ਆਨਲਾਈਨ ਭੁਗਤਾਨ ਮੌਕੇ ਅਣਪਛਾਤੇ ਖ਼ਾਤੇ 'ਚ ਟਰਾਂਸਫਰ ਹੋ ਗਏ ਹਨ ਪੈਸੇ ਤਾਂ ਇੰਝ ਮਿਲ ਸਕਦੇ ਨੇ ਵਾਪਸ

05/11/2023 6:40:41 PM

ਨਵੀਂ ਦਿੱਲੀ - ਜੇਕਰ ਗਲਤੀ ਨਾਲ ਤੁਹਾਡੇ ਕੋਲੋਂ ਕਿਸੇ ਅਣਜਾਣ ਖਾਤੇ ਵਿੱਚ ਆਨਲਾਈਨ ਭੁਗਤਾਨ ਹੋ ਜਾਂਦਾ ਹੈ, ਤਾਂ ਹੁਣ ਘਬਰਾਉਣ ਦੀ ਜ਼ਰੂਰਤ ਨਹੀਂ। ਤੁਸੀਂ ਇਹ ਰਕਮ ਆਪਣੀ ਸਮਝਦਾਰੀ ਨਾਲ ਵਾਪਸ ਵੀ ਲੈ ਸਕਦੇ ਹੋ। ਆਪਣੀ ਰਕਮ ਵਾਪਸ ਲੈਣ ਲਈ ਤੁਹਾਨੂੰ ਹੈਲਪਲਾਈਨ ਨੰਬਰ 'ਤੇ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਖਾਤੇ ਨਾਲ ਸਬੰਧਤ ਬੈਂਕ 'ਚ ਜਾ ਕੇ ਫਾਰਮ ਭਰਨਾ ਹੋਵੇਗਾ। ਧਿਆਨਯੋਗ ਹੈ ਕਿ ਇਹ ਸ਼ਿਕਾਇਤ ਭੁਗਤਾਨ ਦੇ ਤਿੰਨ ਦਿਨਾਂ ਦੇ ਅੰਦਰ ਕਰਨੀ ਹੋਵੇਗੀ।

ਦੇਸ਼ ਵਿੱਚ ਡਿਜੀਟਲ ਭੁਗਤਾਨ ਦਾ ਰੁਝਾਨ ਲਗਾਤਾਰ ਵਧ ਰਿਹਾ ਹੈ। ਪਿਛਲੇ 4 ਸਾਲਾਂ ਵਿੱਚ ਦੇਸ਼ ਦੇ ਲੋਕ ਵੱਖ-ਵੱਖ ਮਾਧਿਅਮ ਰਾਹੀਂ ਦੇਸ਼-ਵਿਦੇਸ਼ ਵਿਚ ਲੈਣ-ਦੇਣ ਕਰ ਰਹੇ ਹਨ। ਪਰ ਇਸ ਲੈਣ-ਦੇਣ ਦੌਰਾਨ ਕਈ ਵਾਰ ਗਲਤੀਆਂ ਹੋ ਜਾਣ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ। ਗਲਤੀ ਨਾਲ  ਅਣਜਾਣ ਨੰਬਰ 'ਤੇ ਪੇਮੈਂਟ ਹੋ ਜਾਂਦੀ ਹੈ, ਜਿਸ ਕਾਰਨ ਪੈਸੇ ਕਿਸੇ ਅਣਪਛਾਤੇ ਵਿਅਕਤੀ ਦੇ ਬੈਂਕ ਖਾਤੇ 'ਚ ਪਹੁੰਚ ਜਾਂਦੇ ਹਨ।

ਇਹ ਵੀ ਪੜ੍ਹੋ : PM ਕੇਅਰਜ਼ ਫੰਡ ਨੂੰ 535 ਕਰੋੜ ਰੁਪਏ ਦਾ  ਮਿਲਿਆ ਵਿਦੇਸ਼ੀ ਦਾਨ... ਤਿੰਨ ਸਾਲਾਂ ਦੇ ਪੂਰੇ ਰਿਕਾਰਡ 'ਤੇ ਇਕ ਨਜ਼ਰ

ਅਣਪਛਾਤੇ ਵਿਅਕਤੀ ਕੋਲ ਪੈਸੇ ਪੁੱਜਣ ਤੋਂ ਬਾਅਦ ਉਸ ਵਿਅਕਤੀ ਕੋਲੋਂ ਪੈਸੇ ਕਢਵਾਉਣਾ ਬਹੁਤ ਹੀ ਮੁਸ਼ਕਲ ਕੰਮ ਹੁੰਦਾ ਹੈ। ਇਸ ਨਾਲ ਬਹੁਤ ਸਾਰੇ ਲੋਕਾਂ ਦਾ ਨੁਕਸਾਨ ਵੀ ਹੋ ਚੁੱਕੇ ਹੈ ਅਤੇ ਲੋਕ ਪਰੇਸ਼ਾਨ ਵੀ ਹੁੰਦੇ ਦੇਖੇ ਗਏ ਹਨ। ਆਨਲਾਈਨ ਪੇਮੈਂਟ ਦੌਰਾਨ ਸਾਵਧਾਨ ਰਹਿਣ ਦੀ ਲੋੜ ਹੈ।
ਅਣਪਛਾਤੇ ਨੰਬਰ ਜਾਂ ਵਿਅਕਤੀ ਦੇ ਖ਼ਾਤੇ ਵਿਚ ਭੁਗਤਾਨ ਹੋ ਜਾਣ ਤੋਂ ਬਾਅਦ ਰੱਖੋ ਇਨ੍ਹਾਂ ਗੱਲ੍ਹਾਂ ਦਾ ਧਿਆਨ

ਜੇਕਰ ਤੁਹਾਡੇ ਕੋਲੋਂ ਗਲਤ ਨੰਬਰ ਜਾਂ ਅਣਪਛਾਤੇ ਵਿਅਕਤੀ ਦੇ ਖ਼ਾਤੇ 'ਚ ਭੁਗਤਾਨ ਹੋ ਗਿਆ ਹੈ, ਤਾਂ ਸਭ ਤੋਂ ਪਹਿਲਾਂ 18001201740 'ਤੇ ਸ਼ਿਕਾਇਤ ਦਰਜ ਕਰੋ। ਇਸ ਤੋਂ ਬਾਅਦ ਆਪਣੇ ਬੈਂਕ ਵਿੱਚ ਜਾਓ ਅਤੇ ਫਾਰਮ ਵਿੱਚ ਗਲਤ ਲੈਣ-ਦੇਣ ਬਾਰੇ ਮੁਢਲੀ ਜਾਣਕਾਰੀ ਭਰੋ। ਜੇਕਰ ਬੈਂਕ ਇਨਕਾਰ ਕਰਦਾ ਹੈ ਤਾਂ ਵੀ ਈਮੇਲ ਰਾਹੀਂ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਸ਼ਿਕਾਇਤ ਦਰਜ ਕਰਵਾਉਣ ਲਈ ਇਸ ਵੈੱਬਸਾਈਟ bankingombudsman.rbi.org.in 'ਤੇ ਲਾਗਇਨ ਕਰੋ।

ਇਹ ਵੀ ਪੜ੍ਹੋ : EV ਚਾਰਜਿੰਗ ਸਟੇਸ਼ਨ ਲਈ ਸਰਕਾਰ ਨੇ ਨਿਰਧਾਰਤ ਕੀਤੇ ਨਿਯਮ, ਬਿਜਲੀ ਦਰਾਂ ਲਈ ਜਾਰੀ ਕੀਤੇ ਇਹ ਆਦੇਸ਼

ਮੈਸੇਜ ਨੂੰ ਡਿਲੀਟ ਨਾ ਕਰੋ...

ਰਿਜ਼ਰਵ ਬੈਂਕ ਨੇ ਨਵੀਂ ਗਾਈਡਲਾਈਨ ਜਾਰੀ ਕੀਤੀ ਹੈ। ਇਸ ਮੁਤਾਬਕ ਜੇਕਰ ਗਲਤੀ ਨਾਲ ਅਣਪਛਾਤੇ ਖਾਤੇ 'ਚ ਪੈਸੇ ਟਰਾਂਸਫਰ ਹੋ ਜਾਂਦੇ ਹਨ ਤਾਂ 48 ਘੰਟਿਆਂ ਦੇ ਅੰਦਰ ਪੈਸੇ ਵਾਪਸ ਲਏ ਜਾ ਸਕਦੇ ਹਨ। ਨੈੱਟ ਬੈਂਕਿੰਗ ਅਤੇ UPI ਰਾਹੀਂ ਭੁਗਤਾਨ ਕਰਨ ਤੋਂ ਬਾਅਦ, ਫੋਨ 'ਤੇ ਇੱਕ ਸੰਦੇਸ਼ ਆਉਂਦਾ ਹੈ, ਜਿਸ ਨੂੰ ਡਿਲੀਟ ਨਾ ਕੀਤਾ ਜਾਵੇ।

ਇਸ ਸੰਦੇਸ਼ ਵਿੱਚ PPBL ਨੰਬਰ ਹੈ ਜੋ ਰੁਪਏ ਦੀ ਰਿਫੰਡ ਪ੍ਰਾਪਤ ਕਰਨ ਵਿੱਚ ਮਦਦ ਕਰ ਸਕਦਾ ਹੈ। ਗਲਤ ਟ੍ਰਾਂਜੈਕਸ਼ਨ ਦਾ ਸਕ੍ਰੀਨਸ਼ੌਟ ਲਓ ਅਤੇ ZeePay, PhonePe, Paytm ਜਾਂ UPI ਐਪਸ ਦੇ ਗਾਹਕ ਦੇਖਭਾਲ ਸਹਾਇਤਾ ਨੂੰ ਕਾਲ ਕਰਕੇ ਸ਼ਿਕਾਇਤ ਦਰਜ ਕਰਵਾ ਦਿਓ।

ਇਹ ਵੀ ਪੜ੍ਹੋ : ਪਾਕਿਸਤਾਨ ਤੋਂ 13 ਗੁਣਾ ਵੱਧ ਸੋਨਾ ਹੈ ਭਾਰਤ ਕੋਲ, ਜਾਣੋ ਅਮਰੀਕਾ ਕੋਲ ਕਿੰਨਾ ਹੈ Gold

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝ ਕਰੋ।


 

Harinder Kaur

This news is Content Editor Harinder Kaur