ਮਹਿੰਗੇ ਹੋਣਗੇ ਮੋਬਾਇਲ ਫੋਨ, ਕੇਂਦਰ ਸਰਕਾਰ ਨੇ ਵਧਾਈ GST

03/14/2020 6:40:08 PM

ਗੈਜੇਟ ਡੈਸਕ—ਮੋਬਾਇਲ ਫੋਨ ਖਰੀਦਣਾ ਹੁਣ ਮਹਿੰਗਾ ਹੋ ਜਾਵੇਗਾ। ਕੇਂਦਰ ਸਰਕਾਰ ਨੇ ਇਸ 'ਤੇ ਜੀ.ਐੱਸ.ਟੀ. ਵਧਾਉਣ ਦਾ ਫੈਸਲਾ ਕੀਤਾ ਹੈ। ਜੀ.ਐੱਸ.ਟੀ. ਕੌਂਸਲ ਦੀ ਬੈਠਕ 'ਚ ਮੋਬਾਇਲ ਫੋਨ 'ਤੇ ਜੀ.ਐੱਸ.ਟੀ. 12 ਤੋਂ ਵਧਾ ਕੇ 18 ਫੀਸਦੀ ਕਰਨ ਦਾ ਫੈਸਲਾ ਲਿਆ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸ਼ਨੀਵਾਰ ਨੂੰ ਫੈਸਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੋਬਾਇਲ ਫੋਨ ਤੇ ਉਸ ਦੇ ਹੋਰ ਖਾਸ ਉਪਕਰਣ 'ਤੇ ਜੀ.ਐੱਸ.ਟੀ. 12 ਤੋਂ 18 ਫੀਸਦੀ ਕਰਨ ਦਾ ਫੈਸਲਾ ਲਿਆ ਗਿਆ ਹੈ।

ਮੋਬਾਇਲ ਫੋਨ 'ਤੇ ਜੀ.ਐੱਸ.ਟੀ. ਵਧਾਏ ਜਾਣ ਦੀ ਅਸ਼ੰਕਾ ਪਹਿਲੇ ਹੀ ਜਤਾਈ ਜਾ ਰਹੀ ਸੀ। ਪਹਿਲੇ ਤੋਂ ਹੀ ਅਜਿਹਾ ਮੰਨਿਆ ਜਾ ਰਿਹਾ ਸੀ ਕਿ ਕੇਂਦਰ ਸਰਕਾਰ ਜੀ.ਐੱਸ.ਟੀ. ਦੀ ਦਰ 12 ਤੋਂ 18 ਫੀਸਦੀ ਕਰਨ ਦੀ ਤਿਆਰੀ ਕਰ ਰਹੀ ਹੈ। ਹਾਲਾਂਕਿ ਕਈ ਸੰਗਠਨਾਂ ਨੇ ਕੇਂਦਰ ਸਰਕਾਰ ਤੋਂ ਅਜਿਹਾ ਨਾ ਕਰਨ ਦੀ ਮੰਗ ਕੀਤੀ ਸੀ।


ਕੈਟ ਅਤੇ ਆਲ ਇੰਡੀਆ ਮੋਬਾਇਲ ਰਿਟੇਲਰ ਏਸੋਸੀਏਸ਼ਨ ਦੇ ਪ੍ਰਧਾਨਮੰਤਰੀ ਅਤੇ ਵਿੱਤ ਮੰਤਰੀ ਨੂੰ ਪੱਤਰ ਭੇਜਿਆ ਸੀ। ਇਸ 'ਚ ਮੋਬਾਇਲ ਫੋਨ 'ਤੇ ਜੀ.ਐੱਸ.ਟੀ. ਨਾ ਵਧਾਉਣ ਦੀ ਮੰਗ ਕੀਤੀ ਗਈ ਸੀ। ਸੰਗਠਨ ਦਾ ਤਰਕ ਹੈ ਕਿ ਮੌਜੂਦਾ ਸਮੇਂ 'ਚ ਜੀ.ਐੱਸ.ਟੀ. 'ਚ ਵਾਧੇ ਨਾਲ ਗਾਹਕ ਤੋਂ ਇਲਾਵਾ ਰਿਟੇਲਰਾਂ 'ਤੇ ਵੀ ਪ੍ਰਭਾਵ ਪਵੇਗਾ।


ਕੇਂਦਰ ਸਰਕਾਰ ਦਾ ਇਹ ਫੈਸਲਾ ਮੋਬਾਇਲ ਕੰਪਨੀਆਂ 'ਤੇ ਭਾਰੀ ਪੈ ਸਕਦਾ ਹੈ। ਇਹ ਇੰਡਸਟਰੀ ਪਹਿਲੇ ਹੀ ਚੀਨ ਸਮੇਤ ਦੁਨੀਆਭਰ 'ਚ ਫੈਲੇ ਕੋਰੋਨਾਵਾਇਰਸ ਦੀ ਮਾਰ ਝੇਲ ਰਿਹਾ ਹੈ। ਕੋਰੋਨਾ ਦੇ ਚੱਲਦੇ ਚੀਨੀ ਕੰਪਨੀਆਂ 'ਚ ਕੰਮ ਠੱਪ ਪਿਆ ਹੋਇਆ ਹੈ ਜਿਸ ਨਾਲ ਮੋਬਾਇਲ ਫੋਨ ਦੀ ਉਪਲੱਬਧਤਾ ਘੱਟ ਹੈ। 

Karan Kumar

This news is Content Editor Karan Kumar