੀ। ਰਿਪੋਰਟ ਦੇ ਅਨੁਸਾਰ ਸਰਕਾਰੀ ਪੂੰਜੀ ਖ਼ਰਚ ਦੇ ਨਾਲ ਮਜ਼ਬੂਤ ਘਰੇਲੂ ਖਪਤ ਭਾਰਤ ਦੇ ਆਰਥਿਕ ਵਿਕਾਸ ਨੂੰ ਅੱਗੇ ਵਧਾਏਗੀ।

ਇਹ ਵੀ ਪੜ੍ਹੋ - ਟਰੇਨਾਂ 'ਚ ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਵੱਡੀ ਖ਼ਬਰ, ਸਸਤੀਆਂ ਹੋਈਆਂ ਟਿਕਟਾਂ

ਇਸ ਦੇ ਨਾਲ ਹੀ ਚੀਨ ਤੋਂ ਇਲਾਵਾ ਦੂਜੀ ਥਾਂ ਠਿਕਾਉਣਾ ਬਣਾਉਣ ਵਾਲੀਆਂ ਕੰਪਨੀਆਂ ਦੀ ਰਣਨੀਤੀਆਂ ਤੋਂ ਪੈਦਾ ਹੋਏ ਵਿਸ਼ਵ ਵਪਾਰ ਅਤੇ ਨਿਵੇਸ਼ ਦੇ ਮੌਕਿਆਂ ਤੋਂ ਲਾਭ ਲੈਣ ਲਈ ਤਿਆਰ ਹੈ। ਮਹਿੰਗਾਈ ਦੇ ਬਾਰੇ ਇਸ ਵਿਚ ਕਿਹਾ ਕਿ ਹੈ ਕਿ, “ਸਾਡਾ ਅਨੁਮਾਨ ਹੈ ਕਿ ਭਾਰਤ ਦੀ ਮਹਿੰਗਾਈ 2023-24 ਵਿੱਚ ਘੱਟ ਕੇ 5.5 ਫ਼ੀਸਦੀ ਹੋਵੇਗੀ। ਜਦੋਂ ਕਿ 2022-23 ਵਿਚ ਇਹ 6.7 ਫ਼ੀਸਦੀ ਸੀ। ਆਉਣ ਵਾਲੇ ਸਮੇਂ ਵਿੱਚ ਮਹਿੰਗਾਈ ਵਿੱਚ ਕਮੀ ਆਉਣ ਨਾਲ ਮੁਦਰਾ ਨੀਤੀ ਵਿੱਚ ਨਰਮੀ ਆਵੇਗੀ।

ਇਹ ਵੀ ਪੜ੍ਹੋ - LPG ਸਿਲੰਡਰ ਤੋਂ ਲੈ ਕੇ FASTag KYC ਤੱਕ, ਮਾਰਚ ਮਹੀਨੇ ਹੋਣਗੇ ਇਹ ਵੱਡੇ ਬਦਲਾਅ, ਜੇਬ੍ਹ 'ਤੇ ਪਵੇਗਾ ਅਸਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

rajwinder kaur

This news is Content Editor rajwinder kaur