ਮੋਬਾਇਲ ਯੂਜ਼ਰਜ਼ ਨੇ ਸਤੰਬਰ ਤੱਕ ਯੂਜ਼ ਕੀਤਾ 5497 ਕਰੋੜ ਜੀ. ਬੀ. ਡਾਟਾ : ਟਰਾਈ

12/26/2019 11:40:39 PM

ਨਵੀਂ ਦਿੱਲੀ (ਇੰਟ) -ਇਸ ਸਾਲ ਸਤੰਬਰ ਤੱਕ ਮੋਬਾਇਲ ਯੂਜ਼ਰਜ਼ ਨੇ 5497 ਕਰੋੜ ਜੀ. ਬੀ. ਵਾਇਰਲੈੱਸ ਡਾਟਾ ਯੂਜ਼ ਕੀਤਾ। 2014 ਤੋਂ ਹੁਣ ਤੱਕ ਡਾਟਾ ਯੂਜ਼ਿਜ਼ ’ਚ ਬਹੁਤ ਜ਼ਿਆਦਾ ਵਾਧਾ ਹੋਇਆ ਹੈ। ਟਰਾਈ ਮੁਤਾਬਕ 2014 ’ਚ 82.8 ਕਰੋੜ ਜੀ. ਬੀ . ਵਾਇਰਲੈੱਸ ਡਾਟਾ ਦੀ ਖਪਤ ਹੋਈ ਸੀ। 2018 ’ਚ ਇਹ ਵਧ ਕੇ 4640 ਕਰੋੜ ਜੀ. ਬੀ. ਹੋ ਗਈ। ਹੁਣ ਇਸ ਸਾਲ ਸਿਰਫ ਸਤੰਬਰ ਤੱਕ ਡਾਟਾ ਖਪਤ ਦੇ ਅੰਕੜੇ ਸਾਹਮਣੇ ਆਏ ਹਨ। ਦਸੰਬਰ ਤੱਕ ਦੇ ਅੰਕੜੇ ਹੋਰ ਵੀ ਜ਼ਿਆਦਾ ਹੋਣਗੇ।

ਟਰਾਈ ਨੇ ਕਿਹਾ ਕਿ ਪਿਛਲੇ 4 ਸਾਲਾਂ ’ਚ ਕਮਿਊਨੀਕੇਸ਼ਨ ਅਤੇ ਐਂਟਰਟੇਨਮੈਂਟ ਲਈ ਵਾਇਰਲੈੱਸ ਡਾਟਾ ਯੂਜ਼ਿਜ਼ ’ਚ ਤੇਜ਼ ਵਾਧਾ ਵੇਖਿਆ ਗਿਆ ਹੈ। ਦੇਸ਼ ਦੇ ਵੱਡੇ ਹਿੱਸਿਆਂ ’ਚ ਮੋਬਾਇਲ ਨੈੱਟਵਰਕ ਵੀ 2-ਜੀ ਤੋਂ ਵਧ ਕੇ 4-ਜੀ ’ਤੇ ਆ ਗਏ ਹਨ, ਨਾਲ ਹੀ ਸਸਤੇ ਭਾਅ ’ਚ ਸਮਾਰਟਫੋਨਜ਼ ਦੀ ਉਪਲੱਬਧਤਾ ਵੀ ਵਧ ਗਈ ਹੈ, ਜਿਸ ਨਾਲ ਮੋਬਾਇਲ ਇੰਟਰਨੈੱਟ ਸਬਸਕ੍ਰਿਪਸ਼ਨ ਵਧ ਗਏ ਹਨ। ਇਸ ਨਾਲ ਵੀ ਡਾਟਾ ਖਪਤ ਵਧ ਰਹੀ ਹੈ।

Karan Kumar

This news is Content Editor Karan Kumar