ਬੇਹੱਦ ਖਾਸ ਹੋਵੇਗਾ ਮੋਦੀ ਸਰਕਾਰ ਦਾ ਬਜਟ, ਇਨ੍ਹਾਂ ਲੋਕਾਂ ਨੂੰ ਮਿਲੇਗਾ ਤੋਹਫਾ!

06/08/2019 6:10:06 PM

ਨਵੀਂ ਦਿੱਲੀ— ਮੋਦੀ ਸਰਕਾਰ ਦੇ ਦੂਜੇ ਕਾਰਜਾਲ ਦਾ ਪਹਿਲਾਂ ਆਮ ਬਜਟ 5 ਜੁਲਾਈ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਪੇਸ਼ ਕਰੇਗੀ। ਚੋਣ ਨਤੀਜਿਆਂ ਦੇ ਠੀਕ ਬਾਅਦ ਦੇ ਇਸ ਬਜਟ ਤੋਂ ਹਰ ਵਰਗ ਦੇ ਲੋਕਾਂ ਨੂੰ ਕਾਫੀ ਉਮੀਦਾਂ ਹਨ। ਖਾਸਤੌਰ 'ਤੇ ਮਿਡਲ ਕਲਾਸ ਟੈਕਸ ਸਲੈਬ 'ਚ ਬਦਲਾਅ ਦੀ ਉਮੀਦ ਕਰ ਰਿਹਾ ਹੈ।
ਦਰਅਸਲ ਲੋਕ ਸਭਾ ਚੋਣਾਂ ਤੋਂ ਪਹਿਲਾਂ ਅੰਤਰਿਮ ਬਜਟ ਪੇਸ਼ ਕਰਦੇ ਹੋਏ ਤਤਕਾਲਿਨ ਵਿੱਤ ਮੰਤਰੀ ਪੀਯੂਸ਼ ਗੋਇਲ ਨੇ 5 ਲੱਖ ਤੱਕ ਦੀ ਸਾਲਾਨਾ ਕਮਾਈ ਕਰਨ ਵਾਲੇ ਨੌਕਰੀ ਪੇਸ਼ਾ ਨੂੰ ਟੈਕਸ ਫ੍ਰੀ ਕਰ ਦਿੱਤਾ ਸੀ ਪਰ ਸਲੈਬ 'ਚ ਕੋਈ ਬਦਲਾਅ ਨਹੀਂ ਹੋਇਆ ਸੀ। ਅਜਿਹੇ 'ਚ ਦੋਬਾਰਾ ਮੋਦੀ ਸਰਕਾਰ ਦੇ ਸੱਤਾ 'ਚ ਆਉਣ ਤੋਂ ਬਾਅਦ ਟੈਕਸ ਸਲੈਬ 'ਚ ਬਦਲਾਅ ਦੀ ਉਮੀਦ ਕੀਤੀ ਜਾ ਰਹੀ ਹੈ।
ਉਮੀਦ ਇਸ ਲਈ ਵੀ ਵਧ ਜਾਂਦੀ ਹੈ ਕਿਉਂਕਿ ਅੰਤਰਿਮ ਬਜਟ ਪੇਸ਼ ਕਰਦੇ ਹੋਏ ਪੀਯੂਸ਼ ਗੋਇਲ ਨੇ ਅੱਗੇ ਟੈਕਸ ਸਲੈਬ 'ਚ ਬਦਲਾਅ ਦੇ ਸੰਕੇਤ ਦਿੱਤੇ ਸਨ। ਪੀਯੂਸ਼ ਗੋਇਲ ਨੇ 5 ਸਾਲ ਤੱਕ ਦੀ ਕਮਾਈ ਨੂੰ ਟੈਕਸ ਫ੍ਰੀ ਕਰਦੇ ਹੋਏ ਕਿਹਾ ਸੀ ਕਿ ਇਹ ਟ੍ਰੈਲਰ ਹੈ ਜਦੋਂ ਪੂਰਾ ਬਜਟ ਜੁਲਾਈ 'ਚ ਪੇਸ਼ ਹੋਵੇਗਾ ਤਾਂ ਉਸ 'ਚ ਮਿਡਲ ਕਲਾਸ ਦਾ ਖਿਆਲ ਰੱਖਿਆ ਜਾਵੇਗਾ।
ਜਾਣਕਾਰਾਂ ਦੀ ਮੰਨੀਏ ਤਾਂ 5 ਜੁਲਾਈ ਨੂੰ ਬਜਟ ਪੇਸ਼ ਕਰਦੇ ਹੋਏ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਟੈਕਸ ਸਲੈਬ 'ਚ ਬਦਲਾਅ ਦੇ ਨਾਲ ਇਨਕਮ ਟੈਕਸ ਨਿਵੇਸ਼ ਛੂਟ ਸੀਮਾ ਨੂੰ ਵੀ ਵਧਾ ਸਕਦੀ ਹੈ। ਹੁਣ ਨਿਵੇਸ਼ 'ਤੇ 1.50 ਲੱਖ ਰੁਪਏ ਦੀ ਛੂਟ ਹੈ। ਜੇਕਰ ਇਹ ਬਦਲਾਅ ਹੁੰਦਾ ਹੈ ਤਾਂ ਦੇਸ਼ ਦੇ ਕਰੋੜ ਟੈਕਸਪੇਅਰਾਂ ਨੂੰ ਫਾਇਦਾ ਹੋਵੇਗਾ।

satpal klair

This news is Content Editor satpal klair